Prime Punjab Times

Latest news
ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ...
ADVERTISEMENT
You are currently viewing ਸਤਲੁਜ ਦਰਿਆ ‘ਚ ਪੈਂਦੀ ਜ਼ਮੀਨ ਚੋਂ ਹੋਈ ਰੇਤ ਦੀ ਨਾਜਾਇਜ਼ ਨਿਕਾਸੀ ਤੋਂ ਨਿਰਾਸ਼ ਜ਼ਮੀਨ ਮਾਲਕਾਂ ਮੁਤਾਬਿਕ ਨਹੀਂ ਹੋਈ ਨਿਸ਼ਾਨਦੇਹੀ,ਹਾਈ ਕੋਰਟ ਦੇ ਹੁਕਮਾਂ ਦੀ ਨਹੀਂ ਹੋਈ ਪਾਲਣਾ

ਸਤਲੁਜ ਦਰਿਆ ‘ਚ ਪੈਂਦੀ ਜ਼ਮੀਨ ਚੋਂ ਹੋਈ ਰੇਤ ਦੀ ਨਾਜਾਇਜ਼ ਨਿਕਾਸੀ ਤੋਂ ਨਿਰਾਸ਼ ਜ਼ਮੀਨ ਮਾਲਕਾਂ ਮੁਤਾਬਿਕ ਨਹੀਂ ਹੋਈ ਨਿਸ਼ਾਨਦੇਹੀ,ਹਾਈ ਕੋਰਟ ਦੇ ਹੁਕਮਾਂ ਦੀ ਨਹੀਂ ਹੋਈ ਪਾਲਣਾ

ਸਤਲੁਜ ਦਰਿਆ ‘ਚ ਪੈਂਦੀ ਜ਼ਮੀਨ ਚੋਂ ਹੋਈ ਰੇਤ ਦੀ ਨਾਜਾਇਜ਼ ਨਿਕਾਸੀ ਤੋਂ ਨਿਰਾਸ਼ ਜ਼ਮੀਨ ਮਾਲਕਾਂ ਮੁਤਾਬਿਕ ਨਹੀਂ ਹੋਈ ਨਿਸ਼ਾਨਦੇਹੀ,ਹਾਈ ਕੋਰਟ ਦੇ ਹੁਕਮਾਂ ਦੀ ਨਹੀਂ ਹੋਈ ਪਾਲਣਾ

ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ ) : ਅਰਾਜੀ ਦਰਿਆ ਬਰਾਮਦ ਰੈਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਤਲੁਜ ਦਰਿਆ ਵਿਚ ਪੈਂਦੀ ਜ਼ਮੀਨ ਦੇ ਮਾਲਕਾਂ ਵੱਲੋਂ ਉਨ੍ਹਾਂ ਦੀ ਜ਼ਮੀਨ ਚੋਂ ਰੇਤ ਦੀ ਕੀਤੀ ਗਈ ਨਾਜਾਇਜ਼ ਨਿਕਾਸੀ ਨੂੰ ਲੈ ਕੇ ਰੈਵੀਨਿਊ ਵਿਭਾਗ ਵੱਲੋਂ ਮਾਲਕਾਂ ਦੀ ਮੌਜੂਦਗੀ ਵਿਚ ਨਿਸ਼ਾਨਦੇਹੀ ਨਾ ਕੀਤੇ ਜਾਣ ‘ਤੇ ਇਤਰਾਜ਼ ਜਤਾਇਆ ਹੈ ।
ਉਕਤ ਸਤਲੁਜ ਦਰਿਆ ਵਿੱਚ ਪੈਂਦੀ ਜ਼ਮੀਨ ‘ਚ ਜ਼ਿਲ੍ਹਾ ਮਾਈਨਿੰਗ ਅਫਸਰ ਕਮ ਐੱਸ ਡੀ ਓ ਗੁਰਜੀਤ ਸਿੰਘ ਵੱਲੋਂ ਸੱਦੇ ‘ਤੇ ਪਹੁੰਚ ਜ਼ਮੀਨ ਮਾਲਕਾਂ ਵਰਿੰਦਰ ਕੌਸ਼ਲ ਪੁੱਤਰ ਵਰੁਨ ਵਾਸੀ ਖਿਜਰਾਬਾਦ ਜ਼ਿਲ੍ਹਾ ਮੁਹਾਲੀ ਅਤੇ ਜਗੀਰ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਪਰੋਲ ਜ਼ਿਲ੍ਹਾ ਮੁਹਾਲੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਵਿੱਚ ਬੀਤੇ ਲੰਬੇ ਸਮੇਂ ਤੋਂ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇੱਕ ਕੰਪਨੀ ਰੇਤ ਦੀ ਨਾਜਾਇਜ਼ ਮਾਈਨਿੰਗ ਕਰਦੀ ਰਹੀ ਹੈ ਜਿਸ ਦੌਰਾਨ ਉਨ੍ਹਾਂ ਸਬੰਧਤ ਵਿਭਾਗ ਨੂੰ ਬੇਨਤੀ ਕੀਤੀ ਸੀ ਕਿ ਰੇਤ ਦੀ ਨਿਕਾਸੀ ਉਨ੍ਹਾਂ ਦੀ ਜ਼ਮੀਨ ਵਿੱਚੋਂ ਹੋ ਰਹੀ ਹੈ ਲੇਕਿਨ ਵਿਭਾਗ ਨੇ ਇਸ ਗੱਲ ਨੂੰ ਜਦੋਂ ਅਣਗੌਲਿਆ ਕਰ ਦਿੱਤਾ ਤਾਂ ਉਨ੍ਹਾਂ ਨਿਸ਼ਾਨਦੇਹੀ ਕਰਨ ਲਈ ਕਿਹਾ ਪ੍ਰੰਤੂ ਜਦੋਂ ਨਿਸ਼ਾਨਦੇਹੀ ਵੀ ਨਾ ਕੀਤੀ ਤਾਂ ਉਨ੍ਹਾਂ ਥੱਕ ਕੇ ਮਾਣਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ । ਜ਼ਮੀਨ ਦੇ ਉਕਤ ਮਾਲਕਾਂ ਨੂੰ ਮਾਈਨਿੰਗ ਅਧਿਕਾਰੀ ਨੇ ਕਿਹਾ ਕਿ ਜੋ ਮਾਈਨਿੰਗ ਹੋਈ ਹੈ ਉਹ ਅਲਾਟ ਨੰਬਰਾਂ ਵਿੱਚੋਂ ਹੋਈ ਹੈ ਪ੍ਰੰਤੂ ਜ਼ਮੀਨ ਮਾਲਕਾਂ ਦਾ ਇਲਜ਼ਾਮ ਹੈ ਕਿ ਮਾਈਨਿੰਗ ਉਹਨਾਂ ਦੀ ਜ਼ਮੀਨ ਵਿਚੋਂ ਹੋਈ ਹੈ ।
ਜ਼ਮੀਨ ਮਾਲਕਾਂ ਨੇ ਕਿਹਾ ਕਿ ਵਾਰ ਵਾਰ ਰੋਕੇ ਜਾਣ ਦੇ ਬਾਵਜੂਦ ਵੀ ਉਨ੍ਹਾਂ ਦੀ ਜ਼ਮੀਨ ਵਿੱਚੋਂ ਰੇਤ ਦੀ ਨਿਕਾਸੀ ਨਿਰੰਤਰ ਹੁੰਦੀ ਰਹੀ ਅਤੇ ਅਤੇ ਮਾਈਨਿੰਗ ਕਰਨ ਵਾਲਿਆਂ ਨੇ ਆਪਣੀ ਜ਼ੋਰ ਅਜ਼ਮਾਇਸ਼ ਦਿਖਾਉਂਦੇ ਹੋਏ ਉਨ੍ਹਾਂ ਨੂੰ ਆਪਣੀ ਜ਼ਮੀਨ ਵਿੱਚ ਦਾਖ਼ਲ ਤਕ ਨਹੀਂ ਹੋਣ ਦਿੱਤਾ । ਸ਼ਿਕਾਇਤਕਰਤਾਵਾਂ ਵੱਲੋਂ ਮਾਣਯੋਗ ਹਾਈ ਕੋਰਟ ‘ਚ ਪਾਈ ਗਈ ਰਿੱਟ ਪਟੀਸ਼ਨ ਦੇ ਆਧਾਰ ‘ਤੇ ਮਾਣਯੋਗ ਹਾਈ ਕੋਰਟ ਵੱਲੋਂ 05 ਅਪ੍ਰੈਲ 2022 ਨੂੰ ਲਿਖਤੀ ਹੁਕਮ ਜਾਰੀ ਕਰਦੇ ਹੋਏ ਡਿਪਟੀ

