Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਹੁਸ਼ਿਆਰਪੁਰ ‘ਚ ਵਾਪਰੀ ਰੂਹ ਕੰਬਾਊ ਘਟਨਾ, ਤੇਜਧਾਰ ਹਥਿਆਰ ਨਾਲ ਵੱਢ ਦਿੱਤੀਆਂ ਗਾਂ ਦੀਆਂ ਲੱਤਾਂ

ਹੁਸ਼ਿਆਰਪੁਰ ‘ਚ ਵਾਪਰੀ ਰੂਹ ਕੰਬਾਊ ਘਟਨਾ, ਤੇਜਧਾਰ ਹਥਿਆਰ ਨਾਲ ਵੱਢ ਦਿੱਤੀਆਂ ਗਾਂ ਦੀਆਂ ਲੱਤਾਂ

ਗੜ੍ਹਦੀਵਾਲਾ ( ਪ੍ਰਦੀਪ ਕੁਮਾਰ /ਚੌਧਰੀ / ਯੋਗੇਸ਼ ਗੁਪਤਾ) 

: ਹਲਕਾ ਗੜ੍ਹਦੀਵਾਲਾ ਦੇ ਕੰਢੀ ਇਲਾਕੇ ਦੇ ਪਿੰਡ ਥਾਣਾ ਵਿਖੇ ਇੱਕ ਗਾਂ ਦੀਆਂ ਤੇਜਧਾਰ ਹਧਿਆਰ ਨਾਲ ਲੱਤਾਂ ਵੱਢਣ ਦਾ ਸਮਾਚਾਰ ਸਾਹਮਣ ਆਇਆ ਹੈ। ਜਿਸ ਸਬੰਧੀ ਗੜ੍ਹਦੀਵਾਲਾ ਪੁਲਿਸ ਨੇ ਮਾਮਲਾ ਇੱਕ ਵਿਅਕਤੀ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਤਰਸੇਮ ਸਿੰਘ ਪੁੱਤਰ ਦਸਵੰਤ ਸਿੰਘ ਵਾਸੀ ਪਿੰਡ ਥਾਣਾ ਮੁਹੱਲਾ ਘਰੋਟੇਵਾਲਾ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮਕਾਜ ਕਰਨ ਦੇ ਨਾਲ ਨਾਲ ਪੰਜ ਗਊਆਂ ਨੂੰ ਵੀ ਪਾਲਦਾ ਹੈ। ਉਸ ਨੇ ਦੱਸਿਆਂ ਕਿ ਸਵੇਰੇ ਗਊਆਂ ਦੀਆਂ ਧਾਰਾਂ ਕੱਢ ਕੇ ਉਹ ਗਊਆਂ ਨੂੰ ਜੰਗਲ ਵਿਚ ਚੁਗਣ ਲਈ ਛੱਡ ਦਿੰਦੇ ਹਨ ਤੇ ਗਊਆਂ ਚੁੱਗਣ ਉਪਰੰਤ ਆਪ ਹੀ ਘਰੇ ਆ ਜਾਂਦੀਆਂ ਹਨ।

 

ਮਿਤੀ 9-01-2024 ਨੂਂ ਵਕਤ ਕਰੀਬ 10-00 ਏ.ਐਮ ਵਜੇ ਦਾ ਹੋਵੇਗਾ ਉਸ ਦੇ ਘਰ ਚਮੇਲ ਸਿੰਘ ਪੁੱਤਰ ਹੁਕਮਾ ਚੰਦ ਵਾਸੀ ਪਿੰਡ ਥਾਣਾ ਘਰ ਆਇਆ। ਜਿਸ ਨੇ ਦੱਸਿਆ ਕਿ ਤੇਰੀਆਂ ਗਾਂਵਾ ਗੰਡਿਆ ਦਾ ਨੁਕਸਾਨ ਕਰਦੀਆ ਹਨ। ਇਹਨਾ ਨੂੰ ਸਾਂਭ ਲੈ। ਮੇਰੀਆਂ ਚਾਰ ਗਾਂਵਾ ਘਰ ਆ ਗਈਆਂ ਇੱਕ ਗਾਂ ਘਰ ਨਹੀਂ ਆਈ। ਜਿਸ ਦੀ ਮੈਂ ਭਾਲ ਕਰਨ ਵਾਸਤੇ ਨਿਕਲਿਆ ਤਾਂ ਮੇਰੀ ਗਾਂ ਚਮੇਲ ਸਿੰਘ ਦੇ ਘਰ ਤੋ ਥੋੜੀ ਦੂਰ ਸ਼ਤੀਸ ਕੁਮਾਰ ਦੇ ਖੇਤਾਂ ਵਿੱਚ ਡਿੱਗੀ ਪਈ ਸੀ। ਜਿਸ ਦੀਆਂ 2 ਖੱਬੇ ਪਾਸੇ ਵਾਲੀਆ ਲੱਤਾਂ ਕੱਟੀਆਂ ਹੋਈਆਂ ਸਨ ਅਤੇ ਨੇੜੇ ਹੋਰ ਇੱਕ ਹੋਰ ਅਵਾਰਾ ਵੱਛੇ ਦੀਆਂ ਲੱਤਾਂ ਤੋੜੀਆਂ ਹੋਈਆਂ ਸਨ।