Prime Punjab Times

Latest news
ਪੀਐਚਸੀ ਭੂੰਗਾ ਵਿਖੇ ਵਿਸ਼ਵ ਅਬਾਦੀ ਜਾਗਰੂਕਤਾ ਦਿਵਸ ਮਨਾਇਆ ਗਿਆ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਨਵੇਂ ਹੁਕਮ ਜਾਰੀ,ਜਾਣੋ ਕਿੰਨਾ ਚੀਜਾਂ ਤੇ ਰਹੇਗੀ ਪਾਬੰਦੀ ਪੈਨਸ਼ਨਰਾਂ ਦੀਆਂ ਮੰਗਾਂ ’ਤੇ ਸਰਕਾਰ ਦੇ ਰਵੱਈਏ ਖ਼ਿਲਾਫ਼ ਗੱਜੀ ਸਟੇਟ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ.. ਪੈਨਸ਼ਨਰਾਂ ਦੀਆਂ ਮੰਗਾਂ ਅਣਡਿੱਠੀਆਂ ਕਰਨ ’ਤੇ ਸਰਕਾਰ ਖ਼ਿਲਾਫ਼ ਤਿੱਖਾ ਰੋਸ,17 ਜੁਲਾਈ ਦੀ ਮੋਹਾਲੀ... ਬਹੇੜਾ ਬਾੜੀ ਖੱਡ ’ਤੇ 2.03 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਹਾਈ ਲੈਵਲ ਪੁਲ - ਡਾ.ਰਵਜੋਤ ਸਿੰਘ ਸੋਸਾਇਟੀ ਨੇ 123ਵੇਂ ਰਾਸ਼ਣ ਵੰਡ ਸਮਾਰੋਹ ਦੌਰਾਨ 200 ਲੋੜਵੰਦਾਂ ਨੂੰ ਵੰਡਿਆ ਰਾਸ਼ਣ NCC ਦੇ ਕਮਾਂਡਿੰਗ ਅਫ਼ਸਰ ਕਰਨਲ ਲਵਦੀਪ ਸਿੰਘ ਸੈਣੀ ਦਾ ਖ਼ਾਲਸਾ ਕਾਲਜ 'ਚ ਪਹਿਲਾ ਦੌਰਾ KMS ਕਾਲਜ ਦੇ ਬੀ.ਐਸ.ਸੀ.ਆਈ.ਟੀ ਛੇਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ– ਪ੍ਰਿੰਸੀਪਲ ਡਾ.ਮਾਨਵ ਸੈਣੀ ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹੇ ‘ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਕੀਤੇ ਜਾਰੀ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਗੁਰਪ੍ਰੀਤ ਸਿੰਘ ਰਾਹੀਂ ਮੁੱਖ ਮੰਤਰੀ ਤੇ ਰਾਜਪਾਲ ਨੂੰ ਭੇਜਿਆ ਮੰਗ ਪੱਤਰ
ADVERTISEMENT
You are currently viewing ਐਕਸ ਸਰਵਿਸ ਮੈਨ ਵੈਲਫੇਅਰ ਐਸੋਸੀਏਸ਼ਨ ਗੜ੍ਹਦੀਵਾਲਾ ਵਲੋ ਸਵਤੰਤਰਤਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ

ਐਕਸ ਸਰਵਿਸ ਮੈਨ ਵੈਲਫੇਅਰ ਐਸੋਸੀਏਸ਼ਨ ਗੜ੍ਹਦੀਵਾਲਾ ਵਲੋ ਸਵਤੰਤਰਤਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ

ਗੜ੍ਹਦੀਵਾਲਾ (ਚੌਧਰੀ) 

