Prime Punjab Times

Latest news
ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन
ADVERTISEMENT
You are currently viewing ਜਿੰਮ ਦੀ ਆੜ ‘ਚ ਨਜਾਇਜ ਧੰਦਾ ਕਰਦੇ 02 ਸ਼ਰਾਬ ਸਮਗਲਰਾਂ ਦੇ ਖਿਲਾਫ ਮੁਕਦਮਾਂ ਦਰਜ ਕਰਕੇ 15 ਪੇਟੀਆਂ ਸ਼ਰਾਬ ਬ੍ਰਾਮਦ,ਇੱਕ ਸਮਗਲਰ ਗ੍ਰਿਫਤਾਰ

ਜਿੰਮ ਦੀ ਆੜ ‘ਚ ਨਜਾਇਜ ਧੰਦਾ ਕਰਦੇ 02 ਸ਼ਰਾਬ ਸਮਗਲਰਾਂ ਦੇ ਖਿਲਾਫ ਮੁਕਦਮਾਂ ਦਰਜ ਕਰਕੇ 15 ਪੇਟੀਆਂ ਸ਼ਰਾਬ ਬ੍ਰਾਮਦ,ਇੱਕ ਸਮਗਲਰ ਗ੍ਰਿਫਤਾਰ

ਹੁਸ਼ਿਆਰਪੁਰ (PPT NEWS) 

8 ਫਰਵਰੀ :  ਸਰਤਾਜ ਸਿੰਘ ਚਾਹਲ IPS ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਪਰ  ਮਨਪ੍ਰੀਤ ਸਿੰਘ ਢਿਲੋਂ PPS ਪੁਲਿਸ ਕਪਤਾਨ ਤਫਤੀਸ਼ ਹੁਸਿਆਰਪੁਰ ਅਤੇ ਸੀ ਪਰਮਿੰਦਰ ਸਿੰਘ PPS ਉੱਪ ਪੁਲਿਸ ਕਪਤਾਨ ਤਫ਼ਤੀਸ਼ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਵਿੰਦਰ ਪਾਲ ਇੰਚਾਰਜ ਸੀ.ਆਈ.ਏ ਸਟਾਫ਼ ਹੁਸਿਆਰਪੁਰ ਦੇ ਅਧੀਨ ਵਿਸ਼ੇਸ਼ ਟੀਮ ਵਲੋਂ ਜਿਲਾ ਹੁਸ਼ਿਆਰਪੁਰ ਏਰੀਆ ਵਿੱਚ ਮਾੜੇ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਸਰਾਬ ਦੇ ਸਮਗਲਰਾਂ ਦੇ ਖਿਲਾਫ ਮੁਕਦਮਾਂ ਦਰਜ ਕਰਕੇ 15 ਪੇਟੀਆਂ ਨਜਾਇਜ਼ ਸ਼ਰਾਬ ਬਾਅਦ ਕਰਕੇ ਇੱਕ ਸ਼ਰਾਬ ਸਮਗਲਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਪ੍ਰੈਸ ਨੋਟ ਜਾਰੀ ‘ਕਰਦੇ ਹੋਏ ਦੱਸਿਆ ਕਿ ਮਿਤੀ 07/02/2023 ਨੂੰ ਇੰਚਾਰਜ ਸੀ.ਆਈ.ਏ ਸਟਾਫ ਦੀ ਨਿਗਰਾਨੀ ਹੇਠ ਵਿਸ਼ੇਸ਼ ਪੁਲਿਸ ਟੀਮ ਦੋਰਾਨੇ ਚੈਕਿੰਗ ਅਤੇ ਗਸਤ ਨੂੰ ਇਤਲਾਹ ਮਿਲੀ ਕਿ ਅਨਮੋਲ ਸੈਣੀ ਉਰਫ ਮੌਲੀ ਪੁੱਤਰ ਕਮਲਜੀਤ ਸੋਣੀ ਵਾਸੀ ਗਲੀ ਨੰ । ਮੁਹੱਲਾ ਬੇਗਮਪੁਰਾ ਫਤਿਹਗੜ ਚੰਗੀ ਥਾਣਾ ਮਾਡਲ ਟਾਊਨ ਜਿਲਾ ਹੁਸ਼ਿਆਰਪੁਰ ਨੇ ਡੀਨੋਦੋ ਹੋਟਲ ਦੇ ਪਿਛਲੇ ਪਾਸੇ ਜਿੰਮ ਖੋਲਿਆ ਹੋਇਆ ਹੈ ਜੋ ਜਸਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਨਗਦੀਪੁਰ ਥਾਣਾ ਮਾਹਿਲਪੁਰ ਨਾਲ ਰੱਲ ਕੇ ਜਿਸ ਦੀ ਆੜ ਵਿਚ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ। ਜਿਸ ਦੇ ਜਿੰਮ ਵਿੱਚ ਪਹਿਲਾਂ ਵੀ ਦੋ ਵਾਰੀ ਭਾਰੀ ਮਾਤਰਾ ਵਿਚ ਨਜਾਇਜ਼ ਸ਼ਰਾਬ ਬ੍ਰਾਮਦ ਹੋ ਚੁੱਕੀ ਹੈ। ਇਸ ਸਮੇਂ ਵੀ ਉਕਤ ਜਿੰਮ ਵਿੱਚ ਭਾਰੀ ਮਾਤਰਾ ਵਿਚ ਸ਼ਰਾਬ ਬਮਦ ਹੋ ਸਕਦੀ ਹੈ। ਜਿਸ ਤੇ ਐਸ.ਆਈ ਨਵਜੋਤ ਸਿੰਘ ਵਲੋਂ ਅਨਮੋਲ ਸੈਣੀ ਅਤੇ ਜਸਵਿੰਦਰ ਸਿੰਘ ਦੇ ਖਿਲਾਫ਼ ਮੁਕਦਮਾਂ ਨੰ 23 ਮਿਤੀ 27.2.2023 ਅ / ਧ 61- 01-14 ਐਕਸਾਇਜ ਐਕਟ ਥਾਣਾ ਸਿਟੀ ਹੁਸ਼ਿਆਰਪੁਰ ਦਰਜ ਕਰਕੇ ਰੇਡ ਕੀਤਾ ਅਤੇ ਜਿੰਮ ਵਿੱਚ 15 ਪੇਟੀਆਂ ਨਜਾਇਜ਼ ਸ਼ਰਾਬ ਬਾਮਦ ਕਰਕੇ ਜਸਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਨਗਦੀਪੁਰ ਥਾਣਾ ਮਾਹਿਲਪੁਰ ਨੂੰ ਗ੍ਰਿਫਤਾਰ ਕੀਤਾ।

ਗ੍ਰਿਫਤਾਰ ਕੀਤਾ ਗਿਆ ਦੋਸ਼ੀ –

ਜਸਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਨਗਦੀਪੁਰ ਥਾਣਾ ਮਾਹਿਲਪੁਰ ਜਿਲਾ ਹੁਸ਼ਿਆਰਪੁਰ।

error: copy content is like crime its probhihated