Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਬਾਹਟੀਵਾਲ-ਕੈਸ਼ੋਪੁਰ ਟੁੰਡ ਵਿਖੇ ਸੂਫ਼ੀਆਨਾ ਜੋੜ ਮੇਲਾ ਕਰਵਾਇਆ

ਬਾਹਟੀਵਾਲ-ਕੈਸ਼ੋਪੁਰ ਟੁੰਡ ਵਿਖੇ ਸੂਫ਼ੀਆਨਾ ਜੋੜ ਮੇਲਾ ਕਰਵਾਇਆ

ਗੜ੍ਹਦੀਵਾਲਾ (ਚੌਧਰੀ) 

6 ਨਵੰਬਰ : ਗੜ੍ਹਦੀਵਾਲਾ ਦੇ ਨਜ਼ਦੀਕੀ ਪਿੰਡ ਬਾਹਟੀਵਾਲ-ਕੈਸ਼ੋਪੁਰ ਟੁੰਡ ਦਰਬਾਰ ਪੀਰ ਸ਼ਾਹ ਮਹੁੰਮਦ ਵਿਖੇ ਸੂਫ਼ੀਆਨਾ ਜੋੜ ਮੇਲਾ ਬਾਬਾ ਰਾਮਜੀ ਸੂਫ਼ੀ ਲੇਖਕ ਬਾਹਟੀਵਾਲ ਅਤੇ ਗੱਦੀਨਸ਼ੀਨ ਦਰਬਾਰ ਸ਼੍ਰੀ ਬਾਲਾ ਜੀ ਬਾਹਟੀਵਾਲ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਿਸ ਵਿੱਚ ਸਭ ਤੋਂ ਪਹਿਲਾਂ ਝੰਡੇ ਅਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਗਈ, ਸੰਗਤਾਂ ਨੇ ਦੂਰੋਂ ਨੇੜੀਓਂ ਆ ਕੇ ਦਰਬਾਰ ਤੇ ਸੱਜਦਾ ਸਲਾਮ ਕੀਤਾ, ਪੰਜਾਬ ਦੀ ਮਸ਼ਹੂਰ ਗਾਇਕਾ ਰੀਤੂ ਨੂਰਾਂ ਨੇ ਆਪਣੀ ਸੁਰੀਲੀ ਅਵਾਜ਼ ਨਾਲ ਪੀਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਰੀਤੂ ਨੂਰਾਂ ਨੇ ਤੇਰੀ ਵੰਜਲੀ ਤੇ ਲੱਗੀ ਹੋਈ ਹੀਰ ਰਾਂਝਣਾ ਕਵਾਲੀ ਸੁਣਾ ਕੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ। ਇਸ ਮੌਕੇ ਕੁਮਾਰ ਰਾਜਨ ਕਵਾਲ ਨੇ ਯਾਰਾ ਤੇਰੇ ਤੋਂ ਸੋਹਣਾ ਦੁਨੀਆਂ ਤੇ ਕੋਈ ਨਾ ਸੰਗਤਾਂ ਨੂੰ ਝੂਮਣ ਲਾ ਦਿੱਤਾ ਅਤੇ ਕਵਾਲ ਸ਼ਿਵ ਕੁਮਾਰ ਕਾਦਰੀ ਤੇ ਹੋਰ ਪਾਰਟੀਆਂ ਵੱਲੋਂ ਪੀਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਤੇ ਪਰਮ ਤਪੱਸਵੀ ਸੰਤ ਗੁਰਬਚਨ ਦਾਸ ਜੀ ਚੱਕ ਲਾਦੀਆਂ ਵਾਲੇ ਸੰਗਤਾਂ ਨੂੰ ਆਸ਼ੀਰਵਾਦ ਦੇਣ ਲਈ ਵਿਸ਼ੇਸ ਤੌਰ ਤੇ ਪਹੁੰਚੇ। ਇਸ ਮੌਕੇ ਤੇ ਸ. ਜਸਵੀਰ ਸਿੰਘ ਰਾਜਾ ਗਿੱਲ ਵਿਧਾਇਕ ਟਾਂਡਾ ਉੜਮੁੜ, ਸ. ਕਰਮਵੀਰ ਸਿੰਘ ਘੁੰਮਣ ਵਿਧਾਇਕ ਦਸੂਹਾ, ਸ. ਅਰਿਵੰਦਰ ਸਿੰਘ ਰਸੂਲਪੁਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਵਿਧਾਇਕ ਸ. ਜਸਵੀਰ ਸਿੰਘ ਰਾਜਾ ਗਿੱਲ ਨੇ ਸੰਗਤਾਂ ਨੂੰ ਜੋੜ ਮੇਲੇ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਅਜਿਹੇ ਧਾਰਮਿਕ ਪ੍ਰੋਗਰਾਮ ਸੱਚੀ ਇਨਸਾਨਿਤ ਦੇ ਪ੍ਰਤੀਕ ਹੁੰਦੇ ਹਨ, ਲੋਕਾਂ ਵਿੱਚ ਭਾਈਚਾਰੇ ਦੀ ਸਾਂਝ ਪੈਦਾ ਕਰਦੇ ਹਨ, ਸ. ਕਰਮਵੀਰ ਸਿੰਘ ਘੁੰਮਣ ਵਿਧਾਇਕ ਦਸੂਹਾ ਵੱਲੋਂ ਸੰਗਤਾਂ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ ਪੈਗੰਬਰਾਂ ਦੀ ਧਰਤੀ ਹੈ ਇੱਥੇ ਸਾਰੇ ਧਰਮਾਂ ਦੇ ਸਾਧੂ ਸੰਤ ਸਾਨੂੰ ਇੱਕ ਦੂਜੇ ਦਾ ਸਤਿਕਾਰ ਕਰਨ ਅਤੇ ਇੱਕ ਦੂਜੇ ਨਾਲ ਪਿਆਰ ਕਰਨ ਦਾ ਉਪਦੇਸ਼ ਦਿੰਦੇ ਹਨ। ਇਸ ਮੌਕੇ ਬਾਬਾ ਬਾਲੀ ਜੀ ਸ਼ਾਮ ਚੋਰਾਸੀ, ਬਾਬਾ ਪ੍ਰੇਮ ਦਾਸ ਜੀ ਰਜਪਾਲਵਾਂ ਵਾਲੇ, ਸੰਤ ਸੁਖਵਿੰਦਰ ਦਾਸ ਜੀ, ਸੰਤ ਬਸ਼ੰਬਰ ਦਾਸ ਜੀ, ਬਾਬਾ ਸਾਬੀ ਜੀ ਸਰਕਾਰ, ਬਾਬਾ ਲਛਮਣ ਦਾਸ ਜੀ, ਬਾਬਾ ਕੇਸਰ ਦਾਸ ਜੀ, ਬਾਬਾ ਸਤਨਾਮ ਗਿਰੀ, ਬਾਬਾ ਦਾਇਆ ਗਿਰੀ ਜੀ, ਬਾਬਾ ਪ੍ਰੇਮ ਗਿਰੀ ਜੀ ਵਿਸ਼ੇਸ ਮਹਿਮਾਨ ਵੱਜੋਂ ਸ਼ਾਮਿਲ ਹੋਏ। ਬਾਬਾ ਰਾਮਜੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਯਾਦ ਚਿੰਨ੍ਹ ਅਤੇ ਸਿਰਪਾਓ ਭੇਂਟ ਕਰਕੇ ਸਨਮਾਨ ਕੀਤਾ ਗਿਆ। ਇਸ ਮੌਕੇ ਸਰਪੰਚ ਜੈਪਾਲ, ਨੰਬਰਦਾਰ ਦਲਜੀਤ ਕੁਮਾਰ, ਪੀ.ਏ ਅਵਤਾਰ ਸਿੰਘ, ਪ੍ਰਧਾਨ ਜੁਝਾਰ ਸਿੰਘ, ਪੰਚ ਗੁਰਪ੍ਰੀਤ ਸਿੰਘ, ਪਰਮਿੰਦਰ ਸਿੰਘ, ਸੁਲਤਾਨ ਅਹਿਮਦ ਸੱਗਾ, ਬਸ਼ੀਰ ਅਹਿਮਦ ਮੂਰਤੀ, ਸ਼ੇਰ ਮੁਹੰਮਦ ਸ਼ੇਰਾ, ਵੈਦ ਸੂਮਨ ਸੂਦ, ਵੈਦ ਪ੍ਰਸ਼ੋਤਮ ਸ਼ਰਮਾਂ, ਵੈਦ ਚੰਦਰ ਸ਼ੇਖਰ, ਸੁਰਿੰਦਰ ਸਿੰਘ ਸੈਕਟਰੀ, ਦੀਪ ਕੈਸ਼ੋਪੁਰ, ਚੇਅਰਮੈਨ ਕੁਲਵੀਰ ਸਿੰਘ, ਹਰਜੀਤ ਹੈਪੀ, ਗੀਤਕਾਰ ਝਾਂਸਾ ਵਾਲਾ, ਸੁਭਮ ਸੋਹਤਾ, ਬਲਕਾਰ ਸਿੰਘ ਲਿੱਟ, ਗੁਰਵਿੰਦਰ ਸਿੰਘ, ਸਮੰਤੀ ਮੈਂਬਰ ਸਰਵਨ ਸਿੰਘ, ਪੰਚ ਰਜਿੰਦਰ ਕੁਮਾਰ, ਰਮਨ ਕੁਮਾਰ, ਤਿਲਕ ਰਾਜ, ਓਮਪਾਲ, ਮਾਸਟਰ ਨਵਲ ਕਿਸ਼ੋਰ ਸਮੇਤ ਭਾਰੀ ਗਿਣਤੀ ਵਿੱਚ ਸੰਗਤਾਂ ਤੇ ਦਰਬਾਰ ਸ਼੍ਰੀ ਬਾਲਾ ਜੀ ਅਤੇ ਦਰਬਾਰ ਸ਼ਾਮੀ ਸ਼ਾਹ ਜੀ ਦੇ ਸੇਵਾਦਾਰ ਹਾਜ਼ਰ ਸਨ। ਇਸ ਮੌਕੇ ਸੰਗਤਾਂ ਲਈ ਵਿਸ਼ਾਲ ਲੰਗਰ ਵੀ ਲਗਾਏ ਗਏ।