ਦਸੂਹਾ (PPT NEWS )
ਕਈ ਘਰਾਂ ਦੀਆਂ ਟੀਨਾ ਉੱਡਿਆਂ ਅਤੇ ਸਫੇਦੇ ਦੇ ਦਰਖਤ ਤੇ ਬਿਜਲੀ ਦੇ ਖੰਬੇ ਟੁੱਟ ਕੇ ਸੜਕਾਂ ਤੇ ਡਿੱਗੇ,ਬਿਜਲੀ ਸਾਰੀ ਰਾਤ ਰਹੀ ਗੁੱਲ
25 ਮਈ : ਬੀਤੀ ਦੇਰ ਸ਼ਾਮ ਮੀਂਹ ਦੇ ਨਾਲ ਆਏ ਭਾਰੀ ਤੂਫਾਨ ਨੇ ਕਈ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ।ਦਸੂਹਾ ਸ਼ਹਿਰ ਚ ਕਈ ਘਰਾਂ ਤੇ ਹਵੇਲੀਆਂ ਦੀਆਂ ਟੀਨਾ ਉੱਡ ਕੇ ਖੇਤਾਂ ਤੇ ਸੜਕ ਤੇ ਆ ਡਿੱਗਿਆਂ ਹਨ। ਪ੍ਰਮਾਤਮਾ ਦਾ ਸ਼ੁਕਰ ਹੈ ਕਿ ਅਜੇ ਤੱਕ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੈ। ਸੜਕਾਂ ਦੇ ਕਿਨਾਰਿਆਂ ਅਤੇ ਦਫਤਰਾਂ ਦੇ ਨਜ਼ਦੀਕ ਲੱਗੇ ਦਰੱਖਤ ਟੁੱਟ ਕੇ ਧੱਲੇ ਡਿੱਗੇ ਹਨ। ਜਿਸ ਨਾਲ ਬਿਜਲੀ ਦੀਆਂ ਤਾਰਾਂ ਵੀ ਕਾਫੀ ਥਾਵਾਂ ਤੇ ਟੁੱਟੀਆਂ ਹਨ। ਜਿਸ ਕਾਰਨ ਸ਼ਹਿਰ ਵਿਚ ਬਿਜਲੀ ਸਾਰੀ ਰਾਤ ਗੁੱਲ ਰਹੀ।








