Prime Punjab Times

Latest news
ਆਮ ਆਦਮੀ ਕਲੀਨਿਕ ਕਪਾਹਟ ਅਤੇ ਉਥੇ ਚੱਲ ਰਹੇ ਗਰਭਵਤੀ ਅਤੇ ਬੱਚਿਆਂ ਦੇ ਟੀਕਾਕਰਣ ਦੀ ਅਚਨਚੇਤ ਚੈਕਿੰਗ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਨਾਲ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀ ਵਿਦਿਆਰਥਣ ਜਸਦੀਪ ਕੌਰ ਸਨਮਾਨਿਤ, ਸਿ... ਫਲੈਗ ਮਾਰਚ ਦੌਰਾਨ ਜਲੰਧਰ ਰੋਡ ‘ਤੇ ਗੋਲੀਬਾਰੀ, ਹੋਟਲ ਬਾਹਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਟੁੱਟੇ ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ
ADVERTISEMENT
You are currently viewing ਰਸੂਲਪੁਰ ਦੇ ਸਨਮਾਨ ‘ਚ ਰੱਖੀ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ

ਰਸੂਲਪੁਰ ਦੇ ਸਨਮਾਨ ‘ਚ ਰੱਖੀ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ

ਗੜ੍ਹਦੀਵਾਲਾ (ਚੌਧਰੀ) 

???? ਪਾਰਟੀ ਵਲੋ ਮਿਲੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਂਵਾਗਾਂ :  ਰਸੂਲਪੁਰ

: ਸ ਅਰਵਿੰਦਰ ਸਿੰਘ ਰਸੂਲਪੁਰ ਦੇ ਸਨਮਾਨ ਸਮਾਰੋਹ ਵਿੱਚ ਅੱਜ ਸਰਕਲ ਗੜਦੀਵਾਲ ਵਿਖੇ ਰੱਖੀ ਮੀਟਿੰਗ ਨੇ ਰੈਲੀ ਦਾ ਰੂਪ ਧਾਰ ਲਿਆ ਜਦੋਂ ਗੜਦੀਵਾਲ ਵਿਖੇ ਆਪ ਮੁਹਾਰੇ ਲੋਕਾਂ ਨੇ ,ਅਕਾਲੀ ਵਰਕਰਾਂ ਦਾ ਹੜ ਆ ਗਿਆ।ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚਾਂ ,ਪੰਚਾਂ, ਸੰਮਤੀ ਮੈਬਰਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਰਸੂਲਪੁਰ ਨੂੰ ਵਧਾਈ ਦਿੱਤੀ ਤੇ ਰਸੂਲਪੁਰ ਵਲੋਂ ਕਰਵਾਏ ਵਿਕਾਸ ਕੰਮਾਂ ਤੇ ਮੋਹਰ ਲਾਈ। ਇਥੇ ਨੋਜਵਾਨਾਂ ਦੇ ਵੀ ਭਾਰੀ ਇੱਕਠ ਨੇ ਰਸੂਲਪੁਰ ਤੇ ਅਕਾਲੀਦਲ ਨਾਲ ਚੱਲਣ ਦਾ ਫੈਸਲਾ ਕੀਤਾ।ਇਸ ਮੌਕੇ ਸ ਰਸੂਲਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਆਪ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿਚ ਵਿਕਾਸ ਅਤੇ ਭਲਾਈ ਕਾਰਜਾਂ ਵਿਚ ਮੁਕੰਮਲ ਖੜੋਤ ਆ ਚੁੱਕੀ ਹੈ।

