Prime Punjab Times

Latest news
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਦੇ ਕਬੱਡੀ ਖਿਡਾਰੀ ਦੀ ਸਟੇਟ ਖੇਡਾਂ ਲਈ ਹੋਈ ਚੋਣ ਗੁਰਦੁਆਰਾ ਤਪਅਸਥਾਨ ਨਿੱਕੇ ਘੁੰਮਣ ਵਿਖੇ ਮੁਫ਼ਤ ਦਿਲ ਦੀ ਜਾਂਚ ਕੈਂਪ ਲਗਾਇਆ ਗੁਰੁਮਾਂ ਦੀ ਦਿਵਯ ਸਾਧਨਾ ਨਾਲ ਜੁੜਨਗੇ ਸਾਧਕ, ਗੁਰਦਾਸਪੁਰ ਤੇ ਅੰਮ੍ਰਿਤਸਰ ਵਿੱਚ ਵਿਸ਼ਵਵਿਆਪੀ ਯੋਗ ਨਿਦਰਾ ਸੈਸ਼ਨ ਨੂੰ ਲੈ... ਤੀਜ ਦੇ ਤਿਉਹਾਰ ਮੌਕੇ ਨਾਰੀ ਸ਼ਕਤੀ ਦਾ ਸੰਦੇਸ਼, ਮਹਿਲਾਵਾਂ ਨੇ ਉਤਸ਼ਾਹ ਨਾਲ ਲਿਆ ਹਿੱਸਾ ਖ਼ਾਲਸਾ ਕਾਲਜ ਵਿਖੇ 'ਵਰਲਡ ਫੈਸ਼ਨ ਦਿਵਸ' ਮਨਾਇਆ ਗਿਆ *SMO ਡਾ.ਮਨਮੋਹਨ ਸਿੰਘ ਨੇ ਸਿਵਲ ਹਸਪਤਾਲ ਦਸੂਹਾ ਵਿਖੇ ਪੌਦਾ ਲਗਾ ਕੇ ਵਾਤਾਵਰਣ ਸੰਭਾਲ ਦਾ ਦਿੱਤਾ ਸੰਦੇਸ਼* ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਮਸ਼ਾਲ ਦਾ ਹੁਸ਼ਿਆਰਪੁਰ ‘ਚ ਭਰਵਾਂ ਸਵਾਗਤ ਵਾਤਾਵਰਣ ਸੁਰੱਖਿਆ ਪ੍ਰਤੀ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਵਿੱਚ ਸਕੂਲ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ : ਡੀਈ... ਵਾਅਦਿਆਂ ਤੋਂ ਅੱਗੇ ਵਧ ਕੇ ਫੈਸਲੇ ਲਾਗੂ ਕਰੇ ਪੰਜਾਬ ਸਰਕਾਰ : ਦਰਸ਼ਵੀਰ ਸਿੰਘ ਰਾਣਾ ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਟਾਰਚ ਰਿਲੇਅ 23 ਨੂੰ ਪਹੁੰਚੇਗੀ ਹੁਸ਼ਿਆਰਪੁਰ
ADVERTISEMENT
You are currently viewing ਵਿਦਿਆਰਥੀਆਂ ਨੇ ਏ.ਬੀ.ਸ਼ੂਗਰ ਮਿੱਲ ਰੰਧਾਵਾ ਦਾ ਕੀਤਾ ਉਦਯੋਗਿਕ ਦੌਰਾ

ਵਿਦਿਆਰਥੀਆਂ ਨੇ ਏ.ਬੀ.ਸ਼ੂਗਰ ਮਿੱਲ ਰੰਧਾਵਾ ਦਾ ਕੀਤਾ ਉਦਯੋਗਿਕ ਦੌਰਾ

ਗੜ੍ਹਦੀਵਾਲਾ (ਚੌਧਰੀ) 

