Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਕਿਸਾਨ ਗੰਨਾ ਸੰਘਰਸ਼ ਕਮੇਟੀ ਪੰਜਾਬ ਦੀ ਮਹੀਨਾਵਾਰ ਮੀਟਿੰਗ ਪਿੰਡ ਹਲੇੜ ਗੁਰੂਘਰ ਬਾਬਾ ਮੰਝ ਵਿਖੇ ਹੋਈ

ਕਿਸਾਨ ਗੰਨਾ ਸੰਘਰਸ਼ ਕਮੇਟੀ ਪੰਜਾਬ ਦੀ ਮਹੀਨਾਵਾਰ ਮੀਟਿੰਗ ਪਿੰਡ ਹਲੇੜ ਗੁਰੂਘਰ ਬਾਬਾ ਮੰਝ ਵਿਖੇ ਹੋਈ

ਗੜ੍ਹਦੀਵਾਲਾ (ਚੌਧਰੀ) 

30 ਜਨਵਰੀ : ਅੱਜ ਕਿਸਾਨ ਗੰਨਾ ਸੰਘਰਸ਼ ਕਮੇਟੀ ਪੰਜਾਬ ਦੀ ਮਹੀਨਾਵਾਰ ਮੀਟਿੰਗ ਪਿੰਡ ਹਲੇੜ ਗੁਰੂਘਰ ਬਾਬਾ ਮੰਝ ਵਿਖੇ ਸਰਕਲ ਪ੍ਰਧਾਨ ਕੁਲਵੰਤ ਸਿੰਘ ਹਲੇੜ੍ਹ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਵਿੱਚ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਸਮੇਤ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।ਇਸ ਮੌਕੇ ਕਮੇਟੀ ਮੈਂਬਰਾਂ ਵੱਲੋਂ ਲਖੀਮਪੁਰ ਖੀਰੀ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਨੂੰ ਸੁਪਰੀਮ ਕੋਰਟ ਵੱਲੋਂ ਜਮਾਨਤ ਦੇਣ ਦੇ ਵਿਰੋਧ ਦਾ ਸਖ਼ਤ ਵਿਰੋਧ ਕੀਤਾ ਗਿਆ।ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸਾਥੀ ਅਭਿਮੰਨਿਊ ਕੋਹਾੜ ਨੂੰ ਜੇਲ੍ਹ ਵਿੱਚ ਨਜਾਇਜ ਡੱਕਣ ਦਾ ਸਖ਼ਤ ਸ਼ਬਦਾਂ ਵਿਚ ਵਿਰੋਧ ਕੀਤਾ ਗਿਆ।ਭਾਵੇਂ ਕਿ ਦੋ ਦਿਨਾਂ ਦੀ ਉਸ ਨੂੰ ਬਿਤੀ ਰਾਤ ਛੱਡ ਦਿੱਤਾ ਗਿਆ। ਇਸ ਮੌਕੇ ਏ ਬੀ ਸ਼ੂਗਰ ਮਿਲ ਦੇ ਕੇਨ ਮੈਨੇਜਰ ਨੂੰ ਅਪੀਲ ਕੀਤੀ ਗਈ ਕਿ ਗੇਟ ਦਾ ਅੱਸੂ ਅਤੇ ਮੋਢਾ ਗੰਨਾ ਗਰਮੀ ਨੂੰ ਮੁੱਖ ਰੱਖਦੇ ਹੋਏ ਜਲਦ ਤੋਂ ਜਲਦ ਪਹਿਲ ਦੇ ਆਧਾਰ ਤੇ ਚੁੱਕਿਆ ਜਾਵੇ ਤਾਂ ਜ਼ੋ ਕਿਸਾਨ ਅਗਲੀ ਫ਼ਸਲ ਸਮੇਂ ਸਿਰ ਬੀਜ ਸਕਣ ।ਇਸ ਮੌਕੇ ਕਮੇਟੀ ਦੇ ਸਮੂਹ ਮੈਂਬਰਾਂ ਨੇ ਮੁਹਾਲੀ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਚੱਲ ਰਹੇ ਮੋਰਚੇ ਵਿੱਚ ਸਹਿਯੋਗ ਦੇਣ ਦਾ ਗੁਰੂ ਘਰ ਵਿਖੇ ਪ੍ਰਣ ਕੀਤਾ।ਇਸ ਮੌਕੇ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ।ਇਸ ਮੌਕੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਕਿਸਾਨ ਗੰਨਾ ਸੰਘਰਸ਼ ਕਮੇਟੀ ਪੰਜਾਬ,ਜਰਨਲ ਸਕੱਤਰ ਅਮਰਜੀਤ ਸਿੰਘ ਮਾਹਲ ,ਗੁਰਪ੍ਰੀਤ ਸਿੰਘ ਹੀਰਾਹਰ ਵਾਇਸ ਪ੍ਰਧਾਨ,ਸਰਕਲ ਪ੍ਰਧਾਨ ਕੁਲਵੰਤ ਸਿੰਘ ਹਲੇੜ,ਹਰਵਿੰਦਰ ਸਿੰਘ ਥੇਂਦਾ ਕੈਸ਼ੀਅਰ,ਮਨਜੀਤ ਸਿੰਘ ਮਲ੍ਹੇਵਾਲ ਸੀਨੀਅਰ ਮੈਂਬਰ, ਹਰਜੀਤ ਸਿੰਘ ਮਿਰਜਾਪੁਰ,ਸੁਰਿੰਦਰ ਸਿੰਘ ਮਸਤੀਵਾਲ ਸੀਨੀਅਰ ਮੈਂਬਰ,ਨਰਿੰਦਰ ਸਿੰਘ ਸੀਨੀਅਰ ਮੈਂਬਰ,ਬਾਪੂ ਅਜੀਤ ਸਿੰਘ,ਹੈਪੀ ਕੇਸੋਪੂਰ,ਸਤਪਾਲ ਸਿੰਘ ਹੀਰਾ ਹਰ,ਸਰਪੰਚ ਕੁਲਦੀਪ ਸਿੰਘ ਸਰਾਂ,ਜਸਪ੍ਰੀਤ ਸਿੰਘ ਹਲੇੜ੍ਹ,ਪ੍ਰਗਟ ਸਿੰਘ ਹਲੇੜ੍ਹ,ਰਣਧੀਰ ਸਿੰਘ ਸਿੱਧੂ,ਗੁਰਬਚਨ ਸਿੰਘ ਲੰਬੜ, ਅਮਰਜੀਤ ਸਿੰਘ ਮਠਾਰੂ,ਅਮਨਿੰਦਰ ਸਿੰਘ ਮੰਡ,ਤਖ਼ਤ ਸਿੰਘ ਹਲੇੜ੍ਹ,ਸੰਦੀਪ ਸਿੰਘ ਹਲੇੜ੍ਹ,ਮਨਜੀਤ ਸਿੰਘ ਹਲੇੜ੍ਹ ,ਸੁਹੇਲ ਕਮਲ ਸਿੰਘ ਸਮੇਤ ਹੋਰ ਮੈਂਬਰ ਹਾਜਿਰ ਸਨ।