Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਪੀਣ ਵਾਲੇ ਪਾਣੀ ਤੋਂ ਪਿਆਸੇ 4 ਪਿੰਡਾਂ ਦੇ ਵਾਸੀਆਂ ਨੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਪੀਣ ਵਾਲੇ ਪਾਣੀ ਤੋਂ ਪਿਆਸੇ 4 ਪਿੰਡਾਂ ਦੇ ਵਾਸੀਆਂ ਨੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਗੜਸ਼ੰਕਰ 19 ਫਰਵਰੀ (ਅਸ਼ਵਨੀ ਸ਼ਰਮਾ)

: ਵਾਟਰ ਸਪਲਾਈ ਯੋਜਨਾ ਜੋ ਕਿ ਸਰਦੁਲਾਪੁਰ ਵਿੱਚ ਹੈ, ਚਾਰ ਪਿੰਡ ਬੱਡੋਆਣ ਸਰਦੁੱਲਾਪੁਰ, ਗੁਜਰਪੁਰ, ਗੰਧੋਵਾਲ ਨੂੰ 4 ਦਿਨਾ ਤੋ ਪਾਣੀ ਦੀ ਸਪਲਾਈ ਨਹੀ ਆ ਰਹੀ, ਲੋਕ ਦੂਰ ਦੁਰਾਡੇ ਤੋ ਪਾਣੀ ਲਿਆ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ,ਇਸ ਗਲ ਦੀ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆ ਇਸ ਇਕੱਠ ਨੂੰ ਮਹਿੰਦਰ ਕੁਮਾਰ ਬੱਡੋਆਣ, ਨੀਲਮ ਬੱਡੋਆਣ,ਗਿਆਨ ਚੰਦ, ਸਰਪੰਚ ਵਿਜੇ ਕੁਮਾਰ, ਸਰਪੰਚ ਬਲਵਿੰਦਰ ਕੁਮਾਰ ਨੇ ਕਿਹਾ ਪੰਜਾਬ ਸਰਕਾਰ ਅਤੇ ਮਹਿਕਮਾ ਸੁੱਤਾ ਪਿਆ ਹੈ, ਸਰਕਾਰ ਆਪ ਕੇ ਦੁਆਰ ਪੋ੍ਗਰਾਮ ਕਰ ਰਹੀ ਹੈ, ਪਰ ਇਹਨਾ ਪਿੰਡਾ ਦੇ ਲੋਕ ਪਾਣੀ ਤੋ ਤਰਸ ਰਹੇ ਹਨ, ਲੋਕਾ ਦੀ ਗੱਲ ਨਹੀ ਸੁਣੀ ਜਾ ਰਹੀ, ਸਰਕਾਰ ਬਦਲਾਅ ਦੇ ਨਾਂ ਤੇ ਆਈ ਹੈ, ਪਰ ਇਸ ਕਹਾਵਤ ਮੁਤਾਬਕ ਗੰਜੀ ਗਈ ਗਲੇਲੋ ਆਈ ਨੀਤੀਆ ਉਹੀ ਹਨ, ਭਿ੍ਸ਼ਟਾਚਾਰ ਵਧਿਆ ਹੈ ਗੈਰ ਕਾਨੂੰਨੀ ਮਾਇਨਗ ਅੱਗੇ ਨਾਲੋ ਵੀ ਤੇਜ਼ ਹੋਈ ਹੈ,ਨਸ਼ਾ ਅੱਗੇ ਨਾਲੋ ਵੀ ਜ਼ਿਆਦਾ ਵਿਕ ਰਿਹਾ ਹੈ, ਮਹਿਗਾਈ ਸਿਖਰਾ ਨੂੰ ਪਹੁੰਚ ਗਈ, ਪਰ ਸਰਕਾਰਾ ਕੁੰਭਕਰਨ ਦੀ ਨੀਦ ਸੁਤੀਆ ਪਈਆ ਹਨ,ਇਹਨਾ ਸਰਕਾਰਾ ਨੂੰ ਜਗਾਉਣ ਲਈ ਗੜਸ਼ੰਕਰ ਵਿਖੇ ਜ਼ੋਰਦਾਰ ਮੁਜ਼ਾਹਰਾ ਕੀਤਾ ਜਾਵੇਗਾ,ਇਸ ਇਕੱਠ ਨੂੰ ਮਨਜੀਤ ਸਿੰਘ,ਸੂਬੇਦਾਰ ਕਿਸ਼ਨ ਸਿੰਘ, ਰਾਮ, ਬਖਸ਼ੀਸ਼,ਸੱਤਿਆ ਦੇਵੀ,ਸਿਮਰਕੌਰ,ਰੇਸ਼ਮ ਕੌਰ,ਜਸਵੀਰ ਕੌਰ, ਭਜਨ ਕੌਰ,ਚਰਨ ਦਾਸ,ਮਿੰਦਰ ਕੌਰ,ਸੋਨੂੰ,ਪ੍ਕਾਸ਼ ਕੌਰ,ਸੁਰਿੰਦਰ ਕੌਰ,ਜਸਵੀਰ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਉਪਰੋਕਤ ਮਸਲਿਆ ਨੂੰ ਲੈ ਕੇ ਸ਼ੰਘਰਸ਼ ਤੇਜ਼ ਕੀਤਾ ਜਾਵੇਗਾ।