: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਸਕੱਤਰ (ਵਿੱਦਿਆ) ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਖ਼ਾਲਸਾ ਕਾਲਜ ਗੜ੍ਹਦੀਵਾਲਾ ਕਾਲਜ ਦੇ ਕਮਰਸ ਵਿਭਾਗ, ਕੈਮਿਸਟਰੀ ਵਿਭਾਗ ਦੀ ਸੀ.ਵੀ. ਰਮਨ ਸੁਸਾਇਟੀ ਆਫ਼ ਕੈਮੀਕਲ ਸਾਇੰਸਿਜ਼ ਅਤੇ ਫਿਜ਼ਿਕਸ ਵਿਭਾਗ ਦੀ ਹੋਮੀ ਜੇ. ਭਾਬਾ ਸੁਸਾਇਟੀ ਆਫ਼ ਫਿਜ਼ੀਕਲ ਸਾਇੰਸਿਜ਼ ਦੇ ਵਿਦਿਆਰਥੀਆਂ ਨੇ ਸਾਂਝੇ ਤੌਰ ‘ਤੇ ਏ.ਬੀ. ਸ਼ੂਗਰਜ਼ ਲਿਮਟਿਡ ਵਿਖੇ ਇੱਕ ਉਦਯੋਗਿਕ ਦੌਰਾ ਕੀਤਾ ਅਤੇ ਗਗਨ ਦਾ ਟਿੱਲਾ ਵਿਖੇ ਵਿਦਿਆਰਥੀ ਟੂਰ ਦਾ ਆਯੋਜਨ ਕੀਤਾ। ਇਹ ਦੌਰਾ ਵਿਦਿਆਰਥੀਆਂ ਨੂੰ ਉਦਯੋਗਿਕ ਪ੍ਰਕਿਰਿਆਵਾਂ ਅਤੇ ਵਿਗਿਆਨਕ ਸਥਾਨਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕੀਤਾ ਗਿਆ। ਏ.ਬੀ. ਸ਼ੂਗਰਜ਼ ਲਿਮਟਿਡ ਵਿਖੇ, ਵਿਦਿਆਰਥੀਆਂ ਨੇ ਖੰਡ ਉਤਪਾਦਨ ਦੇ ਪੂਰੇ ਕਾਰਜ ਨੂੰ ਦੇਖਿਆ, ਜਿਸ ਵਿੱਚ ਗੰਨੇ ਦੀ ਪ੍ਰੋਸੈਸਿੰਗ ਤੋਂ ਲੈ ਕੇ ਖੰਡ ਦੀ ਪੈਕਿੰਗ ਤੱਕ ਦੇ ਵੱਖ-ਵੱਖ ਪੜਾਅ ਸ਼ਾਮਲ ਸਨ। ਉਨ੍ਹਾਂ ਨੇ ਗੁਣਵੱਤਾ ਨਿਯੰਤਰਣ ਅਤੇ ਸੁਰੱਖਿਆ ਉਪਾਵਾਂ ਬਾਰੇ ਵੀ ਜਾਣਿਆ ਜੋ ਉਤਪਾਦਨ ਦੌਰਾਨ ਲਾਗੂ ਕੀਤੇ ਜਾਂਦੇ ਹਨ। ਵਿਦਿਆਰਥੀਆਂ ਨੇ ਉਦਯੋਗ ਵਿੱਚ ਵਰਤੀਆਂ ਜਾਂਦੀਆਂ ਆਧੁਨਿਕ ਮਸ਼ੀਨਾਂ ਅਤੇ ਤਕਨਾਲੋਜੀ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ। ਕੈਮਿਸਟਰੀ ਵਿਭਾਗ ਤੋਂ ਡਾ. ਪੰਕਜ ਸ਼ਰਮਾ ਅਤੇ ਫਿਜ਼ਿਕਸ ਵਿਭਾਗ ਤੋਂ ਰਿਤਿਕ ਸ਼ਰਮਾ ਵਿਦਿਆਰਥੀਆਂ ਨਾਲ ਮੌਜੂਦ ਸਨ।