16 ਅਗਸਤ : ਐਕਸ ਸਰਵਿਸ ਮੈਨ ਵੈਲਫੇਅਰ ਐਸੋਸੀਏਸ਼ਨ ਗੜ੍ਹਦੀਵਾਲਾ ਵਲੋ ਢਿੱਲੋਂ ਟੈਂਟ ਹਾਊਸ ਵਿਖੇ ਸਵਤੰਤਰਤਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ।ਇਸ ਮੌਕੇ ਜਨ ਗਨ ਮਨ ਰਾਸ਼ਟਰੀ ਗੀਤ ਨਾਲ ਝੰਡੇ ਨੂੰ ਸਲੂਟ ਦਿੱਤਾ ਗਿਆ। ਇਸ ਮੌਕੇ  1962,1965 ਤੇ 1971 ਦੀ ਲੜਾਈ ਦੇ ਹੀਰੋ ਸਾਬਕਾ ਸੂਬੇਦਾਰ ਸੋਹਣ ਸਿੰਘ (ਜਮਸ਼ੇਰ ਚਠਿਆਲ) ਅਤੇ ਐਕਸ ਸੂਬੇਦਾਰ ਮੇਜਰ ਬਚਨ ਸਿੰਘ ( ਰਮਦਾਸ ਪੁਰ ) ਵਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।ਇਸ ਮੌਕੇ ਉਨ੍ਹਾਂ ਫੌਜ ਦੀ ਡਿਊਟੀ ਦੌਰਾਨ ਲੜੀ ਗਈ ਲੜਾਈ ਅਤੇ ਅਟੈਕ ਕਿਸ ਤਰ੍ਹਾਂ ਹੋਏ ਇਸ ਵਾਰੇ ਸਾਰੇ ਸਾਥਿਆਂ ਨਾਲ ਸਾਂਝ ਪਾਈ।

15 ਅਗਸਤ 1947 ਭਾਰਤ ਅਤੇ ਪਾਕਿਸਤਾਨ ਦੀ ਵੰਡ ਅੰਗਰੇਜ਼ਾਂ ਨੇ ਕਿਵੇਂ ਕਰਾਈ ਸੀ ਉਹ ਇਤਹਾਸ ਵੀ ਸਭ ਨੂੰ ਦੱਸਿਆ ਗਿਆ। ਉਸ ਉਪਰੰਤ ਪ੍ਰਧਾਨ ਸੂਬੇਦਾਰ ਮੇਜਰ ਬਲਵਿੰਦਰ ਸਿੰਘ ਨੇ ਆਏ ਹੋਏ ਐਕਸ ਸਰਵਿਸ ਮੈਨ ਦੇ ਪਰਿਵਾਰਾਂ ਅਤੇ ਭਾਰਤ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ। ਰਾਸ਼ਟਰੀ ਝੰਡਾ ਲਹਿਰਾਉਣ ਤੋਂ ਬਾਦ ਸਾਰੇ ਸਾਬਕਾ ਫੌਜੀਆਂ ਨੇ ਮਿਲ ਕੇ ਚਾਹ,ਪਕੌੜੇ ,ਸਵੀਟਸ,ਦੁਪਹਿਰ ਦਾ ਖਾਣਾ ਇੱਕਠੇ ਬੈਠ ਕੇ ਛੱਕਿਆ।ਇਸ ਮੌਕੇ ਜੁਝਾਰੂ ਸੈਨਿਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਹਨਾ ਸੈਨਿਕਾਂ ਨੂੰ ਐਸੋਸੀਏਸ਼ਨ ਵੱਲੋਂ ਫੁਲ ਮਾਲਾਵਾਂ ਪਾਕੇ ਅਤੇ ਵਿਸ਼ੇਸ਼ ਸਨਮਾਨ ਦਾ ਮੋਮੈਂਟੋ ਦੇ ਕੇ ਨਿਵਾਜਿਆ ਗਿਆ।

