ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਨੂੰ ਤੁਰੰਤ ਭੰਗ ਕਰਕੇ ਲੋਢਾ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕੀਤੀਆਂ ਜਾਣ : ਬੇਗਮਪੁਰਾ ਟਾਇਗਰ ਫੋਰਸ
ਭ੍ਰਿਸ਼ਟਾਚਾਰ ਦੇ ਦੋਸ਼ਾ ਨਾਲ ਘਿਰੀ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਰ ਬੇਗਮਪੁਰਾ ਟਾਈਗਰ ਫੋਰਸ ਦੇ ਅਹੁਦੇਦਾਰਾਂ ਨਾਲ ਕਿਸੇ ਵੀ ਨਿਊਜ਼ ਚੈਨਲ ਤੇ ਲਾਈਵ ਡਿਬੇਟ ਕਰ ਲੈਣ
ਹੁਸ਼ਿਆਰਪੁਰ 18 ਜੂਨ ( ਤਰਸੇਮ ਦੀਵਾਨਾ ) ਬੇਗਮਪੁਰਾ ਟਾਈਗਰ ਫੋਰਸ ਵੱਲੋਂ ਹੁਸ਼ਿਆਰਪੁਰ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰ ਪ੍ਰਧਾਨ ਡਾ ਦਲਜੀਤ ਸਿੰਘ ਖੇਲਾ, ਸੈਕਟਰੀ ਡਾ ਰਮਨ ਘਈ, ਚੇਅਰਮੈਨ ਟੂਰਨਾਮੈਂਟ ਕਮੇਟੀ ਡਾ ਪੰਕਜ ਸ਼ਿਵ, ਜੁਆਇੰਟ ਸੈਕਟਰੀ ਵਿਵੇਕ ਸਾਹਨੀ ਦਾ ਗੌਰਮਿੰਟ ਕਾਲਜ ਚੌਕ ਹੁਸ਼ਿਆਰਪੁਰ ਵਿਖੇ ਸਾਂਝੇ ਤੌਰ ਤੇ ਪੁਤਲਾ ਫੂਕਿਆ ਗਿਆ । ਬੇਗਮਪੁਰਾ ਟਾਈਗਰ ਫੋਰਸ ਵੱਲੋਂ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਖ਼ਿਲਾਫ਼ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ । ਆਗੂਆਂ ਨੇ ਦੱਸਿਆ ਕਿ ਮਸਲੇ ਇਸ ਪ੍ਰਕਾਰ ਹਨ । ਹੁਸ਼ਿਆਰਪੁਰ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਨੂੰ ਭੰਗ ਕਰਨ ਸਬੰਧੀ , ਹੁਸ਼ਿਆਰਪੁਰ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਵਿੱਚ ਲੋਢਾ ਕਮੇਟੀ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਸੰਬੰਧੀ , ਜਦੋਂ ਤੋਂ ਐਸੋਸੀਏਸ਼ਨ ਹੋਂਦ ਵਿੱਚ ਆਈ ਹੈ ਉਸ ਵੇਲੇ ਤੋਂ ਲੈ ਕੀ ਹੁਣ ਸਮੇਂ ਤੱਕ ਦਾ ਪੈਸਿਆਂ ਦਾ ਸਾਰਾ ਹਿਸਾਬ ਕਿਤਾਬ ਜਨਤਕ ਕਰਨ ਸਬੰਧੀ , ਕ੍ਰਿਕਟ ਕਮੇਟੀ ਵੱਲੋਂ ਗ਼ਰੀਬ ਕ੍ਰਿਕਟ ਖਿਡਾਰੀਆਂ ਦੀ ਅਣਦੇਖੀ ਕਰਨ ਸਬੰਧੀ ਅਤੇ ਰਾਜਨੀਤਿਕ ਸ਼ਹਿ ਰੱਖਣ ਵਾਲੇ ਖਿਡਾਰੀਆਂ ਨੂੰ ਅਤੇ ਪੈਸੇ ਵਾਲੇ ਖਿਡਾਰੀਆਂ ਨੂੰ ਸਿਫ਼ਾਰਸ਼ ਦੇ ਆਧਾਰ ਤੇ ਡਿਸਟ੍ਰਿਕ ਵਿੱਚ ਅਤੇ ਉਸ ਤੋਂ ਬਾਅਦ ਸਟੇਟ ਵਿਚ ਕ੍ਰਿਕਟ ਖਿਡਾਉਣ ਦੇ ਸਬੰਧ ਵਿੱਚ ਬੇਗਮਪੁਰਾ ਟਾਇਗਰ ਫੋਰਸ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਹੁਸ਼ਿਆਰਪੁਰ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਖਿਲਾਫ ਲਗਾਤਾਰ ਪੁਤਲਾ ਫੂਕ ਪ੍ਰਦਰਸ਼ਨ ਕਰ ਰਹੀ ਹੈ । ਉਹਨਾ ਦੱਸਿਆ ਕਿ ਇਨ੍ਹਾਂ ਪ੍ਰਦਰਸ਼ਨਾਂ ਦੇ ਦੌਰਾਨ ਬੇਗਮਪੁਰਾ ਟਾਈਗਰ ਫੋਰਸ ਦੇ ਅਹੁਦੇਦਾਰ ਨਾਲ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਡਾ ਦਲਜੀਤ ਸਿੰਘ ਖੇਲਾ ਅਤੇ ਸੈਕਟਰੀ ਡਾ ਰਮਨ ਘਈ ਨੇ ਕਾਫੀ ਵਾਰ ਰਾਬਤਾ ਕਾਇਮ ਕੀਤਾ ਅਤੇ ਬੇਗਮਪੁਰਾ ਟਾਈਗਰ ਫੋਰਸ ਦੇ ਅਹੁਦੇਦਾਰਾਂ ਨਾਲ ਪ੍ਰਧਾਨ ਡਾ ਦਲਜੀਤ ਸਿੰਘ ਖੇਲਾ ਅਤੇ ਸੈਕਟਰੀ ਡਾ ਰਮਨ ਘਈ ਨੇ ਮੀਟਿੰਗ ਕਰਕੇ ਇਹ ਵੀ ਵਾਅਦਾ ਕੀਤਾ ਸੀ । ਕਿ ਅਸੀਂ ਪੈਸਿਆਂ ਦਾ ਪੂਰਾ ਹਿਸਾਬ ਕਿਤਾਬ ਜਨਤਕ ਕਰਾਂਗੇ ਅਤੇ ਹੁਸ਼ਿਆਰਪੁਰ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਨੂੰ ਤੁਰੰਤ ਭੰਗ ਕਰਾਂਗੇ ਅਤੇ ਲੋਢਾ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਹੁਸ਼ਿਆਰਪੁਰ ਵਿੱਚ ਪਹਿਲ ਦੇ ਆਧਾਰ ਤੇ ਲਾਗੂ ਕਰਾਂਗੇ । ਉਹਨਾ ਕਿਹਾ ਕਿ ਜਿਨ੍ਹਾਂ ਅਹੁਦੇਦਾਰਾਂ ਨੂੰ ਘੱਪਲਿਆਂ ਦਾ ਸ਼ੌਕ ਹੋਵੇ ਉਹ ਆਪਣੇ ਵਾਅਦਿਆਂ ਤੇ ਕਿਸ ਤਰ੍ਹਾਂ ਖਰਾ ਉਤਰ ਸਕਦੇ ਹਨ। ਉਹ ਹੀ ਹਾਲ ਹੈ ਹੁਸ਼ਿਆਰਪੁਰ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ । ਪਰ ਹੁਣ ਬੇਗਮਪੁਰਾ ਟਾਈਗਰ ਫੋਰਸ ਨੇ ਇਨ੍ਹਾਂ ਸਾਰੇ ਅਹੁਦੇਦਾਰਾਂ ਨੂੰ ਖੁੱਲ੍ਹਾ ਚੈਲੇਂਜ ਕੀਤਾ ਹੈ ਅਤੇ ਆਖਿਆ ਹੈ ਕਿ ਤੁਹਾਡੇ ਨਾਲ ਕਿਸੇ ਵੀ ਹੁਸ਼ਿਆਰਪੁਰ ਚਾਹੇ ਨੈਸ਼ਨਲ ਮੀਡੀਆ ਦੇ ਰਾਹੀਂ ਲਾਈਵ ਹੋ ਕੇ ਡਿਬੇਟ ਕਰਾਂਗੇ । ਤਾਂ ਜੋ ਖਿਡਾਰੀਆਂ ਨੂੰ ਅਤੇ ਆਮ ਜਨਤਾ ਨੂੰ ਵੀ ਪਤਾ ਲੱਗ ਸਕੇ ਕਿ ਤੁਸੀਂ ਕਿਸ ਤਰ੍ਹਾਂ ਭ੍ਰਿਸ਼ਟਾਚਾਰ ਕੀਤਾ ਹੈ , ਹੁਸ਼ਿਆਰਪੁਰ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਵਿੱਚ । ਬੇਗਮਪੁਰਾ ਟਾਈਗਰ ਫੋਰਸ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਤੋਂ ਇਹ ਮੰਗ ਕੀਤੀ ਕਿ ਤੁਰੰਤ ਹੁਸ਼ਿਆਰਪੁਰ ਕ੍ਰਿਕਟ ਐਸੋਸੀਏਸ਼ਨ ਤੇ ਐਕਸ਼ਨ ਲੈ ਕੇ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਹੁਸ਼ਿਆਰਪੁਰ ਨੂੰ ਭੰਗ ਕੀਤਾ ਜਾਵੇ । ਉਹਨਾ ਕਿਹਾ ਕਿ ਅੰਡਰ ਟਵੰਟੀ 23 ਅਤੇ ਅੰਡਰ 19 ਵਿੱਚ ਬੜੀ ਸ਼ਰਮਨਾਕ ਹਾਰ ਮਿਲੀ ਹੈ ਹੁਸ਼ਿਆਰਪੁਰ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਨੂੰ । ਪਰ ਉਸਦੇ ਬਾਵਜੂਦ ਵੀ ਇਹ ਝੂਠੀਆਂ ਖਬਰਾ ਲਗਾ ਰਹੇ ਹਨ । ਅੰਡਰ 19 ਵਿੱਚ ਸਿਰਫ਼ ਫ਼ਿਰੋਜ਼ਪੁਰ ਤੋਂ ਹੀ ਮੈਚ ਜਿੱਤੇ ਹਨ । ਬਾਕੀ ਸਾਰੇ ਮੈਚ ਹਾਰ ਚੁੱਕੇ ਹਨ ਪਰ ਫੇਰ ਵੀ ਵਧਾ ਚੜ੍ਹਾ ਕੇ ਖਬਰਾ ਲਗਾ ਕੇ ਆਪਣੇ ਗੁਨਾਹਾਂ ਨੂੰ ਛੁਪਾ ਰਹੀ ਹੈ ਉਹਨਾ ਕਹਾ ਕਿ ਹੁਸ਼ਿਆਰਪੁਰ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ । ਪਿਛਲੇ ਕਾਫ਼ੀ ਸਮੇਂ ਤੋਂ ਹੁਸ਼ਿਆਰਪੁਰ ਕ੍ਰਿਕਟ ਵਿੱਚ ਬਾਹਰਲੀ ਡਿਸਟ੍ਰਿਕਾ ਤੋਂ ਖਿਡਾਰੀਆਂ ਨੂੰ ਲਿਆ ਕੇ ਖਿਡਾਇਆ ਜਾਂਦਾ ਹੈ ਅਤੇ ਹੁਸ਼ਿਆਰਪੁਰ ਦੇ ਹੀ ਹੋਣਹਾਰ ਖਿਡਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ । ਬੇਗਮਪੁਰਾ ਟਾਈਗਰ ਫੋਰਸ ਹਮੇਸ਼ਾਂ ਸੱਚ ਅਤੇ ਹੱਕ ਲਈ ਲੜੀ ਹੈ ਅਤੇ ਬੇਗਮਪੁਰਾ ਟਾਈਗਰ ਫੋਰਸ ਹਮੇਸ਼ਾਂ ਗ਼ਰੀਬ ਖਿਡਾਰੀਆਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੀ ਹੈ । ਇਹ ਸੰਘਰਸ਼ ਹੁਣ ਇੱਥੇ ਤੱਕ ਹੀ ਸੀਮਤ ਨਹੀਂ ਰਹੇਗਾ । ਇਹ ਪੰਜਾਬ ਦੇ ਪੂਰੇ ਜ਼ਿਲ੍ਹਿਆਂ ਦੇ ਵਿੱਚ ਹੁਣ ਖੱਲਬਲੀ ਮਚਾਏਗਾ ਤਾਂ ਜੋ ਗ਼ਰੀਬ ਖਿਡਾਰੀਆਂ ਨੂੰ ਇਨਸਾਫ਼ ਮਿਲ ਸਕੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਕੌਮੀ ਵਾਈਸ ਚੇਅਰਮੈਨ ਬਿੱਲਾ ਦਿਓਵਾਲ ਕੌਮੀ ਪ੍ਰਧਾਨ ਅਸ਼ੋਕ ਸੱਲਣ, ਦੋਆਬਾ ਪ੍ਰਧਾਨ ਅਮਰਜੀਤ ਸੰਧੀ ,ਦੋਆਬਾ ਇੰਚਾਰਜ ਸੋਮਦੇਵ ਸੰਧੀ , ਜ਼ਿਲ੍ਹਾ ਵਾਈਸ ਪ੍ਰਧਾਨ ਇੰਦਰ ਡਗਾਣਾ , ਜ਼ਿਲ੍ਹਾ ਜੁਆਇੰਟ ਸੈਕਟਰੀ ਉਂਕਾਰ ਬਜਰਾਵਰ, ਜ਼ਿਲਾ ਜੁਆਇੰਟ ਸੈਕਟਰੀ ਹੰਸਰਾਜ ਅਸਲਾਮਾਬਾਦ , ਬਿੱਟਾ ਚੱਬੇਵਾਲ ਰਾਹੁਲ ਬਹਾਦਰਪੁਰ ਬਾਈਆਂ, ਦੇਵਰਾਜ ਭਗਤ ਨਗਰ , ਸਤਨਾਮ ਨੰਦਨ , ਰਣਜੀਤ ਸਿੰਗੜੀਵਾਲ , ਅਸ਼ੋਕ ਚੱਬੇਵਾਲ , ਗੁਰਮੁਖ , ਜ਼ਿਮੀਂ ਮੱਲ ਮਜਾਰਾ, ਬਲਵੀਰ ਮੈਹਤਪੁਰ , ਸੰਨੀ ਨਾਰੂ ਨੰਗਲ, ਬੱਬੂ ਸਿੰਗੜੀਵਾਲ ਆਦਿ ਹਾਜ਼ਰ ਸਨ ।








