Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਦਾ ਜਨਰਲ ਇਜਲਾਸ ਹੋਇਆ

ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਦਾ ਜਨਰਲ ਇਜਲਾਸ ਹੋਇਆ

ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਦਾ ਜਨਰਲ ਇਜਲਾਸ ਹੋਇਆ

ਹਰਦੇਵ ਸਿੰਘ ਕੌਂਸਲ ਮੁੜ ਬਣੇ ਇੰਡੀਆ ਪ੍ਰਧਾਨ,ਰਵਿੰਦਰ ਚੱਢਾ ਪੰਜਾਬ ਪ੍ਰਧਾਨ

ਹੁਸ਼ਿਆਰਪੁਰ 11 ਜੁਲਾਈ  (ਤਰਸੇਮ ਦੀਵਾਨਾ ) : ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਦਾ ਜਨਰਲ ਇਜਲਾਸ ਗੁਰਦੁਆਰਾ ਰਾਮਗੜ੍ਹੀਆ ਵਿਸ਼ਵਕਰਮਾ ਸਭਾ ਸੁਤਿਹਰੀ ਰੋਡ ਹੁਸ਼ਿਆਰਪੁਰ ਵਿਖੇ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਤੋਂ ਡੈਲੀਗੇਟ ਸ਼ਾਮਿਲ ਹੋਏ।ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਰਾਮਗਡ਼੍ਹੀਆ ਸਿੱਖ ਆਰਗੇਨਾਈਜੇਸ਼ਨ ਇੰਡੀਆ ਦੇ ਸਰਪ੍ਰਸਤ ਸੰਤ ਬਾਬਾ ਰਣਜੀਤ ਸਿੰਘ ਜੀ ਮੁਖੀ ਗੁਰਦੁਆਰਾ ਸ਼ਹੀਦ ਸਿੰਘਾਂ,ਬਾਬਾ ਪਰਮਿੰਦਰ ਸਿੰਘ ਪਨੇਸਰ ਧਾਲੀਵਾਲ,ਬ੍ਰਹਮ ਗਿਆਨੀ ਭਾਈ ਲਾਲੋ ਜੀ ਐਵਾਰਡੀ ਦਰਸ਼ਨ ਸਿੰਘ ਪਲਾਹਾ,ਅਵਤਾਰ ਸਿੰਘ ਸੇਵਾਮੁਕਤ ਡਾਇਰੈਕਟਰ ਐੱਨਸੀਈਆਰਟੀ ਦੀ ਪ੍ਰਵਾਨਗੀ ਨਾਲ ਇਜਲਾਸ ਵੱਲੋਂ 2022 ਤੋਂ 2025 ਤੱਕ ਸਰਵਸੰਮਤੀ ਨਾਲ ਇੰਡੀਆ, ਪੰਜਾਬ ਅਤੇ ਵੱਖ ਵੱਖ ਜ਼ਿਲਾ ਜਥੇਬੰਦਕ ਢਾਂਚੇ ਦਾ ਗਠਨ ਕੀਤਾ ਗਿਆ।

ਇੰਡੀਆ ਜਥੇਬੰਦਕ ਢਾਂਚੇ ਦਾ ਕੀਤਾ ਗਠਨ;

