Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਸੁਨਿਹਰਾ ਭਾਰਤ ਰਜਿ. ਪੰਜਾਬ ਦੀ ਟੀਮ ਵਲੋ ਵਾਤਾਵਰਨ ਦੀ ਸੁੱਧਤਾ ਲਈ ਪੌਦੇ ਲਗਾਏ 

ਸੁਨਿਹਰਾ ਭਾਰਤ ਰਜਿ. ਪੰਜਾਬ ਦੀ ਟੀਮ ਵਲੋ ਵਾਤਾਵਰਨ ਦੀ ਸੁੱਧਤਾ ਲਈ ਪੌਦੇ ਲਗਾਏ 

ਸੁਨਿਹਰਾ ਭਾਰਤ ਰਜਿ. ਪੰਜਾਬ ਦੀ ਟੀਮ ਵਲੋ ਵਾਤਾਵਰਨ ਦੀ ਸੁੱਧਤਾ ਲਈ ਪੌਦੇ ਲਗਾਏ 

ਸੁਨਹਿਰਾ ਭਾਰਤ ਸੰਸਥਾ ਵੱਲੋਂ ਪੌਦੇ ਲਗਾਉਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਸ਼ਲਾਘਾਯੋਗ ਹੈ- ਪਿੰਸੀਪਲ ਰਾਜਨ ਚੋਧਰੀ

ਸਾਵਣ ਮਹੀਨੇ ਵਿੱਚ ਸੰਸਥਾ ਵੱਲੋਂ 100 ਤੋਂ ਵੱਧ ਪੌਦੇ ਲਗਾਏ ਜਾਣਗੇ- ਪ੍ਰੋਜੈਕਟ ਇੰਚਾਰਜ ਗੁਰਵਿੰਦਰ ਸ਼ਰਮਾ ਗੁੱਲੂ, ਰਵੀ ਸ਼ਰਮਾ