ਸਰਦਾਰ ਰਸੂਲਪੁਰ ਨੇ ਅੱਗੇ ਕਿਹਾ ਕਿ ਉਹਨਾਂ ਨੂੰ ਇਹ ਜਾਣ ਕੇ ਬਹੁਤ ਹੀ ਦੁੱਖ ਲੱਗਿਆ ਹੈ ਕਿ ਆਪ ਸਰਕਾਰ ਕਿਸਾਨਾਂ ਦੀਆਂ ਜਮੀਨਾਂ ਨੂੰ ਧੱਕੇ ਨਾਲ ਐਕਵਾਇਰ ਕਰ ਕੇ ਉਹਨਾਂ ਨੂੰ ਖੇਤੀ ਤੋਂ ਵਾਂਝੇ ਕਰ ਰਹੀ ਹੈ। ਜਿਸਦਾ ਅਕਾਲੀਦਲ ਹਿੱਕ ਠੋਕ ਕੇ ਵਿਰੋਧ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ ਰਾਜ ਵਿੱਚ ਪੰਜਾਬ ਵਿਚ ਸ਼ਗਨ ਸਕੀਮ ਮੁਕੰਮਲ ਤੌਰ ਤੇ ਬੰਦ ਕਰ ਦਿੱਤੀ ਹੈ, ਕਿਉਂਕਿ ਸੂਬੇ ਵਿਚ ਆਪ ਸਰਕਾਰ ਬਣਨ ਮਗਰੋਂ ਇਹਨਾਂ ਸਾਰੇ ਲਾਭਪਾਤਰੀਆਂ ਨੂੰ ਇੱਕ ਪੈਸਾ ਵੀ ਨਹੀਂ ਦਿੱਤਾ ਗਿਆ ਹੈ।ਉਨ੍ਹਾਂ
ਕਿਹਾ ਕਿ ਇਸ ਸਰਕਾਰ ਦੀ ਨਾਕਾਰਗੁਜ਼ਾਰੀ ਦੇ ਲਗਭਗ ਸਾਢੇ 3 ਸਾਲ ਦੌਰਾਨ ਸੂਬੇ ਦੇ ਲੋਕਾਂ ਨੂੰ ਨਾਅਰਿਆਂ,ਪਰਚਿਆਂ,ਭਾਸ਼ਣਾਂ ,ਡਾਗਾਂ,ਇਲਜ਼ਾਮਾਂ ਅਤੇ ਬਹਾਨਿਆਂ ਤੋਂ ਇਲਾਵਾ ਕੁੱਝ ਹਾਸਿਲ ਨਹੀਂ ਹੋਇਆ ਹੈ। ਇਸ ਸਰਕਾਰ ਨੇ ਪਿੰਡਾਂ ਲਈ ਕੋਈ ਵੀ ਫੰਡ ਜਾਰੀ ਨਹੀਂ ਕੀਤਾ ਜਿਸ ਨਾਲ ਪਿੰਡਾ ਦਾ ਵਿਕਾਸ ਨੂੰ ਉਥੇ ਦਾ ਉਥੇ ਰੁਕਿਆ ਹੋਇਆ ਹੈ। ਨਾ ਹੀ ਇਸ ਨੇ ਸੂਬੇ ਅੰਦਰ ਕੋਈ ਹੋਰ ਵਿਕਾਸ ਕਾਰਜ ਸ਼ੁਰੂ ਕੀਤਾ ਹੈ। ਇਹ ਸਰਕਾਰ ਆਪਣੇ ਨਾਗਰਿਕਾਂ ਅਤੇ ਮੁਲਾਜ਼ਮਾਂ ਪ੍ਰਤੀ ਰੋਜ਼ਮਰਾ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਪੂਰਾ ਨਹੀਂ ਕਰ ਸਕੀ। ਇਸ ਵੱਲੋ ਕਿਸਾਨਾਂ, ਦਲਿਤਾਂ ਅਤੇ ਗਰੀਬਾਂ, ਲੋੜਵੰਦਾਂ ਅਤੇ ਸਮਾਜ ਦੇ ਜਰੂਰਤਮੰਦ ਵਰਗਾਂ ਨੂੰ ਪਹਿਲਾਂ ਤੋਂ ਮਿਲ ਰਹੀਆਂ ਸਹੂਲਤਾਂ ਨੂੰ ਵੀ ਨਹੀਂ ਦਿੱਤੀਆਂ ਜਾ ਰਹੀਆਂ।ਇੱਥੋਂ ਤਕ ਦਲਿਤ ਵਿਦਿਆਰਥੀਆਂ ਨੂੰ ਵਜ਼ੀਫੇ ਵੀ ਨਹੀਂ ਦਿੱਤੇ ਜਾ ਰਹੇ। ਸਭ ਤੋਂ ਮਾੜੀ ਗੱਲ ਇਹ ਹੋਈ ਹੈ ਕਿ ਸੂਬੇ ਅੰਦਰ ਅਮਨ ਤੇ ਕਾਨੂੰਨ ਦੀ ਹਾਲਤ ਖਸਤਾ ਹੋ ਗਈ ਹੈ,ਜਿਹੜਾ ਇਸ ਸਰਕਾਰ ਦੀ ਨਾ ਕਾਰਗੁਜ਼ਾਰੀ ਦਾ ਸਭ ਤੋਂ ਚਿੰਤਾਜਨਕ ਪਹਿਲੂ ਹੈ।ਸਰਕਾਰ ਵੱਲੋਂ ਸਮਾਜ ਦੇ ਵਿਭਿੰਨ ਵਰਗਾਂ ਪ੍ਰਤੀ ਆਪਣੀਆਂ ਮੁੱਢਲੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਦਾ ਹਵਾਲਾ ਦਿੰਦਿਆਂ।ਸ ਰਸੂਲਪੁਰ ਕਿਹਾ ਕਿ ਇਸੇ ਤਰ੍ਹਾਂ ਨਵੀਂ ਸਰਕਾਰ ਬਣਨ ਮਗਰੋਂ ਕਿਸ਼ਾਨਾਂ ਦੀ ਗੰਨੇ ਦੀ ਬਕਾਇਆ ਰਾਸ਼ੀ ਫਸਲਾਂ ਦੇ ਹੋਏ ਖਰਾਬੇ ਤਹਿਤ ਕੋਈ ਪੈਸਾ ਨਹੀਂ ਵੰਡਿਆ ਗਿਆ ਹੈ। ਅਫਸੋਸ ਦੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਕਿਸ਼ਾਨੀ ਨੂੰ ਬੁਰੀ ਤਰਾਂ ਰੋਲ ਦਿੱਤਾ ਨਕਲੀ ਡੀਏਪੀ ਦੀ ਭਰਮਾਰ ਜਿਸ ਤੇ ਸਰਕਾਰ ਦੀ ਕੋਈ ਕਾਰਵਾਈ ਨਹੀ ਹੈ। ਇਸੇ ਤਰ੍ਹਾਂ ਦਲਿਤਾਂ ਅਤੇ ਦੂਜੇ ਲੋੜਵੰਦ ਤੇ ਗਰੀਬ ਪਰਿਵਾਰਾਂ ਨਾਲ ਆਪ ਨੇ ਵਿਸ਼ਵਾਸ਼ਘਾਤ ਕੀਤਾ ਹੈ।

