Prime Punjab Times

Latest news
ਟਾਂਡਾ ਦੇ ਸਾਬਕਾ ਸ਼ੋ ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध...
ADVERTISEMENT
You are currently viewing ਦਸੂਹਾ ਹਲਕੇ ਵਿਚ ਪੰਜਵੇਂ ਬਹੁਮੰਤਵੀ ਖੇਡ ਪਾਰਕ ਦਾ ਹੋਇਆ ਉਦਘਾਟਨ

ਦਸੂਹਾ ਹਲਕੇ ਵਿਚ ਪੰਜਵੇਂ ਬਹੁਮੰਤਵੀ ਖੇਡ ਪਾਰਕ ਦਾ ਹੋਇਆ ਉਦਘਾਟਨ

ਦਸੂਹਾ / ਹੁਸ਼ਿਆਰਪੁਰ, 30 ਜਨਵਰੀ(ਚੌਧਰੀ) 

ਵਿਧਾਇਕ ਘੁੰਮਣ ਨੇ ਦਸੂਹਾ ਦੇ ਪਿੰਡ ਬੰਗਾਲੀਪੁਰ ਵਿਚ ਨਵਾਂ ਬਣਿਆ ਖੇਡ ਮੈਦਾਨ ਲੋਕਾਂ ਨੂੰ ਕੀਤਾ ਸਮਰਪਿਤ

ਕਰੀਬ 8 ਲੱਖ ਦੀ ਲਾਗਤ ਨਾਲ ਵਾਲੀਬਾਲ ਮੈਦਾਨ , ਬੱਚਿਆਂ ਦਾ ਪਾਰਕ ਅਤੇ ਓਪਨ ਜਿੰਮ ਬਣਕੇ ਹੋਇਆ ਤਿਆਰ

ਹਲਕਾ ਵਾਸੀਆਂ ਵੱਲੋਂ ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਕੀਤਾ  ਗਿਆ ਧੰਨਵਾਦ

: ਦਸੂਹਾ ਦੇ ਪਿੰਡ ਬੰਗਾਲੀਪੁਰ ਵਿਖੇ ਨਵੇਂ ਬਣੇ ਖੇਡ ਪਾਰਕ, ਵਾਲੀਬਾਲ ਮੈਦਾਨ ਅਤੇ ਓਪਨ ਜਿੰਮ ਦਾ ਉਦਘਾਟਨ ਵਿਧਾਇਕ ਕਰਮਬੀਰ ਸਿੰਘ ਘੁੰਮਣ ਵੱਲੋਂ ਸਮੂਹ ਪਿੰਡ ਵਾਸੀਆਂ ਦੀ ਹਾਜ਼ਰੀ ਚ ਕੀਤਾ ਗਿਆ। ਇਸ ਮੌਕੇ ਵਿਧਾਇਕ ਘੁੰਮਣ ਨੇ ਕਿਹਾ ਕਿ ਇਸ ਖੇਡ ਮੈਦਾਨ ‘ਤੇ ਕਰੀਬ 8 ਲੱਖ ਖ਼ਰਚ ਕੀਤਾ ਗਿਆ ਹੈ। ਇਸ ਵਿਚ ਵਾਲੀਬਾਲ ਦਾ ਖੇਡ ਮੈਦਾਨ ,ਸੈਰ ਕਰਨ ਨੂੰ ਪਾਰਕ ਟਰੈਕ ਅਤੇ ਬੱਚਿਆਂ ਵਾਸਤੇ ਝੂਲੇ,ਨੋਜਵਾਨਾ ਵਾਸਤੇ ਓਪਨ ਜਿੰਮ ਬਣਾਇਆ ਗਿਆ ਹੈ ਅਤੇ ਦਸੂਹਾ ਹਲਕੇ ਵਿਚ ਇਹ ਪੰਜਵਾਂ ਖੇਡ ਪਾਰਕ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਪਾਰਕ ਵੀ ਤਿਆਰ ਹੋ ਰਹੇ ਹਨ, ਜੋ ਜਲਦ ਹੀ ਲੋਕਾਂ ਦੇ ਸਪੁਰਦ ਕਰ ਦਿੱਤੇ ਜਾਣਗੇ ਤਾਂ ਜੋ ਇਹਨਾਂ ਖੇਡ ਮੈਦਾਨਾਂ ਚ ਖੇਡਣ ਨਾਲ ਨੋਜਵਾਨ ਨਸ਼ਿਆਂ ਤੋਂ ਦੂਰ ਰਹਿਣ। ਇਸ ਮੌਕੇ ਸਮੂਹ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪਹਿਲੀ ਵਾਰ ਕੋਈ ਸਰਕਾਰ ਗਲੀਆਂ-ਨਾਲ਼ੀਆਂ ਤੋਂ ਹੱਟ ਕੇ ਕੰਮ ਕਰ ਰਹੀ ਹੈ ਅਤੇ ਇਸ ਪਾਰਕ ਦੇ ਬਨਣ ਨਾਲ ਇਲਾਕੇ ਦੇ ਲੋਕਾਂ ਨੂੰ ਬਹੁਤ ਵੱਡਾ ਲਾਭ ਹੋਵੇਗਾ। ਇਸ ਮੌਕੇ ਬੀ ਡੀ ਪੀ ੳ ਧਨਵੰਤ ਸਿੰਘ ਰੰਧਾਵਾ. ਸਰਪੰਚ ਅਮਰਜੀਤ ਕੌਰ, ਹੈਪੀ ਬੰਗਾਲੀਪੁਰ, ਬਲਕਾਰ ਸਿੰਘ ਸਾਬਕਾ ਚੇਅਰਮੈਨ, ਕਾਲੀ ਬੰਗਾਲੀਪੁਰ, ਗੁਰਪ੍ਰੀਤ ਲਵਲੀ,ਕੇਪੀ ਸੰਧੂ, ਮਨਸ਼ਾ ਸਿੰਘ, ਸੰਦੀਪ ਸਿੰਘ ਢਿਲੋਂ, ਗਗਨ ਚੀਮਾ ਤੇ ਹੋਰ ਹਾਜ਼ਰ ਸਨ।

error: copy content is like crime its probhihated