Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਸਹਿਕਾਰੀ ਬੈਂਕ ਕਾਠਗੜ੍ਹ ਦਾ ਏਟੀਐਮ ਬੰਦ, ਲੋਕੀਂ ਪੈਸਾ ਕਢਾਉਣ ਲਈ ਹੋ ਰਹੇ ਤੰਗ ਪ੍ਰੇਸ਼ਾਨ 

ਸਹਿਕਾਰੀ ਬੈਂਕ ਕਾਠਗੜ੍ਹ ਦਾ ਏਟੀਐਮ ਬੰਦ, ਲੋਕੀਂ ਪੈਸਾ ਕਢਾਉਣ ਲਈ ਹੋ ਰਹੇ ਤੰਗ ਪ੍ਰੇਸ਼ਾਨ 

ਸਹਿਕਾਰੀ ਬੈਂਕ ਕਾਠਗੜ੍ਹ ਦਾ ਏਟੀਐਮ ਬੰਦ, ਲੋਕੀਂ ਪੈਸਾ ਕਢਾਉਣ ਲਈ ਹੋ ਰਹੇ ਤੰਗ ਪ੍ਰੇਸ਼ਾਨ 

ਕਾਠਗਡ਼੍ਹ, 14 ਮਈ (ਜਤਿੰਦਰ ਪਾਲ ਸਿੰਘ ਕਲੇਰ ) ਦੀ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਕਾਠਗਡ਼੍ਹ ਦੀ ਬਰਾਂਚ ਦੀ ਏ.ਟੀ.ਐਮ ਮਸ਼ੀਨ ਕਈ ਮਹੀਨਿਆਂ ਤੋਂ ਬੰਦ ਪਈ ਹੈ ਜਿਸ ਕਾਰਨ ਏ.ਟੀ.ਐਮ ਤੋਂ ਪੈਸੇ ਕਢਵਾਉਣ ਵਾਲੇ ਲੋਕ ਕਾਫੀ ਤੰਗ ਪ੍ਰੇਸ਼ਾਨ ਹਨ ।

ਲੋਕਾਂਤੋਂ ਮਿਲੀ ਜਾਣਕਾਰੀ ਅਨੁਸਾਰ ਕੋਆਪਰੇਟਿਵ  ਬੈਂਕ ਕਾਠਗਡ਼੍ਹ ਬ੍ਰਾਂਚ ਦੀ ਏ.ਟੀ.ਐਮ ਮਸ਼ੀਨ ਬੀਤੇ 3-4 ਮਹੀਨਿਆਂ ਤੋਂ ਬੰਦ ਪਈ ਹੈ ਅਤੇ ਜੋ ਲੋਕ ਵੇਲੇ- ਕਵੇਲੇ ਜ਼ਰੂਰਤ ਮੁਤਾਬਿਕ  ਏਟੀਐਮ ਤੋਂ ਪੈਸੇ ਕਢਵਾ ਲੈਂਦੇ ਸਨ ਉਨ੍ਹਾਂ ਨੂੰ ਕਾਫੀ ਮੁਸ਼ਕਿਲ ਪੇਸ਼ ਆ ਰਹੀ ਹੈ । ਲੋਕਾਂ ਨੇ ਦੱਸਿਆ ਕਿ ਅੱਜਕੱਲ੍ਹ ਲਗਭਗ ਹਰ ਵਿਅਕਤੀ ਕੋਲ ਏ.ਟੀ.ਐਮ ਕਾਰਡ ਹੈ ਜਿਸ ਨਾਲ ਉਹ ਲੋਡ਼ ਪੈਣ ‘ਤੇ ਜਦੋਂ ਚਾਹੁਣ ਅਕਾਉਂਟ ਵਿੱਚੋਂ ਪੈਸੇ ਕਢਵਾ ਸਕਦੇ ਹਨ ਪ੍ਰੰਤੂ ਕਾਠਗਡ਼੍ਹ ਬਰਾਂਚ ਦੀ ਏਟੀਐਮ ਮਸ਼ੀਨ ਨੂੰ ਖ਼ਰਾਬ ਹੋਏ  ਮਹੀਨਿਆਂ ਦਾ ਸਮਾਂ ਬੀਤ ਚੁੱਕਾ ਹੈ ਲੇਕਿਨ ਬੈਂਕ ਸਟਾਫ ਵੱਲੋਂ ਏਟੀਐਮ ਮਸ਼ੀਨ ਨੂੰ ਠੀਕ ਨਾ ਕਰਵਾਏ ਜਾਣ ਕਾਰਨ ਲੋਕ ਏਟੀਐਮ ਕਾਰਡ ਰਾਹੀਂ ਪੈਸੇ ਕਢਵਾਉਣ ਲਈ ਦੂਜੇ ਬੈਂਕਾਂ ਦੇ ਏਟੀਐਮ ਦਾ ਸਹਾਰਾ ਲੈ ਰਹੇ ਹਨ। ਹਲਕੇ ਦੇ ਲੋਕਾਂ ਨੇ ਕੋਆਪਰੇਟਿਵ  ਬੈਂਕ ਕਾਠਗੜ੍ਹ ਦੇ ਸਟਾਫ ਤੋਂ ਮੰਗ ਕੀਤੀ ਹੈ ਕਿ ਬੰਦ ਪਈ ਏਟੀਐੱਮ ਮਸ਼ੀਨ ਨੂੰ ਜਲਦ ਚਾਲੂ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਕੈਸ਼ ਕਢਵਾਉਣ ‘ਚ ਦਿੱਕਤ ਪ੍ਰੇਸ਼ਾਨੀ ਨਾ ਹੋਵੇ ।

ਜਲਦ ਠੀਕ ਹੋ ਜਾਵੇਗਾ ਏਟੀਐਮ- ਬੈਂਕ ਮੁਲਾਜ਼ਮ
ਬੰਦ ਪਈ ਏਟੀਐੱਮ ਮਸ਼ੀਨ ਸੰਬੰਧੀ ਜਦੋਂ ਕੋਆਪਰੇਟਿਵ ਬੈਂਕ ਕਾਠਗਡ਼੍ਹ ਬਰਾਂਚ ਦੇ ਮੁਲਾਜ਼ਮ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਤਕਨੀਕੀ ਨੁਕਸ ਪੈਣ ਕਾਰਨ ਏਟੀਐਮ ਬੰਦ ਹੈ ਤੇ ਇਸ ਨੁਕਸ ਨੂੰ ਇਕ- ਦੋ ਦਿਨ ਵਿਚ ਦੂਰ ਕਰਵਾ ਕੇ  ਏਟੀਐੱਮ ਨੂੰ ਜਲਦ ਤੋਂ ਜਲਦ ਹੀ ਚਾਲੂ ਕਰਵਾ ਦਿੱਤਾ ਜਾਵੇਗਾ।