ਬਟਾਲਾ / ਪਠਾਨਕੋਟ (ਅਵਿਨਾਸ਼ ਸ਼ਰਮਾ ) : ਸਰਹੱਦੀ ਖੇਤਰ ਬਮਿਆਲ ਵਿਖੇ ਆਏ ਹੜਾਂ ਕਾਰਨ ਮੱਛਰਾਂ ਦੇ ਵਧਣ ਅਤੇ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਡੇਂਗੂ ,ਮਲੇਰੀਆਂ ਆਦਿ ਸਬੰਧੀ ਅਤੇ ਪੀਣ ਵਾਲੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਸਿਹਤ ਵਿਭਾਗ ਵੱਲੋਂ ਰੋਜ਼ਾਨਾ ਮੱਛਰ ਮਾਰ ਦਵਾਇਆ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਅਤੇ ਪਾਣੀ ਨੂੰ ਬੈਕਟੀਰੀਆ ਰਹਿਤ ਕਰਨ ਲਈ ਕਲੋਰੀਨ ਦੀਆਂ ਗੋਲੀਆਂ ਵੰਡੀਆਂ ਜਾ ਰਹੀਆਂ ਹਨ। ਅੱਜ ਸੀਨੀਅਰ ਮੈਡੀਕਲ ਅਫ਼ਸਰ ਨਰੋਟ ਜੈਮਲ ਸਿੰਘ ਡਾ ਵਿਨੇ ਜਮਵਾਲ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਦੀ ਟੀਮ ਵੱਲੋਂ ਬੀ ਐੱਸ ਐੱਫ ਦੀਆਂ ਚੌਂਕੀਆਂ ਢੀਂਡਾ ਅਤੇ ਭੋਪਾਲਪੁਰ ਵਿਖੇ ਹੈਲਥ ਇੰਸਪੈਕਟਰ ਰਜਿੰਦਰ ਕੁਮਾਰ , ਹੈਲਥ ਇੰਸਪੈਕਟਰ ਰਾਜ ਅੰਮ੍ਰਿਤ ਸਿੰਘ ਅਤੇ ਕੰਪਨੀ ਕਮਾਂਡਰ ਅਖਿਲੇਸ਼ ਕੁਮਾਰ ਦੀ ਨਿਗਰਾਨੀ ਹੇਠ ਸਪੇ੍ਅ ਕਰਵਾਈ ਗਈ ਅਤੇ ਕਲੋਰੀਨ ਦੀਆਂ ਗੋਲੀਆਂ ਵੰਡੀਆਂ ਗਈਆਂ । ਟੀਮ ਵੱਲੋਂ ਜਵਾਨਾ ਨੂੰ ਡੇਂਗੂ, ਮਲੇਰੀਆ ਤੋਂ ਬਚਾ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਪਾਣੀ ਸਿਰਫ ਕਲੋਰੀਨੇਟ ਕਰਕੇ ਜਾਂ ਉਬਾਲ ਕੇ ਹੀ ਪੀਣ ਦੀ ਸਲਾਹ ਦਿੱਤੀ ਗਈ ਇਸ ਮੌਕੇ ਹੈਲਥ ਵਰਕਰ ਸੁਰਜੀਤ ਕੁਮਾਰ, ਮਲਕੀਤ ਸਿੰਘ, ਸ਼ਕਤੀ ਗੋਪਾਲ , ਸਪੇ੍ਅ ਵਰਕਰ ਕਮਲ ਕੁਮਾਰ, ਰਾਜੇਸ਼ ਆਦਿ ਹਾਜ਼ਰ ਸਨ।
ਸਿਹਤ ਵਿਭਾਗ ਦੀ ਟੀਮ ਵੱਲੋਂ ਬੀ ਐੱਸ ਐੱਫ ਦੀਆਂ ਚੌਂਕੀਆਂ ਵਿਚ ਮੱਛਰਾਂ ਦੇ ਬਚਾਓ ਵਾਸਤੇ ਸਪਰੇਅ ਕਰਵਾਈ ਅਤੇ ਪਾਣੀ ਨੂੰ ਸਾਫ ਕਰਨ ਲਈ ਕਲੋਰੀਨ ਦੀਆਂ ਗੋਲੀਆਂ ਵੰਡੀਆਂ
- Post published:July 21, 2023
You Might Also Like
ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਵਲੋ ਦਿੱਤਾ ਗਿਆ ਕੁਲਤਾਰ ਸਿੰਘ ਸੰਧਵਾਂ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ
ਚੰਗੀ ਸਿਹਤ ਲਈ ਚੰਗੀ ਖੁਰਾਕ ਦੀ…..
फरवाल कालोनी में गांव की समूह संस्थाओं को लेकर गांव के विकास कार्ये के मध्यनजर हुई विशेष बैठक
ਪੰਜਾਬੀ ਸਾਹਿਤ ਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨਾ ਮੇਰਾ ਮੁੱਖ ਮਕਸਦ ਹੈ : ਸੁੱਖੀ ਬਾਠ