ਅੰਤ ਵਿੱਚ ਗਰੁੱਪ ਫ਼ੋਟੋ ਕਰਨ ਉਪਰੰਤ ਪਾਰਟੀ ਦੀ ਸਮਾਪਤੀ ਕੀਤੀ ਗਈ ਤੇ ਆਏ ਹੋਏ ਐਕਸ ਸਰਵਿਸ ਮੈਨ ਨੂੰ ਉਹਨਾਂ ਦੇ ਪਰਿਵਾਰ ਵਾਸਤੇ ਸਵੀਟਸ ਦੇ ਕੇ ਅਗਲੇ ਮਹੀਨੇ ਮਿਲਣ ਦਾ ਵਾਦਾ ਕਰਕੇ ਸਬ ਨੂੰ ਜੈ ਹਿੰਦ ਕਿਹਾ।ਇਸ ਮੌਕੇ ਕੈਪਟਨ ਸਰਵਣ ਸਿੰਘ , ਕੈਪਟਨ ਜਸਵੀਰ ਸਿੰਘ, ਸੂਬੇਦਾਰ ਸੁੱਚਾ ਸਿੰਘ , ਕੈਪਟਨ ਬਲਵਿੰਦਰ ਸਿੰਘ ਭੁਲਾਣਾ, ਕੈਪਟਨ ਤਿਰਲੋਕ ਸਿੰਘ , ਸੂਬੇਦਾਰ ਦਲਵੀਰ ਸਿੰਘ , ਸੂਬੇਫਰ ਮੇਜਰ ਤੀਰਥ ਸਿੰਘ ,ਕੈਪਟਨ ਬਲਦੇਵ ਸਿੰਘ , ਹਵਾਲਦਾਰ ਸਰਬਜੀਤ ਸਿੰਘ , ਹਵਾਲਦਾਰ ਗੁਰਚਰਨ ਸਿੰਘ , ਨਾਇਕ ਤਰਲੋਕ ਸਿੰਘ ਮਸੀਤੀ, ਕੈਪਟਨ ਗੁਰਬਕਸ਼ ਸਿੰਘ , ਹਵਾਲਦਾਰ ਅਮਰਜੀਤ ਸਿੰਘ ,ਨਾਇਕ ਮਨਜੀਤ ਸਿੰਘ , ਨਾਇਕ ਅਜੀਤ ਸਿੰਘ ,ਨਾਇਕ ਅਮਰੀਕ ਸਿੰਘ,ਨਾਇਕ ਸੁਰਿੰਦਰ ਸਿੰਘ ,ਨਾਇਕ ਗੁਰਜੀਤ ਸਿੰਘ , ਨਾਇਕ ਸੁਨੀਲ ਕੁਮਾਰ ,ਹਵਾਲਦਾਰ ਗੁਰਪਾਲ ਸਿੰਘ,ਹਵਾਲਦਾਰ ਬਲਵੀਰ ਸਿੰਘ,ਨਾਇਕ ਬਲਵੀਰ ਸਿੰਘ ਰਾਜਪੁਰ, ਨਾਇਕ ਗੁਰਨਾਮ ਸਿੰਘ ,ਹਵਾਲਦਾਰ ਪੂਰਨ ਸਿੰਘ,ਨਾਇਕ ਸੋਹਣ ਲਾਲ ਸ਼ਰਮਾ,ਕੈਪਟਨ ਸਤਨਾਮ ਸਿੰਘ , ਨਾਇਕ ਵਿਜੇ ਮੋਹਨ,ਨਾਇਕ ਕੁਲਦੀਪ ਸਿੰਘ,ਸੂਬੇਦਾਰ ਮੰਗਲਜੀਤ ਸਿੰਘ, ਲੈਫਟੀਨੈਂਟ ਅਵਤਾਰ ਸਿੰਘ,ਹਵਾਲਦਾਰ ਕੁਲਦੀਪ ਸਿੰਘ,ਕੈਪਟਨ ਦੀਪ ਸਿੰਘ,ਨਾਇਬ ਸੁਬੇਦਰ ਸਤਵਿੰਦਰ ਸਿੰਘ,ਹਵਾਲਦਾਰ ਜਰਨੈਲ ਸਿੰਘ, ਹਵਾਲਦਾਰ ਦਿਲਬਾਗ ਸਿੰਘ,ਸੂਬੇਦਾਰ ਸਿਕੰਦਰ ਸਿੰਘ,ਹਵਾਲਦਾਰ ਅਜੈਬ ਸਿੰਘ, ਹਵਾਲਦਾਰ ਗੁਰਦੀਪ ਸਿੰਘ , ਕੈਪਟਨ ਚੈਨ ਸਿੰਘ, ਕੈਪਟਨ ਸੁਖਵਿੰਦਰ ਸਿੰਘ,ਸੂਬੇਦਾਰ ਸੰਤੋਖ ਸਿੰਘ ,ਕੈਪਟਨ ਸੂਰਤ ਸਿੰਘ,ਕੈਪਟਨ ਗੁਰਦਿਆਲ ਸਿੰਘ , ਸੂਬੇਦਾਰ ਦਿਲਬਾਗ ਸਿੰਘ ,ਕੈਪਟਨ ਲਕਸ਼ਮਣ ਸਿੰਘ ,ਹਵਾਲਦਾਰ ਬਖਸ਼ੀਸ਼ ਸਿੰਘ ,ਹਵਾਲਦਾਰ ਪਰਮਜੀਤ ਸਿੰਘ,ਹਵਾਲਦਾਰ ਸੁਖਪਾਲ ਸਿੰਘ, ਨਾਇਕ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।

error: copy content is like crime its probhihated