Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ….

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ….

ਹੁਸ਼ਿਆਰਪੁਰ / ਸਰਾਭਾ ( ਤਰਸੇਮ ਦੀਵਾਨਾ )

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 197ਵਾਂ ਦਿਨ

ਜਿੱਥੇ ਸਮੁੱਚੀ ਸਿੱਖ ਕੌਮ ਦੀਆਂ ਹੱਕੀ ਮੰਗਾਂ ਦੀ ਮੰਗ ਕਰਦੇ ਹਾਂ, ਸ਼ਹੀਦ ਮਾਰਗ ਦਾ ਧਿਆਨ ਵੀ ਸਾਨੂੰ ਹੀ ਰੱਖਣਾ ਪਵੇਗਾ : ਦੇਵ ਸਰਾਭਾ

 5 ਸਤੰਬਰ : ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 197ਵਾਂ ਦਿਨ ਪੂਰਾ ਹੋਇਆ। ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ ‘ਚ ਅੱਜ ਸਹਿਯੋਗੀ ਜਥੇਦਾਰ ਮੁਖਤਿਆਰ ਸਿੰਘ ਛਾਪਾ, ਸੁਖਦੇਵ ਸਿੰਘ ਛਾਪਾ,ਜਸਪਾਲ ਸਿੰਘ ਸਰਾਭਾ ਚੰਦ ਸਿੰਘ ਸਰਾਭਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਆਮ ਪਾਰਟੀ ਦੀ ਸਰਕਾਰ ਨੇ ਭਾਵੇਂ ਪੰਜ ਮਹੀਨਿਆਂ ਤੋਂ ਉੱਪਰ ਦਾ ਸਮਾਂ ਪੰਜਾਬ ‘ਚ ਸਰਕਾਰ ਬਣੀ ਨੂੰ ਹੋ ਗਏ ਹਨ। ਪਰ ਆਪ ਦੀ ਸਰਕਾਰ ਦੇ ਪੱਲੇ ਝੂਠ ਤੇ ਇਸ਼ਤਿਹਾਰ ਹੀ ਪੱਲੇ ਰਹਿ ਗਏ। ਜਦ ਕਿ ਗਰਾਊਂਡ ਲੈਵਲ ਤੇ ਕੁਝ ਵੀ ਨਹੀਂ ਹੋ ਰਿਹਾ । ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜਨਮ ਭੂਮੀ ਵਿਖੇ ਚੱਲ ਰਿਹਾ ਪੰਥਕ ਮੋਰਚਾ ਜੋ ਸਮੁੱਚੀ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਪਿਛਲੇ ਸਾਢੇ ਛੇ ਮਹੀਨਿਆਂ ਤੋਂ ਚੱਲ ਰਿਹਾ ਹੈ।ਭਾਵੇਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਦਿਹਾੜਾ 24 ਮਈ ਨੂੰ ਪੰਜਾਬ ਸਰਕਾਰ ਦੇ ਜਾਮਨ ਬਣ ਕੇ ਲੁਧਿਆਣੇ ਦੇ ਐਮ ਐਲ ਏ ਅਸ਼ੋਕ ਪ੍ਰੈਸਰ ਪਹੁੰਚੇ ਸਨ। ਜਿਨ੍ਹਾਂ ਨੇ ਮੋਰਚਾ ਸਥਾਨ ਤੇ ਪਹੁੰਚ ਕੇ ਸਾਡੀਆਂ ਮੰਗਾਂ ਵਿਧਾਨ ਸਭਾ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਲਿਆ ਕੇ ਪੂਰੀਆਂ ਕਰਨ ਦਾ ਵਾਅਦਾ ਕੀਤਾ ਸੀ ਅਤੇ ਭਾਈਬਾਲਾ ਚੌਕ ਤੋਂ ਰਾਏਕੋਟ ਨੂੰ ਜਾਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਦੀ ਖ਼ਸਤਾ ਹਾਲਤ ਵੀ ਇਕ ਦਿਨ ਬਾਅਦ ਰਿਪੇਅਰਿੰਗ ਦਾ ਕੰਮ ਸ਼ੁਰੂ ਕਰਨ ਦਾ ਦਾਅਵਾ ਕੀਤਾ ਸੀ।ਪਰ ਅੱਜ ਚਾਰ ਮਹੀਨੇ ਬੀਤਣ ਦੇ ਬਾਵਜੂਦ ਸ਼ਹੀਦ ਸਰਾਭਾ ਮਾਰਗ ਦੀ ਕੋਈ ਸਾਰ ਨਹੀਂ ਲਈ ਜਦ ਕੇ ਸ਼ਹੀਦ ਸਰਾਭਾ ਜੀ ਦੇ ਪਿੰਡ ਸਰਾਭਾ ਆਉਣ ਸਮੇਂ ਸੜਕ ਵਿਚ ਫੁੱਟ ਫੁੱਟ ਦੇ ਟੋਏ । 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਸ਼ਹੀਦੀ ਦਿਹਾੜਾ ਵੀ ਆ ਰਿਹਾ ਹੈ ਪਰ ਜੱਦੀ ਪਿੰਡ ਸਰਾਭਾ ਨੂੰ ਆਉਣ ਵਾਲਾ ਮਾਰਗ ਬਲ ਕਿਸੇ ਵੀ ਪ੍ਰਸ਼ਾਸਨ ਜਾਂ ਸਰਕਾਰ ਦੀ ਸਵੱਲੀ ਨਿਗ੍ਹਾ ਨਹੀਂ ਪੈਂਦੀ। ਉਨ੍ਹਾਂ ਨੇ ਆਖਿਆ ਕਿ ਹੁਣ ਸਰਾਭਾ ਪੰਥਕ ਮੋਰਚਾ ਦੇ ਆਗੂਆਂ ਨੇ ਫ਼ੈਸਲਾ ਕੀਤਾ ਕਿ ਆਏ ਦਿਨ ਇਸ ਮਾਰਗ ਤੇ ਵਾਪਰਦੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਮਾਰਗ ਤੇ ਟੋਇਆਂ ਨੂੰ ਭਰਨ ਲਈ ਮਾਰਗ ਤੇ ਵੱਸਦੇ ਪਿੰਡਾਂ ਦੇ ਇਨਸਾਫ਼ ਪਸੰਦ ਲੋਕਾਂ ਦੇ ਸਹਿਯੋਗ ਨਾਲ ਮਿਤੀ 13,14 ਸਤੰਬਰ ਨੂੰ ਉਪਰਾਲਾ ਕੀਤਾ ਜਾਵੇਗਾ ਤਾਂ ਜੋ ਬੇਸ਼ਰਮ ਬਣ ਕੇ ਬੈਠੀਆਂ ਸਰਕਾਰਾਂ ਨੂੰ ਕੁਝ ਤਾਂ ਸ਼ਰਮ ਆਵੇ ਜੋ ਨਿੱਕੀ ਉਮਰੇ ਵੱਡੀ ਕੁਰਬਾਨੀ ਕਰਨ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਨੂੰ ਜਾਣ ਵਾਲੀ ਮਾਰਗ ਦੀ ਸਾਰ ਨਹੀਂ ਲੈਂਦੀ। ਜਦ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ 31ਅਗਸਤ ਨੂੰ ਕੱਢੇ ਗਏ ਰੋਸ ਮਾਰਚ ‘ਚ ਮੋਟਰਸਾਇਕਲ ਦੇ ਤੇ ਪਹੁੰਚੇ ਜੁਝਾਰੂਆਂ ਦੇ ਇਸ ਮਾਰਗ ਤੇ ਡਿੱਗ ਕੇ ਸੱਟਾਂ ਵੀ ਲੱਗੇ।