Prime Punjab Times

Latest news
DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ
ADVERTISEMENT
You are currently viewing ਵਿਦਿਆਰਥੀਆਂ ਵਲੋਂ ਕੁਆਂਟਮ ਪੇਪਰਜ਼ ਲਿਮਿਟਡ ਸੈਲਾ ਖੁਰਦ ਦਾ ਉਦਯੋਗਿਕ ਦੌਰਾ

ਵਿਦਿਆਰਥੀਆਂ ਵਲੋਂ ਕੁਆਂਟਮ ਪੇਪਰਜ਼ ਲਿਮਿਟਡ ਸੈਲਾ ਖੁਰਦ ਦਾ ਉਦਯੋਗਿਕ ਦੌਰਾ

ਗੜ੍ਹਦੀਵਾਲਾ (ਚੌਧਰੀ) 

: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਅਧਾਰੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ, ਸਕੱਤਰ( ਵਿੱਦਿਆ) ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਕਾਮਰਸ ਵਿਭਾਗ ,ਅਰਥ ਸ਼ਾਸਤਰ ਵਿਭਾਗ ਆਈ.ਕਿਊ. ਏ.ਸੀ ਅਤੇ ਆਈ.ਆਈ.ਸੀ ਸੈੱਲ ਦੇ ਸਹਿਯੋਗ ਨਾਲ ਕੁਆਂਟਮ ਪੇਪਰ ਲਿਮਿਟਡ, ਸੈਲਾ ਖੁਰਦ, ਹੁਸ਼ਿਆਰਪੁਰ ਦਾ ਉਦਯੋਗਿਕ ਦੌਰਾ ਕੀਤਾ।ਇਸ ਦੌਰੇ ਦਾ ਉਦੇਸ਼ ਵਿਦਿਆਰਥੀਆਂ ਨੂੰ ਉਦਯੋਗਕ ਪ੍ਰਕਿਰਿਆਵਾਂ, ਨਵੀਨ ਤਕਨਾਲੋਜੀ ਅਤੇ ਸਥਾਈ ਉਤਪਾਦਨ ਸੰਬੰਧੀ ਜਾਣਕਾਰੀ ਪ੍ਰਦਾਨ ਕਰਨਾ ਸੀ। ਵਿਦਿਆਰਥੀਆਂ ਨੇ ਦੌਰੇ ਦੌਰਾਨ ਪੇਪਰ ਮਸ਼ੀਨਜ਼, ਫਿਨਿਸ਼ਿੰਗ ਯੂਨਿਟ, ਕਲੋਨਲ ਪਰੋਪਾਗੇਸ਼ਨ ਸੈਂਟਰ, ਲੈਬ ਅਤੇ ਐਫਲੂਐਂਟ ਟ੍ਰੀਟਮੈਂਟ ਪਲਾਂਟ ਵਰਗੀਆਂ ਵਿਭਿੰਨ ਯੂਨਿਟਾਂ ਦਾ ਨਿਰੀਖਣ ਕੀਤਾ। ਕੰਪਨੀ ਦੇ ਤਕਨੀਕੀ ਵਿਦਵਾਨਾਂ ਵੱਲੋਂ ਵਿਦਿਆਰਥੀਆਂ ਨੂੰ ਉਤਪਾਦਨ ਦੀ ਵਿਗਿਆਨਕ ਵਿਧੀ ਅਤੇ ਪਰਿਆਵਰਣ-ਅਨੁਕੂਲ ਉਪਰਾਲਿਆਂ ਦੀ ਜਾਣਕਾਰੀ ਵੀ ਦਿੱਤੀ ਗਈ। ਕੁਆਂਟਮ ਪੇਪਰਜ਼ ਵੱਲੋਂ ਕੀਤੇ ਜਾ ਰਹੇ ਨਵੀਨਤਮ ਉਪਰਾਲੇ, ਜਿਵੇਂ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਿਤ ਪਲਾਂਟ ਮੈਨੇਜਮੈਂਟ ਅਤੇ ਲਾਈਮ ਕਿਲਨ ਵਰਗੀ ਨਵੀਂ ਯੰਤਰਨਾ, ਵਿਦਿਆਰਥੀਆਂ ਲਈ ਰੋਚਕ ਤੇ ਸਿੱਖਣਯੋਗ ਅਨੁਭਵ ਸਾਬਤ ਹੋਏ। ਇਸ ਸਮੇਂ ਦੌਰਾਨ ਵਿਦਿਆਰਥੀਆਂ ਨਾਲ ਉਦਯੋਗ ਦੇ ਕਰਮਚਾਰੀ ਸ੍ਰੀ ਸੁਧੀਰ ਕੁਮਾਰ ਸ਼ਰਮਾ, ਅਭਿਸ਼ੇਕ ਚੌਧਰੀ, ਡਾ. ਸੁਧੀਰ ਕੁਮਾਰ ਅਤੇ ਕਮਰਸ ਵਿਭਾਗ ਦੇ ਅਧਿਆਪਕ ਮੈਡਮ ਇਸ਼ੀਤਾ ਅਤੇ ਮੈਡਮ ਪੂਜਾ ਹਾਜ਼ਰ ਸਨ।