ਇਸ ਜਨਰਲ ਇਜਲਾਸ ਵਿੱਚ ਇੰਡੀਆ ਦੇ ਜਥੇਬੰਦਕ ਢਾਂਚੇ ਦਾ ਗਠਨ ਕਰਦਿਆਂ ਕੁਲਦੀਪ ਸਿੰਘ ਖਾਂਬਾ ਚੇਅਰਮੈਨ,ਕਸ਼ਮੀਰ ਸਿੰਘ ਗੀਗਨਵਾਲ ਤੇ ਪਰਮਜੀਤ ਸਿੰਘ ਕਲਿਆਣ ਸੀਨੀਅਰ ਵਾਈਸ ਚੇਅਰਮੈਨ, ਹਰਦੇਵ ਸਿੰਘ ਕੌਂਸਲ ਪ੍ਰਧਾਨ ਇੰਡੀਆ,ਮਲਕੀਤ ਸਿੰਘ ਮਰਵਾਹਾ ਤੇ ਹਰਜਿੰਦਰ ਸਿੰਘ ਵਿਰਦੀ ਸੀਨੀਅਰ ਉੱਪ ਪ੍ਰਧਾਨ,ਜਗਦੀਪ ਸਿੰਘ ਸੀਹਰਾ ਉਪ ਪ੍ਰਧਾਨ,ਇੰਜ. ਗੁਰਦੇਵ ਸਿੰਘ ਪਵਾਰ ਜਨਰਲ ਸਕੱਤਰ,ਸੁਖਦੀਪ ਸਿੰਘ ਭੱਚੂ ਮੁੱਖ ਸਕੱਤਰ ਕਮ ਖਜ਼ਾਨਚੀ,ਗੁਰਬਿੰਦਰ ਸਿੰਘ ਪਲਾਹਾ ਪ੍ਰੈੱਸ ਸਕੱਤਰ ਚੁਣੇ ਗਏ।ਇਸ ਤੋਂ ਇਲਾਵਾ ਵੱਖ ਵੱਖ ਸੂਬਿਆਂ ਦੇ ਅਹੁਦੇਦਾਰਾਂ ਵਿੱਚ ਰਵਿੰਦਰ ਸਿੰਘ ਵਿਰਦੀ ਚੇਅਰਮੈਨ ਤੇ ਹਰਚਰਨ ਸਿੰਘ ਧੰਮੂ ਪ੍ਰਧਾਨ ਹਰਿਆਣਾ ਸਟੇਟ,ਅਮਰਜੀਤ ਸਿੰਘ ਭੰਮਰਾ ਚੇਅਰਮੈਨ ਦਵਿੰਦਰ ਸਿੰਘ ਕਲਸੀ ਪ੍ਰਧਾਨ ਜੰਮੂ ਤੇ ਕਸ਼ਮੀਰ ਸਟੇਟ,ਓਂਕਾਰ ਸਿੰਘ ਫੁੱਲ ਚੇਅਰਮੈਨ ਦਰਸ਼ਨ ਸਿੰਘ ਮਠਾੜੂ ਪ੍ਰਧਾਨ ਛੱਤੀਸਗਡ਼੍ਹ ਸਟੇਟ ਅਤੇ ਈਸ਼ਵਰ ਸਿੰਘ ਨੂੰ ਪ੍ਰਧਾਨ ਮਹਾਰਾਸ਼ਟਰ ਸਟੇਟ ਨਿਯੁਕਤ ਕੀਤਾ ਗਿਆ।ਇਸ ਤੋਂ ਇਲਾਵਾ ਪਹਿਲੀ ਵਾਰੀ ਸਿਆਸੀ ਵਿੰਗ ਦਾ ਐਲਾਨ ਕਰਕੇ ਸਤਵੰਤ ਸਿੰਘ ਸਿਆਣ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ।ਯੂਥ ਵਿੰਗ ਪ੍ਰਧਾਨ ਭੁਪਿੰਦਰ ਸਿੰਘ ਭਾਰਜ ਬਣਾਏ ਗਏ।

ਪੰਜਾਬ ਸਟੇਟ ਬਾਡੀ; 

ਪੰਜਾਬ ਸਟੇਟ ਜਥੇਬੰਦਕ ਢਾਂਚੇ ਦਾ ਗਠਨ ਕਰਦਿਆਂ ਅਮਰਜੀਤ ਸਿੰਘ ਆਸੀ ਚੇਅਰਮੈਨ, ਜਸਵੰਤ ਸਿੰਘ ਭੋਗਲ ਤੇ ਹਰਦੀਪ ਸਿੰਘ ਨੰਨੜੇ ਧੂਰੀ ਸੀਨੀਅਰ ਵਾਈਸ ਚੇਅਰਮੈਨ, ਤਰਸੇਮ ਸਿੰਘ ਜੇਈ, ਠੇਕੇਦਾਰ ਜਗਜੀਤ ਸਿੰਘ ਮਾਹਿਲਪੁਰ ਤੇ ਸੁਰਿੰਦਰ ਸਿੰਘ ਨੰਦੜਾ ਵਾਈਸ ਚੇਅਰਮੈਨ, ਰਵਿੰਦਰ ਸਿੰਘ ਚੱਢਾ ਪੰਜਾਬ ਪ੍ਰਧਾਨ, ਗੁਰਵਿੰਦਰ ਸਿੰਘ ਲੁਧਿਆਣਾ, ਬੀ ਕੇ ਕਲਸੀ, ਸਰਬਜੀਤ ਸਿੰਘ ਚੱਢਾ, ਜੋਧ ਸਿੰਘ ਭੰਮਰਾ ਸੀਨੀਅਰ ਉਪ ਪ੍ਰਧਾਨ,ਹਰਦੀਪ ਸਿੰਘ ਰਾਜੂ ਤੇ ਜਤਿੰਦਰ ਸਿੰਘ ਗੋਲਡੀ ਉਪ ਪ੍ਰਧਾਨ,ਗੁਰਮੀਤ ਸਿੰਘ ਕਲਸੀ ਜਨਰਲ ਸਕੱਤਰ ਤੇ ਹਰਬੰਸ ਸਿੰਘ ਟੱਟਰ ਟਾਂਡਾ ਨੂੰ ਐਗਜ਼ੈਕਟਿਵ ਮੈਂਬਰ ਬਣਾਇਆ ਗਿਆ।

ਜ਼ਿਲਾ ਪ੍ਰਧਾਨ;

ਜਨਰਲ ਇਜਲਾਸ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਪ੍ਰਧਾਨ ਵੀ ਥਾਪੇ ਗਏ ਜਿਨ੍ਹਾਂ ਵਿਚ ਇੰਜ. ਸੁਖਵਿੰਦਰ ਸਿੰਘ ਕਲਸੀ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ,ਹਰਦੀਪ ਸਿੰਘ ਪਲਾਹਾ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਗਿਆਨ ਸਿੰਘ ਭੰਮਰਾ ਚੇਅਰਮੈਨ ਤੇ ਮਨਪ੍ਰੀਤ ਸਿੰਘ ਪ੍ਰਧਾਨ ਅੰਮ੍ਰਿਤਸਰ, ਵਲੈਤੀ ਰਾਮ ਧੀਮਾਨ ਪ੍ਰਧਾਨ ਪਟਿਆਲਾ, ਜਸਬੀਰ ਸਿੰਘ ਧੂਰੀ ਪ੍ਰਧਾਨ ਸੰਗਰੂਰ ਅਤੇ ਗੁਰਜਿੰਦਰ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਨਿਯੁਕਤ ਕੀਤਾ ਗਿਆ।

ਜ਼ਿਲ੍ਹਾ ਹੁਸ਼ਿਆਰਪੁਰ ਜਥੇਬੰਦਕ ਢਾਂਚਾ ਗਠਿਤ ਕੀਤਾ;

