Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਕਾਰਗਿਲ ਸ਼ਹੀਦੀ ਦਿਵਸ ਮੌਕੇ ਕੇ.ਐਮ.ਐਸ ਕਾਲਜ ਵੱਲੋਂ ਕਾਰਗਿਲ ਸ਼ਹੀਦ ਪਵਨ ਸਿੰਘ ਨੰਗਲ ਬਿਹਲਾਂ ਦੇ ਪਰਿਵਾਰ ਨੂੰ ਕੀਤਾ ਸਨਮਾਨਿਤ 

ਕਾਰਗਿਲ ਸ਼ਹੀਦੀ ਦਿਵਸ ਮੌਕੇ ਕੇ.ਐਮ.ਐਸ ਕਾਲਜ ਵੱਲੋਂ ਕਾਰਗਿਲ ਸ਼ਹੀਦ ਪਵਨ ਸਿੰਘ ਨੰਗਲ ਬਿਹਲਾਂ ਦੇ ਪਰਿਵਾਰ ਨੂੰ ਕੀਤਾ ਸਨਮਾਨਿਤ 

ਦਸੂਹਾ (ਚੌਧਰੀ) 

26 ਜੁਲਾਈ : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵੱਲੋਂ ਕਾਰਗਿਲ ਸ਼ਹੀਦੀ ਦਿਵਸ ਦੇ ਮੌਕੇ ਤੇ ਪਿੰਡ ਨੰਗਲ ਬਿਹਾਲਾਂ ਵਿਖੇ ਸ਼ਹੀਦ ਪਵਨ ਸਿੰਘ ਸਪੁੱਤਰ ਰਿਟਾਇਰਡ ਹਵਲਦਾਰ ਜੋਗਿੰਦਰ ਸਿੰਘ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸ਼ਹੀਦ ਪਵਨ ਸਿੰਘ ਦੇ ਮਾਤਾ ਸ਼ੀਲਾ ਦੇਵੀ ਜੀ ਨੇ ਪੰਜਾਬ ਸਰਕਾਰ ਨੂੰ ਮੰਗ ਕੀਤੀ ਕਿ ਉਹਨਾ ਦੀ ਪੋਤੀ ਸ਼ਿਵਾਨੀ ਬੀ.ਏ ਬੀ.ਐੱਡ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਉਹਨਾ ਦੱਸਿਆ ਕਿ ਉਹਨਾ ਦਾ ਬੇਟਾ ਸ਼ਹੀਦ ਪਵਨ ਸਿੰਘ ਕਾਰਗਿਲ ਦੀ ਜਿੱਤ ਸਮੇਂ ਤਿਰੰਗਾ ਝੰਡਾ ਲਹਿਰਾਉਂਦੇ ਹੋਏ ਦੁਸ਼ਮਣਾ ਦੀ ਗੋਲੀ ਦੇ ਸ਼ਿਕਾਰ ਹੋ ਗਏ ਸਨ ਅਤੇ 18 ਜੂਨ 1999 ਨੂੰ ਉਹਨਾ ਦੇ ਯਾਦ ਵਿੱਚ ਪਿੰਡ ਨੰਗਲ ਬਿਹਾਲਾਂ ਵਿਖੇ ਹਰ ਸਾਲ ਸ਼ਹੀਦੀ ਦਿਵਸ ਮਨਾ ਰਹੇ ਹਨ। ਇਸ ਮੌਕੇ ਤੇ ਸ਼ਹੀਦ ਪਵਨ ਸਿੰਘ ਜੀ ਦੀ ਮਾਤਾ ਸ਼ੀਲਾ ਦੇਵੀ ਅਤੇ ਭਰਜਾਈ ਸ਼ਮਾ ਦੇਵੀ ਨੂੰ ਚੇਅਰਮੈਨ ਚੌਧਰੀ ਕੁਮਾਰ ਸੈਣੀ ਅਤੇ ਪ੍ਰਿੰਸੀਪਲ ਡਾ. ਸ਼ਬਨਮ ਕੌਰ ਵੱਲੋਂ ਸਿਰੋਪਾ ਅਤੇ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਚੇਅਰਮੈਨ ਚੌਧਰੀ ਕੁਮਾਰ ਨੇ ਕਾਲਜ ਮੈਨੇਜਮੈਂਟ ਵੱਲੋਂ ਪਰਿਵਾਰ ਦੇ ਬੱਚਿਆ ਨੂੰ ਮੁਫ਼ਤ ਸਿੱਖਿਆ ਦੇਣ ਦਾ ਵੀ ਪੱਤਰ ਸੌਂਪਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਲਖਵਿੰਦਰ ਕੌਰ, ਜਗਰੂਪ ਕੌਰ, ਮਨਪ੍ਰੀਤ ਕੌਰ, ਅਮਨਪ੍ਰੀਤ ਕੌਰ, ਗੁਰਿੰਦਰਜੀਤ ਕੌਰ, ਸੋਨਮ ਸਲਾਰੀਆ, ਗੌਰਵ ਕੁਮਾਰ, ਪਾਰਸ ਕਪੂਰ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ : ਤਸਵੀਰ ਵਿੱਚ ਚੇਅਰਮੈਨ ਚੌਧਰੀ ਕੁਮਾਰ ਸੈਣੀ, ਪ੍ਰਿੰਸੀਪਲ ਡਾ. ਸ਼ਬਨਮ ਕੌਰ ਅਤੇ ਬਾਕੀ ਸਟਾਫ਼ ਮੈਂਬਰ ਕਾਰਗਿਲ ਸ਼ਹੀਦ ਪਵਨ ਸਿੰਘ ਜੀ ਦੇ ਪਰਿਵਾਰ ਨੂੰ ਸਨਮਾਨਿਤ ਕਰਦੇ ਹੋਏ।