ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ)
13 ਮਈ : ਅੱਜ ਜਲੰਧਰ ਜਿਮਨੀ ਚੋਣ ਨਤੀਜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੁਸ਼ੀਲ ਰਿੰਕੂ ਦੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਜਿਸ ਦੀ ਖੁਸ਼ੀ ਵਿੱਚ ਆਮ ਆਦਮੀ ਪਾਰਟੀ ਦੇ ਜਿਲਾ ਯੂਥ ਪ੍ਰੈਜੀਡੈਂਟ ਚੌਧਰੀ ਰਾਜਵਿੰਦਰ ਸਿੰਘ ਰਾਜਾ ਦੀ ਅਗਵਾਈ ਚ ਉਨ੍ਹਾਂ ਦੇ ਦਫਤਰ ਵਿਖੇ ਵਰਕਰਾਂ ਨੇ ਲੱਡੂ ਵੰਡ ਕੇ ਇਸ ਜਿੱਤ ਦੀ ਖੁਸ਼ੀ ਦਾ ਇਜਾਜ਼ਤ ਕੀਤਾ। ਇਸ ਜਿੱਤ ਤੇ ਜਿਲਾ ਯੂਥ ਪ੍ਰੈਜੀਡੈਂਟ ਚੌਧਰੀ ਰਾਜਵਿੰਦਰ ਸਿੰਘ ਰਾਜਾ ਨੇ ਕਿਹਾ ਕਿ ਜਲੰਧਰ ਜ਼ਿਮਨੀ ਚੋਣ ‘ਚ ਆਮ ਆਦਮੀ ਦੀ ਜਿੱਤ ਆਮ ਲੋਕਾਂ ਦੀ ਆਪਣੀ ਜਿੱਤ ਹੈ।
(ਸ਼ੁਸ਼ੀਲ ਰਿੰਕੂ ਦੀ ਜਿੱਤ ਦੀ ਖੁਸ਼ੀ ਦਾ ਵਰਕਰਾਂ ਨੇ ਕਿਵੇਂ ਕੀਤਾ ਇਜਹਾਰ)
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ 14 ਮਹੀਨਿਆਂ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਵਲੋਂ ਲਏ ਫੈਸਲਿਆਂ ਤੇ ਕੀਤੇ ਕੰਮ ਲੋਕਾਂ ਨੂੰ ਪਸੰਦ ਆਏ ਹਨ। ਜਿਸ ਸਦਕਾ ਸ਼ੁਸ਼ੀਲ ਰਿੰਕੂ ਦੀ ਜਿੱਤ ਦੁਆ ਕੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਇੱਕ ਹੋਰ ਵੱਡੀ ਜਿੰਮੇਵਾਰੀ ਸੌਂਪੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਇਸ ਯਕੀਨ ਨੂੰ ਹਮੇਸ਼ਾ ਬਣਾਈ ਰੱਖੇਗੀ।ਇਸ ਮੌਕੇ ਜਿੱਤ ਦੀ ਖੁਸ਼ੀ ਵਿੱਚ ਵਿਵੇਕ ਗੁਪਤਾ, ਰਾਜੂ ਗੁਪਤਾ, ਲਖਵੀਰ ਬਡਿਆਲ, ਹਰਪ੍ਰੀਤ ਸਿੰਘ, ਮਨੀ ਅੰਬਾਲਾ, ਨਿਸ਼ਾਨ ਸਿੰਘ, ਸਾਜਨ ਫਤਿਹਪੁਰ, ਮਨਵੀਰ ਸਿੰਘ, ਸਚਿਨ ਸਿੱਧੂ, ਨਵਜੋਤ ਸਿੰਘ, ਅਮਰੀਕ ਸਿੱਖ, ਸੁਖਵਿੰਦਰ ਸਿੰਘ ਆਸੀ , ਜਰਨੈਲ ਸੋਨੀ, ਵਿੱਕੀ ਪੰਡੋਰੀ, ਗੁਰਜੀਵਨ ਮੁਕੇਰੀਆਂ, ਗੋਪੀ ਮੁਕੇਰੀਆਂ ਉਂਕਾਰ ਰਮਦਾਸਪੁਰ, ਮੰਜੀਤ ਰੁਪੋਵਾਲ ਸਮੇਤ ਭਾਰੀ ਗਿਣਤੀ ਪਾਰਟੀ ਵਰਕਰ ਹਾਜ਼ਰ ਸਨ।