ਬਟਾਲਾ, 30 ਜੁਲਾਈ (ਅਵਿਨਾਸ਼ ਸ਼ਰਮਾ) : ਸੁਨਿਹਰਾ ਭਾਰਤ ਰਜਿ. ਪੰਜਾਬ ਦੇ ਯੂਨਿਟ ਗੁਰਦਾਸਪੁਰ ਵੱਲੋਂ ਸਾਵਣ ਮਹੀਨੇ ਪੌਦੇ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਜਿਸ ਦੀ ਅਗਵਾਈ ਹਰਿਆਵਲ ਪ੍ਰੋਜੈਕਟ ਦੇ ਚੇਅਰਮੈਨ ਗੁਰਵਿੰਦਰ ਸ਼ਰਮਾ ਗੁੱਲੂ ਅਤੇ ਕੈਸ਼ੀਅਰ ਰਵੀ ਸ਼ਰਮਾ ਵਲੋ ਸਾਂਝੇ ਤੌਰ ‘ਤੇ ਕੀਤੀ ਗਈ। ਇਹ ਪੌਦੇ ਲਗਾਉਣ ਦਾ ਪ੍ਰੋਗਰਾਮ ਬੇਰਿੰਗ ਕ੍ਰਿਸ਼ਚਿਅਨ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਰੋਡ ਸਥਿਤ ਗਰਾਊਂਡ ਵਿਖੇ ਕੀਤਾ ਗਿਆ ਜਿਸ ਵਿਚ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਾਜਨ ਚੌਧਰੀ ਵਲੋਂ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ ਅਤੇ ਸੁਨਿਹਰਾ ਭਾਰਤ ਰਜਿ. ਪੰਜਾਬ ਦੇ ਪ੍ਰਧਾਨ ਸ਼੍ਰੀ ਜੋਗਿੰਦਰ ਅੰਗੂਰਾਲਾ ਵਿਸ਼ੇਸ ਤੌਰ ‘ਤੇ ਪਹੁੰਚੇ। ਇਸ ਮੌਕੇ ਤੇ ਪ੍ਰਿੰਸੀਪਲ ਰਾਜਨ ਚੌਧਰੀ ਵਲੋ ਬੜੇ ਹੀ ਸੁੱਚਜੇ ਢੰਗ ਅਤੇ ਅਨੁਸਾਸਨ ਨਾਲ ਵਿਦਿਆਰਥੀਆਂ ਦੇ ਹੱਥੀਂ ਪੌਦੇੇ ਲਗਵਾ ਕੇ ਇਸ ਦੇ ਲਾਭ ਦੱਸਦੇ ਹੋਏ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਪ੍ਰਿੰਸੀਪਲ ਰਾਜਨ ਚੌਧਰੀ ਨੇ ਕਿਹਾ ਕਿ ਪੌਦੇ ਲਗਾਉਣ ਨਾਲੋ ਵੀ ਜਰੂਰੀ ਉਨਾਂ ਦੀ ਸੰਭਾਲ ਕਰਨੀ ਹੈ ਕਿਉਂਕਿ ਬਿਨਾ ਸੰਭਾਲ ਦੇ ਪੌਦੇ ਲਗਾਉਣ ਦਾ ਕੋਈ ਲਾਭ ਨਹੀਂ ਹੈ। ਪ੍ਰਿੰਸੀਪਲ ਚੌਧਰੀ ਵਲੋਂ ਚਾਰ ਚਾਰ ਵਿਦਿਆਰਥੀਆਂ ਦੇ ਗਰੁੱਪ ਬਣਾ ਕੇ ਪੌਦੇ ਲਗਵਾਏ ਅਤੇ ਲਗਾਉਣ ਵਾਲੇ ਵਿਦਿਆਰਥੀਆਂ ਨੂੰ ਸੰਭਾਲ ਕਰਨ ਦੀ ਹਦਾਇਤ ਦਿੱਤੀ। ਇਸ ਪੌਦੇੇ ਲਗਾਉਣ ਦੇ ਪ੍ਰੋਜੈਕਟ ਵਿਚ ਜਿਥੇ ਸੰਸਥਾ ਦਾ ਹਰ ਮੈਂਬਰ ਉਤਸਾਹ ਨਾਲ ਭਰਿਆ ਸੀ ਉਥੇ ਹੀ ਬੂਟੇ ਲਗਾਉਣ ਵਾਲੇ ਵਿਦਿਆਰਥੀਆਂ ਵੱਲੋਂ ਸੰਸਥਾ ਦੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਪੌਦਿਆਂ ਨੂੰ ਰੋਜਾਨਾ ਸੰਭਾਲ ਕਰਨ ਦਾ ਵਾਅਦਾ ਕੀਤਾ। ਅੰਤ ਵਿੱਚ ਸੁਨਿਹਰਾ ਭਾਰਤ ਦੇ ਸਮਾਜ ਭਲਾਈ ਕੰਮਾਂ ਤੋ ਪ੍ਰਭਾਵਿਤ ਹੋ ਕੇ ਸਮਾਜ ਸੇਵੀ ਪਰਿਵਾਰ ਨਾਲ ਸੰਬੰਧਤ ਸੀਨੀਅਰ ਪੱਤਰਕਾਰ ਵਨੀਤ ਗੋਇਲ ਨੇ ਸੰਸਥਾ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣ ਦਾ ਪ੍ਰਣ ਲਿਆ। ਇਸ ਮੌਕੇ ਸੁਨਹਿਰਾ ਭਾਰਤ ਪੰਜਾਬ ਦੇ ਵਾਇਸ ਪ੍ਰਧਾਨ ਅਤੇ ਲਾਇਨ ਕਲੱਬ ਬਟਾਲਾ ਫਤਹਿ ਦੇ ਪ੍ਰਧਾਨ ਵਰਿੰਦਰ ਆਸ਼ਟ, ਰਵੀ ਸ਼ਰਮਾ ਮੋਰਨਿੰਗ ਵਾਕ, ਜਿਲਾ ਪ੍ਰਧਾਨ ਰੋਹਿਤ ਅੱਗਰਵਾਲ, ਅਨੁਸਾਸਨ ਕਮੇਟੀ ਚੇਅਰਮੈਨ ਈਸੂ ਰਾਂਚਲ , ਵਾਈਸ ਪ੍ਰਧਾਨ ਰਾਜਨ ਭਾਟੀਆ, ਬਲੱਡ ਇੰਚਾਰਜ ਮਨੀਸ ਤ੍ਰੇਹਨ, ਪੀ ਆਰ ਓ ਵਿਨੋਦ ਗੋਰਾ, ਅਮਿਤ ਹਾਂਡਾ, ਬਲਜਿੰਦਰ ਸਿੰਘ ਆਦਿ ਹਾਜਰ ਸਨ।