Prime Punjab Times

Latest news
ਨਸੀਲੇ ਪਾਊਡਰ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ ਪਿੰਡ ਬਾਹਟੀਵਾਲ ਵਿਖੇ ਡਾਕਟਰਾਂ ਨੇ ਕਿਸਾਨਾਂ ਨੂੰ ਖੇਤੀਬਾੜੀ ਅਤੇ ਪਸ਼ੂਆਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਸੰਬ... कैबिनेट मंत्री जिंपा ने जनता दरबार में सुनी लोगों की शिकायतें ਮਾਂ ਦਾ ਦੁੱਧ ਬੱਚੇ ਲਈ ਵਰਦਾਨ ਸਾਬਤ ਹੁੰਦਾ ਹੈ : ਡਾ.ਹਰਜੀਤ ਸਿੰਘ ਜਨਤਕ ਸ਼ਿਕਾਇਤ ਨਿਵਾਰਣ ਕੈਂਪ ਦੌਰਾਨ ਵਿਧਾਇਕ ਘੁੰਮਣ ਤੇ ਏ.ਡੀ.ਸੀ ਨੇ ਸੁਣੀਆਂ ਲੋਕਾਂ ਦੀਆਂ ਸ਼ਿਕਾਇਤਾਂ ਸ਼੍ਰੀ ਭੈਰੋ ਨਾਥ ਜੀ ਦੀ ਮੂਰਤੀ ਸਥਾਪਨਾ 21 ਜੁਲਾਈ ਨੂੰ ਚਿੰਤਪੁਰਨੀ ਮੇਲੇ ਨੂੰ ਸੁਚਾਰੂ ਬਣਾਉਣ ’ਚ ਲੰਗਰ ਕਮੇਟੀਆਂ ਤੇ ਸਮਾਜਿਕ ਸੰਗਠਨ ਕਰਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ : ਬ੍ਰਮ... ਚੋਰੀ ਦੇ ਮੋਬਾਇਲ ਫੋਨਾਂ ਤੇ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਦੋ ਨੌਜਵਾਨ ਆਏ ਪੁਲਿਸ ਅੜਿੱਕੇ ਹਰ ਖੇਤਰ ਵਿਚ ਧੀਆਂ ਰੁਸਨਾਉਂਦੀਆਂ ਨੇ ਮਾਪਿਆਂ ਦਾ ਨਾਂ :- ਡਾ.ਹਰਜੀਤ ਸਿੰਘ ਵਿਦਿਆਰਥੀਆਂ ਵਲੋਂ “ਵਾਤਾਵਰਣ ਸੁਰੱਖਿਆ ਮੁਹਿੰਮ” ਚਲਾਈ

Home

You are currently viewing ਪ੍ਰਾਈਮ ਪੰਜਾਬ ਟਾਈਮਜ਼ ਵਲੋਂ ਪ੍ਰਕਾਸ਼ਿਤ ਖਬਰ ਦਾ ਹੋਇਆ ਅਸਰ, ਪੁਲਿਸ ਵਲੋਂ ਮਾਮਲਾ ਦਰਜ

ਪ੍ਰਾਈਮ ਪੰਜਾਬ ਟਾਈਮਜ਼ ਵਲੋਂ ਪ੍ਰਕਾਸ਼ਿਤ ਖਬਰ ਦਾ ਹੋਇਆ ਅਸਰ, ਪੁਲਿਸ ਵਲੋਂ ਮਾਮਲਾ ਦਰਜ

ਗੜ੍ਹਦੀਵਾਲਾ 4 ਮਾਰਚ (ਪ੍ਰਦੀਪ ਕੁਮਾਰ / ਚੌਧਰੀ) 

ਕਾਰ ਤੇ ਮੋਟਰਸਾਈਕਲ ਦੀ ਟੱਕਰ ਚ ਨੌਜਵਾਨ ਹੋਇਆ ਸੀ ਗੰਭੀਰ ਜਖਮੀ, ਕਾਰ ਚਾਲਕ ਮੌਕੇ ਤੋਂ ਹੋਇਆ ਸੀ ਫਰਾਰ 

: ਬਾਬਾ ਬਾਲਕ ਨਾਥ ਮੰਦਰ ਗੜ੍ਹਦੀਵਾਲਾ ਦੇ ਨਜ਼ਦੀਕ ਕਾਰ ਤੇ ਮੋਟਰ ਸਾਈਕਲ ਵਿਚਕਾਰ ਹੋਏ ਸੜਕ ਹਾਦਸੇ ਇੱਕ ਨੌਜਵਾਨ ਗੰਭੀਰ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ 29-02-24 ਨੂੰ ਵਕਤ 6:50 ਵਜੇ ਸ਼ਾਮ ਉਸ ਸਮੇਂ ਵਾਪਰਿਆ ਜਦੋਂ ਨੌਜਵਾਨ ਦਰਸ਼ਵੀਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਰਾਣਾ ਥਾਣਾ ਗੜਦੀਵਾਲਾ ਆਪਣੇ ਮੋਟਰਸਾਈਕਲ ਤੇ ਪਿੰਡ ਰਾਣਾ ਤੋਂ ਗੜਦੀਵਾਲਾ ਜਾ ਰਿਹਾ ਹੈ ਸੀ।

ਗੜ੍ਹਦੀਵਾਲਾ ਪੁਲਿਸ ਵਲੋਂ ਇਸ ਘਟਨਾ ਦੇ ਸਬੰਧ ਵਿਚ ਐਫ ਆਈ ਆਰ ਦਰਜ ਕਰਨ ਵਿਚ ਟਾਲ ਮਟੋਲ ਕੀਤੀ ਜਾ ਰਹੀ ਹੈ ਸੀ।ਜਿਸ ਸਬੰਧੀ ਵਾਟਰ ਸਪਲਾਈ ਵਰਕਰ ਯੂਨੀਅਨ ਵਲੋਂ ਸਖਤ ਨਿਖੇਧੀ ਕਰਦਿਆਂ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਚਲਦਿਆਂ ਪੁਲਿਸ ਥਾਣਾ ਗੜਦੀਵਾਲਾ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਦਾ ਅਲਟੀਮੇਟਮ ਦਿੱਤਾ ਗਿਆ ਸੀ। ਇਸ ਖਬਰ ਨੂੰ ਪ੍ਰਾਈਮ ਪੰਜਾਬ ਟਾਈਮਜ਼ ਨੇ 3 ਮਾਰਚ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ।ਖਬਰ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਗੜ੍ਹਦੀਵਾਲਾ ਪੁਲਿਸ ਹਰਕਤ ਵਿਚ ਆਈ ਹੈ।

ਹੁਣ ਗੜ੍ਹਦੀਵਾਲਾ ਪੁਲਿਸ ਨੇ ਦਰਸ਼ਵੀਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਰਾਣਾ ਥਾਣਾ ਗੜਦੀਵਾਲਾ ਜਿਲਾ ਹੁਸਿਆਰਪੁਰ ( ਉਮਰ ਕਰੀਬ 41 ਸਾਲ ) ਦੇ ਬਿਆਨਾਂ ਦੇ ਅਧਾਰ ਤੇ  ਨਾ ਮਾਲੂਮ ਵਿਅਕਤੀ ਤੇ ਮਾਮਲਾ ਦਰਜ ਕੀਤਾ ਹੈ।

ਜਖਮੀ ਨੌਜਵਾਨ ਦਰਸ਼ਵੀਰ ਸਿੰਘ ਦਿੱਤੇ ਬਿਆਨਾਂ ਚ ਕਿਹਾ ਕਿ ਉਹ ਮਿਤੀ 29-02-24 ਨੂੰ ਵਕਤ 6:50 ਵਜੇ ਸ਼ਾਮ ਘਰੋਂ ਗੜਦੀਵਾਲਾ ਨੂੰ ਮੋਟਰਸਾਈਕਲ ਨੰਬਰ ਪੀ ਬੀ 21 ਸੀ 2646 ਮਾਰਕਾ ਸੀ ਟੀ 100 ਤੇ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਕਾਰ ਸਵਿਫਟ ਡਿਜਾਇਰ ਨੰ.ਪੀ.ਬੀ.12 ਏ.ਐੱਫ. 8948 ਗਲਤ ਤਰੀਕੇ ਨਾਲ ਆਈ ਤੇ ਉਸਦੇ ਡਰਾਇਵਰ ਨੇ ਉਸ ਵਿੱਚ ਮਾਰੀ। ਜਿਸ ਨਾਲ ਉਸਦੇ ਸਰੀਰ ਤੇ ਸੱਟਾ ਲੱਗੀਆਂ ਤੇ ਮੋਟਰਸਾਈਕਲ ਦਾ ਵੀ ਨੁਕਸਾਨ ਹੋਇਆ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਗੜ੍ਹਦੀਵਾਲਾ ਪੁਲਿਸ ਨੇ ਕਾਰ ਸਵਿਫਟ ਡਿਜਾਇਰ ਨੰ.ਪੀ.ਬੀ.12 ਏ.ਐੱਫ. 8948 ਦੇ ਨਾ ਮਾਲੂਮ ਡਰਾਇਵਰ ਤੇ ਮਾਮਲਾ ਦਰਜ ਕੀਤਾ ਗਿਆ ਹੈ।

error: copy content is like crime its probhihated