Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਜਸਪਾਲ ਸਿੰਘ ਪੰਡੋਰੀ ਸਾਬਕਾ ਚੇਅਰਮੈਨ ਬਲਾਕ ਸੰਮਤੀ ਭੂੰਗਾ ਨੂੰ ਸੇਜਲ ਅੱਖਾਂ ਨਾਲ ਨਿੱਘੀ ਵਿਦਾਇਗੀ

ਜਸਪਾਲ ਸਿੰਘ ਪੰਡੋਰੀ ਸਾਬਕਾ ਚੇਅਰਮੈਨ ਬਲਾਕ ਸੰਮਤੀ ਭੂੰਗਾ ਨੂੰ ਸੇਜਲ ਅੱਖਾਂ ਨਾਲ ਨਿੱਘੀ ਵਿਦਾਇਗੀ

ਗੜਵੀਵਾਲਾ 23 ਮਈ (ਚੌਧਰੀ) 

: ਦੋ ਦਿਨ ਪਹਿਲਾਂ ਸਾਬਕਾ ਚੇਅਰਮੈਨ ਬਲਾਕ ਸਮਤੀ ਭੂੰਗਾ ਜਸਪਾਲ ਸਿੰਘ ਪੰਡੋਰੀ ਬਿਮਾਰੀ ਕਾਰਨ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ। ਅੱਜ ਉਹਨਾਂ ਦੀ ਅੰਤਿਮ ਵਿਦਾਇਗੀ ਵੇਲੇ ਉਨਾਂ ਦੇ ਪਿੰਡ ਪੰਡੋਰੀ ਸੁਮਲਾਂ ਵਿਖੇ ਰਿਸ਼ਤੇਦਾਰ ਪਿੰਡ ਵਾਸੀ ਇਲਾਕਾ ਨਿਵਾਸੀ ਪਾਰਟੀ ਵਰਕਰਾਂ ਨੇ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਅੰਤਿਮ ਵਿਦਾਇਗੀ ਦਿੱਤੀ ।ਉਹ ਆਪਣੇ ਪਿੱਛੇ ਦੋ ਧੀਆਂ ਹਰਸਿਮਰਨਜੀਤ ਕੌਰ ਅਤੇ ਨਵਦੀਪ ਕੌਰ ਅਤੇ ਇੱਕ ਪੁੱਤਰ ਗੁਰਜੋਤ ਸਿੰਘ ਤੇ ਪਤਨੀ ਪਰਮਜੀਤ ਕੌਰ ਵਿਲਕਦਾ ਪਰਿਵਾਰ ਛੱਡ ਗਏ ।ਉਹ ਕਾਂਗਰਸ ਪਾਰਟੀ ਅੰਦਰ ਪਹਿਲਾਂ ਯੂਥਵਿੰਗ ਦੇ ਪ੍ਰਧਾਨ ਰਹੇ, ਫਿਰ ਬਲਾਕ ਕਾਂਗਰਸ ਦੇ ਪ੍ਰਧਾਨ ਰਹੇ, ਤੇ ਦੋ ਟਰਮ ਬਲਾਕ ਸੰਮਤੀ ਭੁੰਗਾ ਦੇ ਚੇਅਰਮੈਨ ਰਹੇ ।ਉਹ ਮਿਹਨਤੀ ਤੇ ਮਿੱਠ ਬੋਲੜੇ ਸੁਭਾਅ ਦੇ ਮਾਲਕ ਸਨ। ਅੱਜ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸਾਬਕਾ ਐਮਐਲਏ ਪਵਨ ਕੁਮਾਰ ਆਦੀਆ, ਸਾਬਕਾ ਮੰਤਰੀ ਸ਼ਾਮ ਸੁੰਦਰ ਅਰੋੜਾ, ਜੋਗਿੰਦਰ ਸਿੰਘ ਗਿਲਜ਼ੀਆਂ, ਮਨਜੋਤ ਸਿੰਘ ਤਲਵੰਡੀ ,ਜਸਵੰਤ ਸਿੰਘ ਚੌਟਾਲਾ, ਹਰਭਜਨ ਸਿੰਘ ਢੱਟ, ਇਕਬਾਲ ਸਿੰਘ ਜੌਹਲ, ਲੰਬੜਦਾਰ ਮਦਨਜੀਤ ਸਿੰਘ, ਅਕਾਲੀ ਦਲ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਦਾਰਾਪੁਰ, ਜਸਵਿੰਦਰ ਸਿੰਘ ਜੱਸਾ ਪ੍ਰਧਾਨ ਮਿਊਸੀਪਲ ਕਮੇਟੀ ਗੜਦੀਵਾਲਾ, ਕੈਪਟਨ ਬਹਾਦਰ ਸਿੰਘ, ਹਰਦੀਪ ਸਿੰਘ ਪਿੰਕੀ ਸਾਬਕਾ ਸਰਪੰਚ ਡੱਫਰ, ਸਰਪੰਚ ਪੰਡੋਰੀ ਅਟਵਾਲ ਅੰਕਿਤ ਸ਼ਰਮਾ, ਸਰਪੰਚ ਧੁਤਕਲਾਂ ਗੁਰਿੰਦਰ ਸਿੰਘ ਚੇਅਰਮੈਨ ਬਲਾਕ ਸਾਥੀ ਭੂੰਗਾ ਬਿਸ਼ਨੂ ਤਿਵਾੜੀ, ਕਾਮਰੇਡ ਹਰਬੰਸ ਸਿੰਘ ਧੂਤ, ਬਲਕਰਨ ਸਿੰਘ, ਨਿਰਮਲਜੀਤ ਸਿੰਘ ਕਲੋਵਾਲ, ਮਾਸਟਰ ਬਲਵੀਰ ਸਿੰਘ, ਦੇਵ ਕੁਮਾਰ, ਸੁਖਜੀਤ ਸਿੰਘ ਧੂਤ ਲੰਬੜਦਾਰ, ਪ੍ਰਕਾਸ਼ ਚੰਦ ਮਨਜੀਤ ਸਿੰਘ ਸਰਪੰਚ ਗਿੱਲਾਂ ,ਸਰਪੰਚ ਸਾਬਕਾ ਹਰਜਿੰਦਰ ਸਿੰਘ ਗਾਲੋਵਾਲ ਹੋਰ ਇਲਾਕਾ ਨਿਵਾਸੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ। ਉਨਾਂ ਦੀ ਅੰਤਿਮ ਅਰਦਾਸ 28 ਮਈ ਨੂੰ ਉਹਨਾਂ ਦੇ ਜੱਦੀ ਪਿੰਡ ਪਡੋਰੀ ਸਮਲਾ ਵਿਖੇ ਕੀਤੀ ਜਾਵੇਗੀ।