ਉਕਤ ਮਾਮਲੇ ਦੀ ਰਿਪੋਰਟ 11 ਜੁਲਾਈ 2022 ਨੂੰ ਪੇਸ਼ ਕਰਨ ਲਈ ਹੁਕਮ ਜਾਰੀ ਕੀਤੇ ਸਨ ਪ੍ਰੰਤੂ ਮਾਈਨਿੰਗ ਅਧਿਕਾਰੀ ਤੇ ਮਾਲ ਮਹਿਕਮੇ ਦੇ ਹਲਕਾ ਕਾਨੂੰਗੋ 11ਜੁਲਾਈ ਦੀ ਬਜਾਏ 12 ਜੁਲਾਈ ਨੂੰ ਉਕਤ ਜ਼ਮੀਨ ਵਿੱਚ ਪਹੁੰਚੇ ਜਿੱਥੇ ਉਹ ਜ਼ਮੀਨ ਮਾਲਕਾਂ ਨੂੰ ਜ਼ਮੀਨ ਦੀ ਨਿਸ਼ਾਨਦੇਹੀ ਡਿਪਟੀ ਕਮਿਸ਼ਨਰ ਦੀ ਮੌਜੂਦਗੀ ਵਿੱਚ ਹੋਈ ਦੱਸਦੇ ਰਹੇ ਪਰ ਜ਼ਮੀਨ ਮਾਲਕਾਂ ਦਾ ਇਤਰਾਜ਼ ਸੀ ਕਿ ਉਨ੍ਹਾਂ ਦੀ ਗੈਰ ਮੌਜੂਦਗੀ ਵਿਚ ਨਿਸ਼ਾਨਦੇਹੀ ਕਿਸ ਤਰ੍ਹਾਂ ਹੋ ਸਕਦੀ ਹੈ ਅਤੇ ਇਹ ਸਭ ਕੁਝ ਮਾਮਲੇ ਨੂੰ ਰਫਾ ਦਫਾ ਕਰਨ ਲਈ ਕੀਤਾ ਜਾ ਰਿਹਾ ਹੈ । ਜ਼ਮੀਨ ਦੇ ਉਕਤ ਮਾਲਕਾਂ ਨੇ ਕਿਹਾ ਕਿ ਬਰਸਾਤ ਕਾਰਨ ਹੁਣ ਦਰਿਆ ਵਿਚ ਪਾਣੀ ਦਾ ਪੱਧਰ ਵਧ ਚੁੱਕਿਆ ਹੈ ਅਤੇ ਜਿਥੇ ਮਾਈਨਿੰਗ ਕੀਤੀ ਗਈ ਸੀ ਉਥੇ ਹੁਣ ਪਾਣੀ ਚੱਲ ਰਿਹਾ ਹੈ ਤੇ ਜੋ ਮਾਈਨਿੰਗ ਦੇ ਸਬੂਤ ਸਨ ਉਹ ਖ਼ਤਮ ਹੋ ਚੁੱਕੇ ਹਨ। ਉਨ੍ਹਾਂ ਇਲਜ਼ਾਮ ਲਗਾਇਆ ਕਿ ਮਾਈਨਿੰਗ ਦੇ ਸਬੂਤਾਂ ਨੂੰ ਖਤਮ ਕਰਨ ਦੇ ਮਕਸਦ ਨਾਲ ਹੀ ਨਿਸ਼ਾਨਦੇਹੀ ਦੇ ਕੰਮ ਨੂੰ ਜਾਣ ਬੁੱਝ ਕੇ ਲਟਕਾਇਆ ਜਾ ਰਿਹਾ ਸੀ ।

ਜ਼ਮੀਨ ਦੇ ਮਾਲਕਾਂ ਨੇ ਸਬੰਧਤ ਵਿਭਾਗ ਅਤੇ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਜ਼ਮੀਨ ਵਿੱਚੋਂ ਕੀਤੀ ਗਈ ਰੇਤ ਦੀ ਨਾਜਾਇਜ਼ ਮਾਈਨਿੰਗ ਦਾ ਹੱਕ ਉਹਨਾਂ ਨੂੰ ਦਿਵਾਇਆ ਜਾਵੇ ਅਤੇ ਨਾਲ ਹੀ ਉਨ੍ਹਾਂ ਦੀ ਮੌਜੂਦਗੀ ਵਿੱਚ ਨਿਸ਼ਾਨਦੇਹੀ ਕਰਵਾਈ ਜਾਵੇ । ਮੌਕੇ ‘ਤੇ ਮੌਜੂਦ ਮਾਈਨਿੰਗ ਅਫਸਰ ਨੇ ਇਸ ਕੰਮ ਲਈ 15 ਦਿਨ ਦਾ ਸਮਾਂ ਹੋਰ ਮੰਗਿਆ ਹੈ ।
ਸਤਲੁਜ ਦਰਿਆ ਵਿਚ ਹੋਈ ਰੇਤ ਦੀ ਨਿਕਾਸੀ ਅਤੇ ਨਿਸ਼ਾਨਦੇਹੀ ਨੂੰ ਲੈ ਕੇ ਮਾਈਨਿੰਗ ਅਫਸਰ ਤੇ ਮਾਲ ਵਿਭਾਗ ਦੇ ਕਾਨੂੰਗੋ ਨਾਲ ਗੱਲਬਾਤ ਕਰਦੇ ਤੇ ਕੋਰਟ ਦੇ ਆਰਡਰ ਦਿਖਾਉਂਦੇ ਹੋਏ ਜ਼ਮੀਨ ਮਾਲਕ।

error: copy content is like crime its probhihated