ਹੁਣ ਬੰਦੀ ਸਿੰਘਾਂ ਦੀ ਰਿਹਾਈ ਲਈ ਫੇਰ 18 ਸਤੰਬਰ ਨੂੰ ਕੱਢੇ ਜਾਣ ਵਾਲੇ ਰੋਸ ਮਾਰਗ ਨੂੰ ਧਿਆਨ ਵਿੱਚ ਰੱਖਦਿਆਂ ਇਸ ਮਾਰਗ ਦੀ ਰਿਪੇਅਰ ਕਰਨ ਦਾ ਉਪਰਾਲਾ ਕਰਾਂਗੇ।ਜੇਕਰ ਸ਼ਹੀਦ ਸਰਾਭਾ ਮਾਰਗ ਤੇ ਦਿਨ ਵੇਲੇ ਏਨੇ ਹਾਦਸੇ ਵਾਪਰਦੇ ਹਨ ਤਾਂ ਰਾਤ ਵੇਲੇ ਕਿੰਨਾ ਨੁਕਸਾਨ ਹੁੰਦਾ ਹੋਵੇਗਾ ਸਰਕਾਰਾਂ ਨੂੰ ਨਹੀਂ ਕੁਝ ਪਤਾ ਜਦ ਕਿ ਮਰਨ ਵਾਲਿਆਂ ਦੇ ਪਰਿਵਾਰ ਨੂੰ ਪਤਾ ਲੱਤਾਂ ਬਾਹਾਂ ਟੁੱਟਣ ਵਾਲੇ ਇਨਸਾਨ ਨੂੰ ਪਤਾ ਸਰਕਾਰਾਂ ਦਾ ਇਸ਼ਤਿਹਾਰਾਂ ਤੇ ਜ਼ੋਰ।ਉਨ੍ਹਾਂ ਨੇ ਆਖਰ ਵਿੱਚ ਆਖਿਆ ਕਿ ਜਿੱਥੇ ਅਸੀਂ ਸਮੁੱਚੀ ਸਿੱਖ ਕੌਮ ਦੀਆਂ ਹੱਕੀ ਮੰਗਾਂ ਦੀ ਮੰਗ ਕਰਦੇ ਹਾਂ ਉੱਥੇ ਹੀ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਨੂੰ ਆਉਣਗੇ ਵਾਲੇ ਮਾਰਗ ਦਾ ਧਿਆਨ ਵੀ ਸਾਨੂੰ ਹੀ ਰੱਖਣਾ ਪਵੇਗਾ। ਸੋ ਸਰਾਭਾ ਪੰਥਕ ਮੋਰਚਾ ਸਥਾਨ ਤੋਂ ਭਾਈ ਬਾਲਾ ਚੌਂਕ ਨੇੜੇ ਸ਼ਹੀਦ ਸਰਾਭਾ ਬੁੱਤ ਪਾਰਕ ਤਕ ਕੱਢੇ ਜਾਣ ਵਾਲੇ ਰੋਸ ਮਾਰਚ ਦਾ ਹਿੱਸਾ ਜ਼ਰੂਰ ਬਣੋ ਅਤੇ ਹਰ ਇਕ ਪਿੰਡ ਚੋਂ ਪੰਜ ਪੰਜ ਸਿੰਘਾਂ ਦੇ ਜਥੇ ਬਣਾ ਕੇ ਮੋਰਚਾ ਸਥਾਨ ਤੇ ਵੀ ਜ਼ਰੂਰ ਪਹੁੰਚੋ। ਇਸ ਮੌਕਾ ਖਜ਼ਾਨਚੀ ਪਰਮਿੰਦਰ ਸਿੰਘ ਟੂਸੇ,ਬਿਪਨਪ੍ਰੀਤ ਸਿੰਘ ਲਤਾਲਾ, ਰਣਜੀਤ ਸਿੰਘ ਲਤਾਲਾ,ਦੀਪ ਟੂਸਾ, ਅਮਰਜੀਤ ਸਿੰਘ ਚਮਿੰਡਾ, ਸੁਖਦੇਵ ਸਿੰਘ ਸਰਾਭਾ ,ਬਾਬਾ ਬੰਤ ਸਿੰਘ, ਜਸਪਾਲ ਸਿੰਘ ਸਰਾਭਾ,ਹਰਦੀਪ ਸਿੰਘ ਦੋਲੋਂ,ਹਰਚੰਦ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।