ਇਸ ਮੋਕੇ ਸ ਰਸੂਲਪੁਰ ਨੇ ਆਏ ਹੋਏ ਸਾਰੇ ਆਹੁਦੇਦਾਰ ਸਹਿਬਾਨ ਵਰਕਰ ਸਹਿਬਾਨ ਸਰਪੰਚ ਪੰਚ ਸੰਮਤੀ ਮੈਂਬਰ ਤੇ ਵਿਸ਼ੇਸ ਰੂਪ ਵਿੱਚ ਹਾਜਿਰ ਹੋਏ ਨੋਜਵਾਨਾਂ ਦਾ ਧੰਨਵਾਦ ਕੀਤਾ
ਇਸ ਮੋਕੇ ਸਰਕਲ ਗੜਦੀਵਾਲ ਦੇ ਪ੍ਰਧਾਨ ਗੁਰਦੀਪ ਸਿੰਘ ਦਾਰਾਪੁਰ,ਇਕਬਾਲ ਸਿੰਘ ਜੋਹਲ,ਸ਼ਿਵਦੇਵ ਸਿੰਘ ਮਾਛੀਆਂ,
ਸੁਖਜਿੰਦਰ ਅੋਜਲਾ,ਜਸਵੰਤ ਸਿੰਘ ਪੱਖੋਵਾਲ,ਵਰਿੰਦਰ ਗੋਇਲ ਗੁਪਤਾ,ਮਾਸਟਰ ਦਵਿੰਦਰ ਸਿੰਘ ਬਿੱਲੂ ਢੋਲੋਵਾਲ,ਸਰਪੰਚ ਹਰਵਿੰਦਰ ਸਮਰਾ,ਸਰਪੰਚ ਬਲਵਿੰਦਰ ਚਿੱਪੜਾ,ਸਰਕਲ ਪ੍ਰਧਾਨ ਸੰਜੀਵ ਕੋਈ,ਸਿਮਰਜੀਤ ਸਿੰਘ ਅਟਵਾਲ,ਲਖਵਿੰਦਰ ਸਿੰਘ ਠੱਕਰ,ਮਨਪ੍ਰੀਤ ਰੰਧਾਵਾ,ਸਰਪੰਚ ਧਰਮਪਾਲ,ਸਰਪੰਚ ਬਲਵਿੰਦਰ ਸਰਿਹਾਲਾ,ਬਲਬੀਰ ਸਿੰਘ ਕਾਨਗੋ,ਸਤਵੀਰ ਸਿੰਘ ਬੈਰਮਪੁਰ,
ਸਰਪੰਚ ਜਸਵੀਰ ਖਿਆਂਲਾ,ਸੋਨੂੰ ਦਾਰਾਪੁਰ,ਸੋਨੀ ਖਿਆਲਾ,
ਬੱਲੀ ਡੱਲੇਵਾਲ,ਵਿੱਕੀ ਅਰਗੋਵਾਲ,ਹਰਦੀਪ ਸਿੰਘ ਭੁੱਟੋ ਅਰਗੋਵਾਲ,ਸੰਦੀਪ ਸਿੰਘ ਡੱਫਰ,ਬਲਕਾਰ ਸਿੰਘ ਲਿੱਟਾਂ,ਕਰਨ ਸਿੰਘ ਧੁੱਗਾ, ਸਤਪਾਲ ਸਿੰਘ ਧੁੱਗਾ,ਪਰਮਿੰਦਰ ਸਿੰਘ ਸਮਰਾ,
ਮਨਜੀਤ ਸਿੰਘ ਮਾਛੀਆ,ਹਰਵਿੰਦਰ ਸਿੰਘ ਮਾਂਗਾ, ਮੋਹਣ ਸਿੰਘ ਬਾਹਗਾ, ਬੰਟੀ ਬਾਹਗਾ,ਮਲਕੀਤ ਧਰਮਕੋਟ,ਬਲਬੀਰ ਸਿੰਘ ਖਾਨਪੁਰ,ਗੁਰਦੀਪ ਸਰਿਹਾਲਾ,ਪਲਵਿੰਦਰ ਸਰਿਹਾਲਾ,ਲਖਵਿੰਦਰ ਰਿਆੜ,ਗੁਰਵਿੰਦਰ ਮੋਹਕਮਗੜ,ਗੁਰਵਿੰਦਰ ਚਠਿਆਲੀਆਂ ,ਰੋਜੀ ਮਾਸਟਰ ਜਾਜਾ, ਗੁਰਪੀਤ ਜੀਆ ਸਹੋਤਾ, ਕੁਲਵੀਰ ਡੱਫਰ,ਨਵੀ ਅਟਵਾਲ,ਕੁਲਦੀਪ ਭਾਨਾ,ਜਸਕਰਨ ਭਾਨਾ,ਸੋਨੂੰ ਭਾਨਾ, ਜੋਨੀ ਚੱਕਨੂਰਅਲੀ,ਉਕਾਰ ਰਾਣਾ, ਭੁਪਿੰਦਰ ਗੋਦਪੁਰ, ਲਖਜੋਤ ਗੋਦਪੁਰ,ਬਲਵਿੰਦਰ ਸਿੰਘ ਰੂਪੋਵਾਲ,ਡਿਪਟੀ ਥੇਂਦਾ, ਦਲਜੀਤ ਬਾਠ,ਹਰਿਮੰਦਰ ਢੱਟ,ਗੁਰਜਾਪ ਸਿੰਘ ਢੱਟ,ਅਵਤਾਰ ਸਿੰਘ ਖੰਡਾ,ਚਰਨਜੀਤ ਸੰਦਲ,ਜਗਤਾਰ ਜੋਹਲ,ਭਿੰਦਰ ਗੋਂਦਪੁਰ,ਗੱਜਣ ਸਿੰਘ ਸਰਪੰਚ,ਈਸ਼ਵਰ ਸਿੰਘ ਸੰਮਤੀ ਮੈਂਬਰ,ਬਲਵਿੰਦਰ ਬਡਿਆਲ,ਬੀਰਾ ਬਡਿਆਲ ਸਮੇਤ ਹੋਰ ਵਰਕਰ ਹਾਜ਼ਰ ਸਨ।

ਫੋਟੋ ਕੈਪਸ਼ਨ – ਰਸੂਲਪੁਰ ਦਾ ਕੋਮੀ ਜਰਨਲ ਸੱਕਤਰ ਬਣਨ ਤੇ ਸਨਮਾਨ ਕਰਦੇ ਗੁਰਦੀਪ ਸਿੰਘ ਦਾਰਾਪੁਰ ਕਮਲਜੀਤ ਸਿੰਘ ਕੁਲਾਰ ,ਇਕਬਾਲ ਜੋਹਲ, ਵਰਿੰਦਰ ਗੁਪਤਾ ,ਅਟਵਾਲ , ਦਾਤਾ ,ਅੋਜਲਾ

error: copy content is like crime its probhihated