Prime Punjab Times

Latest news
ਵਸੂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 'ਚ ਦਿਲਕਸ਼ ਸਿੰਘ ਨੇ ਜਿੱਤਿਆ ਸਿਲਵਰ ਮੈਡਲ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਲਈ ਲੈਕਚਰ ਕਰਵਾਇਆ ਗਿਆ ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ
ADVERTISEMENT
You are currently viewing ਫਿੱਟ ਬਾਇਕਰਜ ਕਲੱਬ ਵਲੋਂ ਸਚਦੇਵਾ ਸਟਾਕ ਐਕਸਚੇਂਜ ਬੂਲਾਂਵਾਡ਼ੀ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ 

ਫਿੱਟ ਬਾਇਕਰਜ ਕਲੱਬ ਵਲੋਂ ਸਚਦੇਵਾ ਸਟਾਕ ਐਕਸਚੇਂਜ ਬੂਲਾਂਵਾਡ਼ੀ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ 

ਫਿੱਟ ਬਾਇਕਰਜ ਕਲੱਬ ਵਲੋਂ ਸਚਦੇਵਾ ਸਟਾਕ ਐਕਸਚੇਂਜ ਬੂਲਾਂਵਾਡ਼ੀ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ 

ਹੁਸ਼ਿਆਰਪੁਰ 24 ਅਪ੍ਰੈਲ ( ਤਰਸੇਮ ਦੀਵਾਨਾ ) ਫਿੱਟ ਬਾਇਕਰਜ ਕਲੱਬ ਵਲੋਂ ਸਚਦੇਵਾ ਸਟਾਕ ਐਕਸਚੇਂਜ ਦੇ ਸਹਿਯੋਗ ਨਾਲ ਸਚਦੇਵਾ ਸਟਾਕ ਐਕਸਚੇਂਜ ਬੂਲਾਂਵਾਡ਼ੀ ਵਿਖੇ  ਇਕ ਵਿਸ਼ਾਲ ਖੂਨਦਾਨ ਕੈਂਪ  ਲਗਾਇਆ ਗਿਆ। ਇਸ ਮੌਕੇ ਤੇ ਪ੍ਰੋਜੈਕਟ ਮੈਨੇਜਰ ਕੇਸ਼ਵ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ  ਕੀ ਇਸ ਖੂਨਦਾਨ ਕੈਂਪ ਵਿਚ  70 ਖੂਨਦਾਨੀਆਂ   ਨੇ ਖੂਨਦਾਨ ਕੀਤਾ। ਫਿਟ ਬਾਇਕਰਜ਼ ਕਲੱਬ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਮੇਜਰ ਡਾ, ਸ਼ਿਵ ਰਾਜ ਬੱਲ ਐਸ ਡੀ ਐਮ ਹੁਸ਼ਿਆਰਪੁਰ ਨੇ ਕੀਤਾ। ਇਸ ਮੌਕੇ ਐਸ ਡੀ ਐਮ ਨੇ ਫਿੱਟ ਕਲੱਬ ਦੇ ਇਸ ਨੇਕ ਕੰਮ ਦੀ ਸ਼ਲਾਘਾ ਕਰਦਿਆ ਲੋਕਾਂ ਨੂੰ  ਵੱਧ ਤੋਂ ਵੱਧ ਖੂਨਦਾਨ ਕਰਨ ਦੀ ਅਪੀਲ ਕੀਤੀ। ਉੱਘੇ   ਸਮਾਜ ਸੇਵੀ ਪਰਮਜੀਤ ਸਚਦੇਵਾ ਨੇ ਦੱਸਿਆ ਕਿ ਫਿੱਟ ਬਾਇਕਰਜ ਕਲੱਬ ਸਾਇਕਲਿੰਗ ਦੇ ਨਾਲ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਵੱਧ ਚੜ ਕੇ ਭਾਗ ਲੈਂਦਾ ਹੈ ਜਿਵੇ ਕਿ ਡੈਮਾਂ ਦੇ ਖਿੱਲਰਿਆ ਕੱਚਰਾ ਤੇ ਪਲਾਸਟਿਕ ਦੀ ਸਫਾਈ , ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਲੋਕਾਂ ਨੂੰ ਜਾਗਰੂਕ ਕਰਨਾ, ਖੂਨਦਾਨ ਕੈਂਪ ਲਾਉਣੇ,  ਕਵਿੱਡ   ਮਹਾਂਮਾਰੀ ਦੇ ਦੌਰਾਨ  ਜਦੋਂ ਆਕਸੀਜਨ ਦੀ ਕਮੀ ਸੀ  ਉਸ ਵੇਲੇ ਵੀ  ਆਕਸੀਜਨ ਮਸ਼ੀਨਾਂ  ਦੇ ਰਾਹੀਂ ਜ਼ਰੂਰਤਮੰਦ ਲੋਕਾਂ ਦੇ ਘਰ  ਘਰ  ਜਾ ਕੇ ਬਿਲਕੁਲ ਫਰੀ  ਸੇਵਾ ਕੀਤੀ  ਜਿਸ ਦੇ ਨਾਲ ਕਈ ਅਣਮੁੱਲੀਆਂ ਜਾਨਾਂ ਬਚੀਆਂ ।ਉਨ੍ਹਾਂ ਦੱਸਿਆ ਕਿ  ਸਤਨਾਮ ਹਸਪਤਾਲ ਬਲੱਡ ਸੈਂਟਰ ਤੋ ਡਾਕਟਰ ਅਮਰਜੀਤ ਲਾਲ ਦੇ ਨਾਲ ਆਈ ਟੀਮ ਨੇ ਖੂਨਦਾਨੀਆਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ, ਬਾਦ ਵਿੱਚ  ਖੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਵਧੀਆ ਇੰਤਜਾਮ ਕੀਤਾ  ਹੋਇਆ ਸੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਨੀਰ ਨਜ਼ਰ  , ਉੱਘੇ ਖ਼ੂਨਦਾਨੀ ਰਾਮ ਸਰੂਪ ,  ਉਤਮਜੀਤ ਸਿੰਘ ਸਾਬੀ,  ਬਲਰਾਜ ਸਿੰਘ ਚੌਹਾਨ, ਸੰਦੀਪ ਸੂਦ  , ਗੁਰਮੇਲ ਸਿੰਘ  , ਤਰਲੋਚਨ ਸਿੰਘ , ਜਸਮੀਤ ਸਿੰਘ ਬੱਬਰ   , ਗੈਵੀ ਸੈਣੀ  , ਸਚਦੇਵਾ ਸਟੋਕਸ ਦੇ ਸਟਾਫ ਮੈਂਬਰ  ਅਤੇ ਹੋਰ ਵਲੰਟੀਅਰ  ਆਦਿ ਹਾਜਰ ਸਨ।
ਫੋਟੋ ਮੁਨੀਰ