 ਜਨਰਲ ਇਜਲਾਸ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਲਈ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਲਸੀ ਤੋਂ ਇਲਾਵਾ ਚਰਨਜੀਤ ਸਿੰਘ ਖਾਲਸਾ ਸੀਨੀਅਰ ਉਪ ਪ੍ਰਧਾਨ,ਅਮਨਦੀਪ ਸਿੰਘ ਵਿਰਦੀ ਭਾਨਾ ਜਨਰਲ ਸਕੱਤਰ, ਰਸ਼ਪਾਲ ਸਿੰਘ ਬਾਂਸਲ, ਬਖਸ਼ੀਸ਼ ਸਿੰਘ ਡਡਿਆਣਾ, ਮਨਜੀਤ ਸਿੰਘ ਨੰਦੜਾ ਕੋਟਲਾ ਨੌਧ ਸਿੰਘ, ਅਵਤਾਰ ਸਿੰਘ ਨੰਦੜਾ, ਸਤਵਿੰਦਰ ਸਿੰਘ ਫੁੱਲ, ਤਲਵਿੰਦਰ ਸਿੰਘ ਸਹੋਤਾ,ਬਲਜੀਤ ਸਿੰਘ ਖਾਂਬਾ ਲਾਚੋਵਾਲ, ਕੁਲਵੰਤ ਸਿੰਘ ਸੋਹਲ ਹਰਪ੍ਰੀਤ ਸਿੰਘ ਕੌੰਸਲ ਉਪ ਪ੍ਰਧਾਨ ਨਿਯੁਕਤ ਅਤੇ ਦਲਜੀਤ ਸਿੰਘ ਕਲਸੀ ਦਸੂਹਾ ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਜੋਗਿੰਦਰ ਸਿੰਘ ਸੀਹਰਾ ਖੱਖ ਨੂੰ ਪ੍ਰਧਾਨ ਯੂਨਿਟ ਟਾਂਡਾ, ਹਰਮਿੰਦਰ ਸਿੰਘ ਗੋਪੀ ਨੂੰ ਸਿਆਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਦਿਹਾਤੀ ਤੇ ਹਰਜਿੰਦਰ ਸਿੰਘ ਵਿਰਦੀ ਨਲੋਈਆਂ ਨੂੰ ਜ਼ਿਲਾ ਪ੍ਰਧਾਨ ਹੁਸ਼ਿਆਰਪੁਰ ਸ਼ਹਿਰੀ ਨਿਯੁਕਤ ਕੀਤਾ ਗਿਆ ਹੈ। ਸਮਾਗਮ ਦੌਰਾਨ ਨਵੇਂ ਨਿਯੁਕਤ ਹੋਏ ਸਾਰੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦੇਣ ਉਪਰੰਤ ਸਨਮਾਨ ਵੀ ਕੀਤਾ ਗਿਆ। ਜਨਰਲ ਇਜਲਾਸ ਨੂੰ  ਭਾਰਤ ਦੇ ਸਾਬਕਾ ਰਾਸ਼ਟਰਪਤੀ ਸਵ. ਗਿਆਨੀ ਜੈਲ ਸਿੰਘ ਦੇ ਪੋਤੇ ਇੰਦਰਜੀਤ ਸਿੰਘ ਖੀਵਾ,ਮਾਤਾ ਰਾਮ ਧੀਮਾਨ ਚੰਡੀਗੜ੍ਹ ,ਗਿਆਨ ਸਿੰਘ ਬਮਰਾਹ ਅੰਮ੍ਰਿਤਸਰ ,ਅਮਰਜੀਤ ਸਿੰਘ ਬਰਮੀ ਜਲੰਧਰ,ਕਰਮ ਸਿੰਘ ਭਾਵਰਾ ਮੋਹਾਲੀ,ਅਮਰ ਸਿੰਘ ਦਸ਼ਮੇਸ਼ ਕੰਬਾਈਨ ਮਲੇਰ ਕੋਟਲਾ,ਹਰਚਰਨ ਸਿੰਘ ਰਣੌਤਾ ਚੰਡੀਗੜ੍ਹ,ਚਰਨਜੀਤ ਸਿੰਘ ਝੰਡੇਆਣਾ ਮੋਗਾ ਨੇ ਵਿਸ਼ੇਸ਼ ਤੌਰ ‘ਤੇ ਸੰਬੋਧਨ ਕੀਤਾ ਅਤੇ ਨਵੇਂ ਨਿਯੁਕਤ ਸਾਰੇ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ।ਸਮਾਗਮ ਵਿੱਚ ਵੱਡੀ ਗਿਣਤੀ ਵਿਚ ਰਾਮਗੜ੍ਹੀਆ ਭਾਈਚਾਰੇ ਦੇ ਪਰਿਵਾਰਾਂ ਨੇ ਸ਼ਿਰਕਤ ਕੀਤੀ।

ਕੈਪਸ਼ਨ;ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਦੀ ਮੀਟਿੰਗ ਵਿੱਚ ਨਵਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਕਰਦੇ ਹੋਏ ਸੰਤ ਮਹਾਂਪੁਰਸ਼ ਅਤੇ ਸਰਪ੍ਰਸਤ ।
ਫੋਟੋ ਮੁਨੀਰ

error: copy content is like crime its probhihated