ਗੜ੍ਹਸ਼ੰਕਰ,(ਜਤਿੰਦਰ ਪਾਲ ਸਿੰਘ ਕਲੇਰ )-
ਰੈਡੀਮੇਡ ਦੀ ਦੁਕਾਨ ‘ਚੋਂ 2 ਲੱਖ ਦੇ ਕੱਪੜੇ ਚੋਰੀ..
10 ਅਗਸਤ : ਗੜ੍ਹਸ਼ੰਕਰ ਸ਼ਹਿਰ ਦੇ ਨੰਗਲ ਰੋਡ ਤੋਂ ਲੰਘੀ ਰਾਤ ਚੋਰਾਂ ਵਲੋਂ ਇਕ ਰੈਡੀਮੇਡ ਦੀ ਦੁਕਾਨ ‘ਚੋਂ ਲੱਖਾਂ ਦੇ ਮੁੱਲ ਦੇ ਕੱਪੜੇ ਚੋਰੀ ਕਰ ਲਏ | ਅਮਰਜੀਤ ਸਿੰਘ ਪੁੱਤਰ ਪ੍ਰੀਤਮ ਦਾਸ ਵਾਸੀ ਗੜ੍ਹੀ ਮੱਟੋਂ ਨੇ ਦੱਸਿਆ ਕਿ ਉਨ੍ਹਾਂ ਦੀ ਗੜ੍ਹਸ਼ੰਕਰ ਵਿਖੇ ਨੰਗਲ ਰੋਡ ‘ਤੇ ਫੈਸ਼ਨ ਕਲੱਬ ਦੇ ਨਾਂਅ ‘ਤੇ ਰੈਡੀਮੇਡ ਕੱਪੜਿਆਂ ਦੀ ਦੁਕਾਨ ਹੈ | ਉਨ੍ਹਾਂ ਦੱਸਿਆ ਕਿ ਲੰਘੀ ਰਾਤ ਚੋਰਾਂ ਵਲੋਂ ਦੁਕਾਨ ਅੰਦਰ ਪਈਆਂ ਜ਼ੀਨ ਦੀਆਂ ਪੈਂਟਾਂ, ਟੀ-ਸ਼ਰਟਾਂ, ਸ਼ਰਟਾਂ ਤੇ ਹੋਰ ਕਈ ਤਰ੍ਹਾਂ ਦੇ ਕੱਪੜੇ ਵੱਡੀ ਮਾਤਰਾ ‘ਚ ਚੋਰੀ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਚੋਰ ਦੁਕਾਨ ਦਾ ਸ਼ਟਰ ਤੋੜਕੇ ਅੰਦਰ ਦਾਖਲ ਹੋਏ ਸਨ ਤੇ ਚੋਰੀ ਦੀ ਘਟਨਾ ਦਾ ਸਵੇਰੇ ਦੁਕਾਨ ‘ਤੇ ਆਉਣ ਸਮੇਂ ਪਤਾ ਲੱਗਿਆ | ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਏ.ਐੱਸ.ਆਈ. ਪਵਿੱਤਰ ਸਿੰਘ ਨੇ ਮੌਕਾ ਦਾ ਜਾਇਜ਼ਾ ਲਿਆ | ਉਨ੍ਹਾਂ ਕਿਹਾ ਕਿ ਚੋਰੀ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਮੌਕੇ ਦਾ ਜਾਇਜ਼ਾ ਲੈਂਦੇ ਹੋਏ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ |








