Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing DAV ਪਬਲਿਕ ਸਕੂਲ ਗੜਦੀਵਾਲਾ ਵਿੱਚ ਤੰਬਾਕੂ ਨਿਸ਼ੇਦ ਦਿਵਸ ਤੇ ਕਰਵਾਇਆ ਗਿਆ ਇੰਟਰ ਹਾਊਸ ਪੋਸਟਰ ਮੇਕਿੰਗ ਮੁਕਾਬਲਾ

DAV ਪਬਲਿਕ ਸਕੂਲ ਗੜਦੀਵਾਲਾ ਵਿੱਚ ਤੰਬਾਕੂ ਨਿਸ਼ੇਦ ਦਿਵਸ ਤੇ ਕਰਵਾਇਆ ਗਿਆ ਇੰਟਰ ਹਾਊਸ ਪੋਸਟਰ ਮੇਕਿੰਗ ਮੁਕਾਬਲਾ

ਗੜ੍ਹਦੀਵਾਲਾ 18 ਮਈ (ਚੌਧਰੀ) 

: ਅੱਜ ਮਿਤੀ 18/4/2024 ਨੂੰ ਲਾਲਾ ਜਗਤ ਨਾਰਾਇਣ ਡੀ.ਏ.ਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਤੰਬਾਕੂ ਨਿਸ਼ੇਦ ਦਿਵਸ ਨਾਲ ਸੰਬੰਧਿਤ ਇੰਟਰ ਹਾਊਸ ਪੋਸਟਰ ਮੇਕਿੰਗ ਮੁਕਾਬਲਾ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਸਕੂਲ ਦੇ ਚਾਰੇ ਸਦਨ ਨੇ ਭਾਗ ਲਿਆ ਅਤੇ ਇਹ ਮੁਕਾਬਲਾ ਜਮਾਤ ਅੱਠਵੀਂ ਨੌਵੀਂ ਅਤੇ ਦਸਵੀਂ ਦੇ ਵਿਦਿਆਰਥੀਆਂ ਦੇ ਵਿਚਕਾਰ ਆਯੋਜਿਤ ਕੀਤਾ ਗਿਆ| ਇਸ ਮੁਕਾਬਲੇ ਵਿੱਚ ਪਹਿਲੇ ਸਦਨ ਅਸ਼ੋਕਾ ਸਦਨ ਵਿੱਚੋਂ ਹਰਮਨਦੀਪ ਕੌਰ ਜਮਾਤ ਅੱਠਵੀਂ, ਜਤਿਨ ਜਮਾਤ ਨੌਵੀਂ ਅਤੇ ਯਸ਼ ਸੁਧੀਰ ਭੋਸਲੇ ਜਮਾਤ ਨੌਵੀਂ, ਹਰਸ਼ਿਤ ਰਾਣਾ ਅਤੇ ਅੰਮ੍ਰਿਤਾ ਗੋਗਨਾ ਜਮਾਤ ਦਸਵੀਂ ਨੇ ਭਾਗ ਲਿਆ। ਦੂਸਰੇ ਸਦਨ ਸ਼ਿਵਾ ਜੀ ਵਿੱਚੋਂ ਜਮਾਤ ਅੱਠਵੀਂ ਦੇ ਵਿਦਿਆਰਥੀਆਂ ਵਿੱਚੋਂ ਲਵਪ੍ਰੀਤ ਕੌਰ ਅਤੇ ਹਰਮੀਤ ਕੌਰ ਨੇ ਜਮਾਤ ਨੌਵੀਂ ਦੇ ਕਾਰਤਿਕ ਮਹਿਰਾ ਅਤੇ ਜਮਾਤ ਦਸਵੀਂ ਵਿੱਚੋਂ ਗੁਰਲੀਨ ਕੌਰ ਅਤੇ ਹਰਨੂਰ ਸਿੰਘ ਨੇ ਭਾਗ ਲਿਆ। ਤੀਸਰੇ ਸਦਨ ਪ੍ਰਿਥਵੀ ਰਾਜ ਚੌਹਾਨ ਵਿੱਚੋ ਅੱਠਵੀਂ ਜਮਾਤ ਦੀਆਂ ਵਿਦਿਆਰਥੀਆਂ ਵਿੱਚੋਂ ਸੁਹਾਨੀ ਅਤੇ ਪਵਨਪ੍ਰੀਤ ਕੌਰ, ਜਮਾਤ ਨੌਵੀਂ ਵਿੱਚੋਂ ਹਰਲੀਨ ਕੌਰ ਤੱਖੀ ਅਤੇ ਅਮਨਦੀਪ ਕੌਰ ਅਤੇ ਦਸਵੀਂ ਜਮਾਤ ਵਿੱਚੋਂ ਹਰਸਿਮਰਨ ਕੌਰ ਨੇ ਭਾਗ ਲਿਆ। ਚੌਥੇ ਸਦਨ ਮਹਾਰਾਣਾ ਪ੍ਰਤਾਪ ਵਿੱਚੋਂ ਜਮਾਤ ਅੱਠਵੀਂ ਦੀ ਵਿਦਿਆਰਥਣ ਰਵਨੀਤ ਕੌਰ ਤੇ ਕੋਨਿਕਾ ਅਤੇ ਤਰਨਪ੍ਰੀਤ ਕੌਰ ਜਮਾਤ ਨੌਵੀਂ ਦੇ ਵਿਦਿਆਰਥੀ ਰਿਤੇਸ਼ ਮਰਵਾਹਾ ਅਤੇ ਜਮਾਤ ਦਸਵੀਂ ਦੇ ਵਿਦਿਆਰਥੀ ਸੁਖਜਿੰਦਰ ਸਿੰਘ ਨੇ ਭਾਗ ਲਿਆ| ਇਸ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲਾ ਜਮਾਤ ਨੌਵੀਂ ਦਾ ਵਿਦਿਆਰਥੀ ਜਤਿਨ ਅਤੇ ਜਮਾਤ ਦਸਵੀਂ ਦਾ ਵਿਦਿਆਰਥੀ ਹਰਸ਼ਿਤ ਰਾਣਾ ਰਿਹਾ ਜੋ ਕਿ ਦੋਨੋਂ ਪਹਿਲੇ ਸਦਨ ਨਾਲ ਸੰਬੰਧਿਤ ਸਨ ਮੁਕਾਬਲੇ ਵਿੱਚੋਂ ਦੂਸਰਾ ਸਥਾਨ ਹਾਸਲ ਕਰਨ ਵਾਲੀ ਦਸਵੀਂ ਜਮਾਤ ਦੀ ਵਿਦਿਆਰਥਨ ਗੁਰਲੀਨ ਕੌਰ ਅਤੇ ਜਮਾਤ ਅੱਠਵੀਂ ਦੀ ਵਿਦਿਆਰਥਨ ਪਵਨਪ੍ਰੀਤ ਕੌਰ ਰਹੀ ਇਹ ਦੋਨੋਂ ਸਦਨ ਦੂਸਰੇ ਅਤੇ ਤੀਸਰੇ ਨਾਲ ਸੰਬੰਧਿਤ ਸਨ। ਮੁਕਾਬਲੇ ਵਿੱਚੋਂ ਤੀਸਰਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣਾ ਜਮਾਤ ਅੱਠਵੀਂ ਵਿੱਚੋਂ ਸਨ ਰਵਨੀਤ ਕੌਰ ਅਤੇ ਹਰਮਨਪ੍ਰੀਤ ਕੌਰ ਜੋ ਕਿ ਸਦਨ ਪਹਿਲੇ ਅਤੇ ਚੌਥੇ ਨਾਲ ਸੰਬੰਧਿਤ ਸਨ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਜੀ ਨੇ ਬੱਚਿਆਂ ਨੂੰ ਤੰਬਾਕੂ ਅਤੇ ਨਸ਼ਿਆਂ ਤੋਂ ਜਾਗਰੂਕ ਕਰਵਾਇਆ ਅਤੇ ਇਸ ਸਭ ਤਰ੍ਹਾਂ ਦੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਨਾ ਦਿੱਤੀ ਅਤੇ ਤੰਦਰੁਸਤ ਜੀਵਨ ਜੀਣ ਦੇ ਲਈ ਇਸ ਤਰ੍ਹਾਂ ਦੀਆਂ ਨਸ਼ੀਲੀ ਚੀਜ਼ਾਂ ਤੋਂ ਦੂਰ ਰਹਿਣ ਦੇ ਲਈ ਪ੍ਰੇਰਨਾ ਦਿੱਤੀ|