ਵਿਧਾਇਕ ਘੁੰਮਣ ਵੱਲੋਂ ਪਿੰਡ ਸੰਘਵਾਲ ਵਿਖੇ ਕਮਿਊਨਿਟੀ ਸੈਂਟਰ ਦਾ ਉਦਘਾਟਨ
ਆਲੇ ਦੁਆਲੇ ਦੇ ਕਰੀਬ 10 ਪਿੰਡਾਂ ਨੂੰ ਹੋਵੇਗਾ ਇਸ ਦਾ ਫ਼ਾਇਦਾ : ਵਿਧਾਇਕ ਕਰਮਵੀਰ ਘੁੰਮਣ
ਦਸੂਹਾ 15 ਜੁਲਾਈ (ਚੌਧਰੀ) : ਦਸੂਹਾ ਦੇ ਪਿੰਡ ਸੰਘਵਾਲ ਵਿਖੇ ਸ਼ਾਮਾ ਪ੍ਰਸਾਦ ਮੁਖਰਜੀ ਸਕੀਮ ਅਧੀਨ ਕਰੀਬ 1 ਕਰੋੜ 42 ਲੱਖ ਰੁਪਏ ਦੀ ਲਾਗਤ ਬਣੇ ਕਮਿਊਨਿਟੀ ਸੈਂਟਰ ਦਾ ਉਦਘਾਟਨ ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵੱਲੋਂ ਦਿੱਤਾ ਗਿਆ। ਇਸ ਮੌਕੇ ਪਿੰਡ ਦੀ ਸਰਪੰਚ ਬੰਦਨਾ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਇਸ ਮੌਕੇ ਐਡਵੋਕੇਟ ਕਰਮਵੀਰ ਘੁੰਮਣ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਕਮਿਊਨਿਟੀ ਸੈਂਟਰ ਦੇ ਬਣਨ ਨਾਲ ਆਲੇ ਦੁਆਲੇ ਦੇ ਕਰੀਬ 10 ਪਿੰਡਾਂ ਨੂੰ ਬਹੁਤ ਫ਼ਾਇਦਾ ਹੋਵੇਗਾ ਅਤੇ ਹੁਣ ਲੋਕਾਂ ਨੂੰ ਆਪਣੇ ਵਿਆਹ ਸ਼ਾਦੀਆਂ ਅਤੇ ਹੋਰ ਪ੍ਰੋਗਰਾਮਾਂ ਵਾਸਤੇ ਹੋਰ ਕਿਸੇ ਇਲਾਕੇ ਵਿੱਚ ਪੈਲੇਸ ਬੁੱਕ ਕਰਵਾਉਣ ਦੀ ਲੋੜ ਨਹੀਂ ਪਵੇਗੀ ਅਤੇ ਹੁਣ ਲੋਕ ਇਸ ਕਮਿਊਨਿਟੀ ਸੈਂਟਰ ਦੇ ਵਿੱਚ ਬਹੁਤ ਘੱਟ ਖ਼ਰਚੇ ਤੇ ਆਪਣਾ ਪ੍ਰੋਗਰਾਮ ਕਰ ਸਕਦੇ ਹਨ ਅਤੇ ਇਹ ਕਮਿਊਨਿਟੀ ਸੈਂਟਰ ਲੋਡ਼ਵੰਦ ਪਰਿਵਾਰਾਂ ਲਈ ਵਰਦਾਨ ਸਾਬਤ ਹੋਵੇਗਾ ਅਤੇ ਇਸੇ ਤਰ੍ਹਾਂ ਦੇ ਹੋਰ ਸੈਂਟਰ ਵੀ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਬਣ ਰਹੇ ਹਨ ਜਿਨ੍ਹਾਂ ਦੀ ਓਪਨਿੰਗ ਜਲਦੀ ਹੋਵੇਗੀ ਕਿਉਂਕਿ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਲਈ ਕੰਮ ਕਰਨ ਲਈ ਵਚਨਬੱਧ ਹੈ ਅਤੇ ਇਸ ਕੰਮ ਦੇ ਵਿੱਚ ਪੰਜਾਬ ਸਰਕਾਰ ਨੇ ਬਹੁਤ ਤੇਜ਼ੀ ਦੇ ਨਾਲ ਕੰਮ ਕਰਕੇ ਇਹ ਪ੍ਰਾਜੈਕਟ ਲੋਕਾਂ ਦੇ ਹਵਾਲੇ ਕੀਤਾ ਹੈ ਇਸ ਮੌਕੇ ਪਿੰਡ ਦੀ ਸਰਪੰਚ ਬੰਦਨਾ ਅਤੇ ਬਲਾਕ ਪ੍ਰਧਾਨ ਮਾਸਟਰ ਸੁਰਜੀਤ ਸਿੰਘ ਨੇ ਕਿਹਾ ਕਿ ਇਹ ਸੈਂਟਰ ਵਿਚ ਲੋੜਵੰਦ ਪਰਿਵਾਰਾਂ ਦੀਆਂ ਵਿਆਹ ਸ਼ਾਦੀਆਂ ਤੇ ਹੋਰ ਪ੍ਰੋਗਰਾਮ ਕੀਤੇ ਜਾਇਆ ਕਰਨਗੇ ਇਸ ਮੌਕੇ ਮਾਸਟਰ ਸੁਰਜੀਤ ਸਿੰਘ,ਸਰਪੰਚ ਵੰਦਨਾ ਰਾਣੀ ਰਾਕੇਸ਼ ਬਿੱਟੂ, ਐਸ ਡੀ ਓ ਸਿੰਗਲਾ,ਰਮਨ ਕਾਂਤ,ਜਗਦੀਪ ਸਿੰਘ, ਸਤਪਾਲ ਸਿੰਘ ਦੁਲਮੀਵਾਲ, ਗੁਰਪ੍ਰੀਤ ਸਿੰਘ ਲਵਲੀ,ਸੁਖਵਿੰਦਰ ਸਿੰਘ ਅਗਲੌਰ ਹਾਜ਼ਰ ਸੀ








