Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਰਾਸ਼ਟਰੀ ਝੰਡੇ ਦੇ ਅਪਮਾਨ ਤੇ ਵਿਰੋਧ ‘ਚ ਰੱਖੀ ਭੁੱਖ ਹੜਤਾਲ ਤੇ ਬੈਠੇ ਸ਼ਹੀਦ ਭਗਤ ਸਿੰਘ ਪ੍ਰੈਸ਼ ਐਸ਼ੋਸੀਏਸ਼ਨ ਦੇ ਕਾਰਕੁੰਨਾਂ ਤੇ ਪੁਲਿਸ ਦਾ ਅਣਮਨੁੱਖੀ ਤਸ਼ੱਦਦ

ਰਾਸ਼ਟਰੀ ਝੰਡੇ ਦੇ ਅਪਮਾਨ ਤੇ ਵਿਰੋਧ ‘ਚ ਰੱਖੀ ਭੁੱਖ ਹੜਤਾਲ ਤੇ ਬੈਠੇ ਸ਼ਹੀਦ ਭਗਤ ਸਿੰਘ ਪ੍ਰੈਸ਼ ਐਸ਼ੋਸੀਏਸ਼ਨ ਦੇ ਕਾਰਕੁੰਨਾਂ ਤੇ ਪੁਲਿਸ ਦਾ ਅਣਮਨੁੱਖੀ ਤਸ਼ੱਦਦ

ਬਟਾਲਾ 21 ਮਈ (ਅਵਿਨਾਸ਼ ਸ਼ਰਮਾ)

ਸਿਆਸੀ ਦਬਾਅ ਤੇ ਪੁਲਿਸ ਕਰ ਰਹੀ ਅਣਮਨੁੱਖੀ ਤਸ਼ੱਦਦ – ਰਮੇਸ਼ ਬਹਿਲ

– ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਬਟਾਲਾ ਦੇ ਵਿਧਾਇਕ ਦੀ ਰਹਾਇਸ਼ ਲਾਗੇ ਪਾਰਕ ਵਿੱਚ ਲੱਗੇ ਰਾਸ਼ਟਰੀ ਝੰਡੇ ਨੂੰ ਕੁਝ ਵਿਅਕਤੀਆਂ ਵੱਲੋ ਥੱਲੇ ਉਤਾਰ ਕੇ ਉਸਨੂੰ ਪੈਰਾਂ ਹੇਠ ਰੋਲ ਕੇ ਉਸਦਾ ਅਪਮਾਨ ਕੀਤਾ ਗਿਆ ਸੀ , ਜਿਸਦੀ ਵੀਡੀਉ ਸ਼ਹੀਦ ਭਗਤ ਸਿੰਘ ਪ੍ਰੈਸ਼ ਐਸ਼ੋਸੀਏਸ਼ਨ ਦੇ ਪੰਜਾਬ ਪ੍ਰਧਾਨ ਰਮੇਸ਼ ਬਹਿਲ ਵੱਲੋ ਆਪਣੇ ਸ਼ੋਸਲ ਮੀਡੀਆ ਪੇਜ਼ ਤੇ ਪੋਸਟ ਕਰਕੇ ਇਸ ਘਟਨਾ ਦਾ ਸਖਤ ਵਿਰੋਧ ਕੀਤਾ ਗਿਆ ਸੀ ਤੇ ਜਥੇਬੰਦੀ ਵੱਲੋ ਇਸ ਸਬੰਧ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਿਖਤ ਦਰਖਾਸਤ ਦੇ ਕੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ । ਜਥੇਬੰਦੀ ਵੱਲੋ ਦਿੱਤੀਆ ਦਰਖਾਸਤਾ ਤੇ ਕੋਈ ਕਾਰਵਾਈ ਨਾ ਹੋਣ ਕਾਰਨ ਜਥੇਬੰਦੀ ਵੱਲੋ ਪ੍ਰਸ਼ਾਸਨ ਦੇ ਵਿਰੁੱਧ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਸੀ । ਅੱਜ ਜਦੋ ਜਥੇਬੰਦੀ ਦੇ ਪੰਜਾਬ ਪ੍ਰਧਾਨ ਰਮੇਸ਼ ਬਹਿਲ ਵੱਲੋ ਘਟਨਾ ਵਾਲੇ ਅਸਥਾਨ ਤੇ ਭੁੱਖ ਹੜਤਾਲ ਰੱਖੀ ਗਈ ਤਾਂ ਪੁਲਿਸ ਵੱਲੋ ਉਕਤ ਜਗ੍ਹਾਂ ਤੇ ਟੈਂਟ ਲਗਾਉਣ ਦੀ ਇਜਾਜਤ ਨਾ ਹੋਣ ਦਾ ਹਵਾਲਾ ਦੇ ਕੇ ਲੱਗੇ ਟੈਂਟ ਉਤਾਰ ਦਿੱਤੇ ਗਏ ਤੇ ਰਮੇਸ਼ ਬਹਿਲ ਤੇ ਉਸਦੇ ਸਾਥੀਆਂ ਨੂੰ ਸਖ਼ਤ ਗਰਮੀ ਵਿੱਚ ਬੈਠਣ ਲਈ ਮਜ਼ਬੂਰ ਕੀਤਾ ਗਿਆ । ਇਸ ਮਾਮਲੇ ਵਿੱਚ ਪੱਤਰਕਾਰਾ ਨਾਲ ਗੱਲ ਕਰਦਿਆ ਸ਼ਹੀਦ ਭਗਤ ਸਿੰਘ ਪ੍ਰੈਸ਼ ਐਸ਼ੋਸੀਏਸ਼ਨ ਦੇ ਪੰਜਾਬ ਪ੍ਰਧਾਨ ਰਮੇਸ਼ ਬਹਿਲ ਨੇ ਕਿਹਾ ਉਹ ਦੇਸ਼ ਦੀ ਆਣ ਬਾਨ ਤੇ ਸ਼ਾਨ ਰਾਸ਼ਟਰੀ ਝੰਡੇ ਦੇ ਹੋਏ ਅਪਮਾਨ ਦੇ ਸਬੰਧ ਵਿੱਚ ਭੁੱਖ ਹੜਤਾਲ ਤੇ ਬੈਠੇ ਰਮੇਸ਼ ਬਹਿਲ ਨੇ ਕਿਹਾ ਕਿ ਸਿਆਸੀ ਮਿਲੀਭੁਗਤ ਕਰਕੇ ਦੇਸ਼ ਵਿਰੋਧੀ ਤਾਂਕਤਾ ਦੇ ਇਸ਼ਾਰੇ ਤੇ ਪਹਿਲਾ ਰਾਸ਼ਟਰੀ ਝੰਡੇ ਦਾ ਅਪਮਾਨ ਕੀਤਾ ਗਿਆ ਹੈ ਤੇ ਅੱਜ ਤੱਕ ਨਾ ਹੀ ਇਸ ਝੰਡੇ ਨੂੰ ਬਦਲਿਆ ਗਿਆ ਤੇ ਨਾ ਹੀ ਅਪਮਾਨ ਕਰਨ ਵਾਲੇ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਕੀਤੀ ਗਈ , ਜਦ ਉਹ ਰਾਸ਼ਟਰੀ ਝੰਡੇ ਦੇ ਮਾਨ ਸਨਮਾਨ ਲਈ ਭੁੱਖ ਹੜਤਾਲ ਤੇ ਬੈਠੇ ਹਨ ਤਾਂ ਪੁਲਿਸ ਵੱਲੋ ਉਨ੍ਹਾਂ ਤੇ ਅਣਮਨੁੱਖੀ ਤਸ਼ੱਦਦ ਕੀਤਾ ਜਾ ਰਿਹਾ ਹੈ ਤੇ ਤੇਜ ਧੁੱਪ ਵਿੱਚ ਉਨ੍ਹਾਂ ਨੂੰ ਬਿਨ੍ਹਾਂ ਟੈਂਟ ਤੋਂ ਬੈਠਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ । ਪ੍ਰਸ਼ਾਸਨ ਵੱਲੋਂ ਬਹਾਨਾ ਇਹ ਲਗਾਇਆ ਗਿਆ ਕੇ ਉਨ੍ਹਾਂ ਕੋਲ ਭੁੱਖ ਹੜਤਾਲ ਕਰਨ ਦੀ ਇਜ਼ਾਜਤ ਨਹੀ ਹੈ , ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋ ਲਗਾਤਾਰ ਐਸਡੀਐਮ ਬਟਾਲਾ ਕੋਲੋ ਭੁੱਖ ਹੜਤਾਲ ਬਾਰੇ ਦਰਖਾਸਤਾ ਦਿੱਤੀਆ ਗਈਆ ਹਨ ਪਰ ਉਨ੍ਹਾਂ ਵੱਲੋ ਚੋਣ ਜਾਬਤੇ ਦਾ ਹਵਾਲਾ ਦੇ ਕੇ ਇਜ਼ਾਜਤ ਨਹੀ ਦਿੱਤੀ ਗਈ । ਰਮੇਸ਼ ਬਹਿਲ ਨੇ ਕਿਹਾ ਕਿ ਬਿਨ੍ਹਾਂ ਇਜਾਜਤ ਰਾਸ਼ਟਰੀ ਝੰਡੇ ਨੂੰ ਥੱਲੇ ਉਤਾਰ ਕੇ ਅਪਮਾਨ ਕੀਤਾ ਗਿਆ ਪਰ ਪੁਲਿਸ ਵੱਲੋ ਕੋਈ ਕਾਰਵਾਈ ਨਹੀ ਕੀਤੀ ਗਈ ਪਰ ਰਾਸ਼ਟਰੀ ਝੰਡੇ ਦੇ ਸਨਮਾਨ ਲਈ ਰੱਖੀ ਸ਼ਾਤਮਈ ਭੁੱਖ ਹੜਤਾਲ ਤੇ ਪੁਲਿਸ ਨੂੰ ਕੈਦੇ ਕਾਨੂੰਨ ਤਰੁੰਤ ਯਾਦ ਆ ਗਏ ਹਨ ਤੇ ਗੈਰ ਮਨੁੱਖੀ ਤਸ਼ੱਦਦ ਕੀਤੇ ਜਾ ਰਿਹੇ ਹਨ । ਉਨ੍ਹਾ ਕਿਹਾ ਉਹ ਪੁਲਿਸ ਤੇ ਸਿਆਸੀ ਅਤਿਆਚਾਰ ਦੇ ਅੱਗੇ ਝੁਕਣਗੇ ਨਹੀ ਤੇ ਆਖਰੀ ਸ਼ਾਹ ਤੱਕ ਇਹ ਅੰਦੋਲਨ ਜ਼ਾਰੀ ਰਹੇਗਾ । ਰਮੇਸ਼ ਬਹਿਲ ਨੇ ਕਿਹਾ ਕਿ ਸਰਦਾਰ ਭਗਤ ਸਿੰਘ ਜੇ ਤਿਰੰਗੇ ਲਈ ਛੋਟੀ ਉਮਰ ਵਿੱਚ ਸ਼ਹਾਦਤ ਦੇ ਸਕਦੇ ਹਨ ਤਾਂ ਉਸ ਵੱਲੋ ਸ਼ਹੀਦੇ-ਆਜਮ ਦੀ ਸੋਚ ਤੇ ਚੱਲਣ ਦੀ ਕੋਸ਼ਿਸ ਕੀਤੀ ਜਾਵਗੀ ਤੇ ਤਿਰੰਗੇ ਦੇ ਹੋਏ ਆਪਮਾਨ ਵਾਲੀ ਜਗ੍ਹਾਂ ਤੇ ਭੁੱਖ ਹੜਤਾਲ ਕਰਕੇ ਤੇ ਅਣਮਨੁੱਖੀ ਤਸ਼ੀਹੇ ਝਲਦੇ ਆਪਣੀ ਜਾਨ ਦੇ ਦਿੱਤੀ ਜਾਵੇਗੀ ।