Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਦਲਜੀਤ ਸਿੰਘ ਜੋਨ ਗੜ੍ਹਦੀਵਾਲਾ ਦੇ ਜਨਰਲ ਸਕੱਤਰ/ਪ੍ਰਬੰਧਕੀ ਸਕੱਤਰ ਚੁਣੇ ਗਏ

ਦਲਜੀਤ ਸਿੰਘ ਜੋਨ ਗੜ੍ਹਦੀਵਾਲਾ ਦੇ ਜਨਰਲ ਸਕੱਤਰ/ਪ੍ਰਬੰਧਕੀ ਸਕੱਤਰ ਚੁਣੇ ਗਏ

ਗੜ੍ਹਦੀਵਾਲਾ 22 ਮਈ (ਚੌਧਰੀ) 

: ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਹੁਸ਼ਿਆਰਪੁਰ ਦੇ ਹੁਕਮਾਂ ਅਨੁਸਾਰ ਅੱਜ ਮਿਤੀ 22-05-2025 ਨੂੰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੜਦੀਵਾਲਾ ਵਿਖੇ ਪ੍ਰਿੰਸੀਪਲ ਅਰਵਿੰਦਰ ਕੌਰ ਗਿੱਲ ਦੀ ਪ੍ਰਧਾਨਗੀ ਹੇਠ ਜੋਨ ਗੜਦੀਵਾਲਾ ਅਤੇ ਸਰੀਰਿਕ ਸਿੱਖਿਆ ਅਧਿਆਪਕ ਸਾਹਿਬਾਨ ਦੀ ਮੀਟਿੰਗ ਹੋਈ।ਜਿਸ ਵਿੱਚ ਪਿਛਲੀ ਜੋਨ ਕਮੇਟੀ ਨੂੰ ਭੰਗ ਕਰਕੇ ਨਵੀਂ ਜੋਨ ਕਮੇਟੀ ਚੁਣੀ ਗਈ। ਜਿਸ ਵਿੱਚ ਪ੍ਰਧਾਨ ਪ੍ਰਿੰਸੀਪਲ ਹਰਵਿੰਦਰ ਕੌਰ ਗਿੱਲ ਨੂੰ ਸੁਣਿਆ ਗਿਆ। ਜਨਰਲ ਸਕੱਤਰ /ਪ੍ਰਬੰਧਕੀ ਸਕੱਤਰ ਦਲਜੀਤ ਸਿੰਘ (ਡੀ.ਪੀ.ਈ ) ਸਰਕਾਰੀ ਹਾਈ ਸਕੂਲ ਭਾਨਾ ਨੂੰ ਚੁਣਿਆ ਗਿਆ। ਸਹਾਇਕ ਸਕੱਤਰ ਹਰਜਿੰਦਰ ਸਿੰਘ (ਪੀ.ਟੀ.ਆਈ.) ਸਰਕਾਰੀ ਹਾਈ ਸਕੂਲ ਪੰਡੋਰੀ ਅਟਵਾਲ ਨੂੰ ਚੁਣਿਆ ਗਿਆ। ਵਿੱਤ ਸਕੱਤਰ ਬਹਾਦਰ ਜਗਦੀਸ਼ ਸਿੰਘ (ਡੀ.ਪੀ.ਈ) ਪੀ.ਐਮ.ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਹੋਤਾ । ਮੈਂਬਰ ਕਰਨੈਲ ਸਿੰਘ (ਡੀ.ਪੀ.ਈ.) ਸਰਕਾਰੀ ਹਾਈ ਸਕੂਲ ਜੂਝਾਰ ਚਠਿਆਲ,ਮੈਂਬਰ ਬਲਜਿੰਦਰ ਕੌਰ(ਪੀ.ਟੀ.ਆਈ  )ਸਰਕਾਰੀ ਮਿਡਲ ਸਕੂਲ ਕਾਲਰਾ,ਮੈਂਬਰ ਸਰਦਾਰ ਹਰਵਿੰਦਰ ਸਿੰਘ ਬਾਹਲਾ(ਡੀ.ਪੀ.ਈ), ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੜਦੀਵਾਲਾ, ਮੈਬਰ ਸੀਮਾ ਕੁਮਾਰੀ (ਡੀ.ਪੀ.ਈ) ਖਾਲਸਾ ਕਾਲਜੀਏਟ ਗੜਦੀਵਾਲਾ, ਨੂੰ ਚੁਣਿਆ ਗਿਆ। ਨਵੀਂ ਕਮੇਟੀ ਨੇ ਸਾਲ 2025-2026 ਜੋਨ ਖੇਡਾਂ ਨੂੰ ਹੋਰ ਵਧੀਆ ਢੰਗ ਨਾਲ ਚਲਾਉਣ ਸਬੰਧੀ ਚਰਚਾ ਕੀਤੀ ਗਈ।ਇਸ ਮੌਕੇ ਤੇ ਪ੍ਰਿੰਸੀਪਲ  ਅਰਵਿੰਦਰ ਕੌਰ ਗਿੱਲ,ਲੈਕ. ਪੰਜਾਬੀ ਦਲਜੀਤ ਸਿੰਘ ,ਮਨਜੀਤ ਸਿੰਘ,ਹਰਜਿੰਦਰ ਸਿੰਘ,ਬਹਾਦਰ ਜਗਦੀਸ਼ ਸਿੰਘ,ਦਲਜੀਤ ਸਿੰਘ,ਹਰਵਿੰਦਰ ਸਿੰਘ,ਕਰਨੈਲ ਸਿੰਘ ਸੀਮਾ ਰਾਣੀ ਅਤੇ ਹੋਰ ਅਧਿਆਪਕ ਹਾਜਰ ਸਨ।