ਦਸੂਹਾ 12 ਜਨਵਰੀ (ਚੌਧਰੀ)
: ਐਥਲੈਟਿਕ ਸੈਂਟਰ ਦਸੂਹਾ ਦੇ ਖਿਡਾਰੀ ਮਿਥੁਨ ਨੇ 400 ਮੀਟਰ ਦੌੜ ਵਿਚ ਗੋਲਡ ਮੈਡਲ ਜਿੱਤਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਚ ਦੀਪਕ ਕੁਮਾਰ ਨੇ ਦੱਸਿਆ ਕਿ 22 ਵੀਂ ਨੈਸ਼ਨਲ ਐਥਲੈਟਿਕ ਚੈਂਪੀਅਨਸ਼ਿਪ ਜੋ ਕਿ ਗੋਆ ਵਿਖੇ 9 ਜਨਵਰੀ ਤੋਂ 13 ਜਨਵਰੀ ਤੱਕ ਕਰਵਾਈ ਜਾ ਰਹੀ ਹੈ। ਜਿਸ ਵਿਚ ਐਥਲੈਟਿਕ ਸੈਂਟਰ ਦਸੂਹਾ ਦੇ ਖਿਡਾਰੀ ਮਿਥੁਨ ਨੇ 400 ਮੀਟਰ ਦੌੜ ਵਿਚ ਗੋਲਡ ਮੈਡਲ ਜਿੱਤਿਆ ਹੈ। ਉਸ ਨੇ ਇਹ ਦੌੜ 49:75 ਵਿਚ ਪੂਰੀ ਕੀਤੀ। ਇਸ ਮੌਕੇ ਕੋਚ ਦੀਪਕ ਕੁਮਾਰ,ਪ੍ਰਦੀਪ ਕੁਮਾਰ, ਜੋਗੀ, ਡਾ ਲਖਵੀਰ ਕੌਰ ਐਚ ਓ ਡੀ ਫਿਜੀਕਲ ਐਜੂਕੇਸ਼ਨਲ ਡੀ ਏ ਵੀ ਕਾਲਜ ਦਸੂਹਾ ਨੇ ਮਿਥੁਨ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਆਉਣ ਵਾਲੇ ਸਮੇਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।