Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਬਿਨਾਂ ਸਰਕਾਰੀ ਇਮਾਰਤ ਤੇ ਸਟਾਫ਼ ਦੀ ਘਾਟ ਨਾਲ ਚੱਲ ਰਿਹਾ 84 ਆਂਗਣਵਾੜੀ ਕੇਂਦਰਾਂ ਵਾਲਾ ਸੀ.ਡੀ.ਪੀ.ਓ.ਦਫ਼ਤਰ ਸੜੋਆ

ਬਿਨਾਂ ਸਰਕਾਰੀ ਇਮਾਰਤ ਤੇ ਸਟਾਫ਼ ਦੀ ਘਾਟ ਨਾਲ ਚੱਲ ਰਿਹਾ 84 ਆਂਗਣਵਾੜੀ ਕੇਂਦਰਾਂ ਵਾਲਾ ਸੀ.ਡੀ.ਪੀ.ਓ.ਦਫ਼ਤਰ ਸੜੋਆ

ਬਿਨਾਂ ਸਰਕਾਰੀ ਇਮਾਰਤ ਤੇ ਸਟਾਫ਼ ਦੀ ਘਾਟ ਨਾਲ ਚੱਲ ਰਿਹਾ 84 ਆਂਗਣਵਾੜੀ ਕੇਂਦਰਾਂ ਵਾਲਾ ਸੀ. ਡੀ. ਪੀ. ਓ. ਦਫ਼ਤਰ ਸੜੋਆ

ਬਲਾਚੌਰ, 24 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ ) ਪਿਛਲੇ ਤਿੰਨ ਸਾਲ ਤੋਂ ਆਪਣੇ ਪੱਧਰ ‘ਤੇ ਕਿਰਾਏ ‘ਤੇ ਇਮਾਰਤ ਲੈ ਕੇ ਚਲਾਏ ਜਾ ਰਹੇ ਸੀ. ਡੀ. ਪੀ. ਓ. ਦਫ਼ਤਰ ਸੜੋਆ ਦਾ ਰੱਬ ਹੀ ਰਾਖਾ ਹੈ | ਜਾਣਕਾਰੀ ਅਨੁਸਾਰ ਬਾਲ ਵਿਕਾਸ ਤੇ ਪ੍ਰਾਜੈਕਟ ਦਫ਼ਤਰ ਸੜੋਆ ਜੋ ਇਲਾਕੇ ਦੇ ਕਰੀਬ 110 ਪਿੰਡਾਂ ਦੇ ਜ਼ੀਰੋ ਤੋਂ ਪੰਜ ਸਾਲ ਉਮਰ ਗਰੁੱਪ ਦੇ ਬੱਚਿਆਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਵਾਉਣ ਦੇ ਨਾਲ-ਨਾਲ ਕਿਸ਼ੋਰੀਆ ਤੇ ਨਰਸਿੰਗ ਮਾਵਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਵਾ ਰਿਹਾ ਹੈ | ਇਸ ਸਮੇਂ ਵਿਭਾਗ ਵਲੋਂ ਇਸ ਦਫ਼ਤਰ ਲਈ ਇਕ ਸੀ. ਡੀ. ਪੀ. ਓ. ਦੀ ਅਸਾਮੀ, ਤਿੰਨ ਸੁਪਰਵਾਈਜ਼ਰ, ਦੋ ਕਲਰਕ, ਇਕ ਦਰਜਾ ਚਾਰ, ਇਕ ਸਫ਼ਾਈ ਸੇਵਕ ਤੇ ਇਕ ਅਸਾਮੀ ਚੌਕੀਦਾਰ ਦੀ ਮਨਜ਼ੂਰ ਕੀਤੀ ਹੋਈ ਹੈ | ਇਸ ਸਮੇਂ ਸੀ. ਡੀ. ਪੀ. ਓ. ਦਫ਼ਤਰ ਸੜੋਆ ਵਿਖੇ ਸਿਰਫ਼ ਤਿੰਨ ਅਸਾਮੀਆਂ ਸੁਪਰਵਾਈਜ਼ਰ ਦੀਆਂ ਭਰੀਆਂ ਹੋਈਆਂ ਹਨ, ਜਦ ਕਿ ਬਾਕੀ ਸਾਰੀਆਂ ਅਸਾਮੀਆਂ ਲੰਮੇ ਸਮੇਂ ਤੋਂ ਖ਼ਾਲੀ ਪਈਆਂ ਹਨ | ਦਫ਼ਤਰ ‘ਚ ਹਾਜ਼ਰ ਤਿੰਨੋ ਸੁਪਰਵਾਈਜ਼ਰਾਂ ਦਾ ਕਹਿਣਾ ਹੈ ਕਿ ਜਿਸ ਇਮਾਰਤ ‘ਚ ਇਹ ਬਲਾਕ ਪੱਧਰੀ ਦਫ਼ਤਰ ਚੱਲ ਰਿਹਾ ਹੈ, ਉਸ ਦਾ ਸਾਰਾ ਪ੍ਰਬੰਧ ਉਨ੍ਹਾਂ ਤਿੰਨਾਂ ਸੁਪਰਵਾਈਜ਼ਰਾਂ ਵਲੋਂ ਆਪਣੀ ਮਹੀਨਾਵਾਰ ਤਨਖ਼ਾਹ ‘ਚੋਂ ਕੀਤਾ ਜਾ ਰਿਹਾ ਹੈ, ਚਾਹੇ ਇਸ ਇਮਾਰਤ ਦਾ ਮਹੀਨਾਵਾਰ ਕਿਰਾਇਆ ਜਾਂ ਫਿਰ ਦਫ਼ਤਰ ਦੀ ਮਾਈਨਰ ਮੁਰੰਮਤ ਹੋਵੇ, ਪਰ ਇਸ ਬਾਰੇ ਸਰਕਾਰ ਦਾ ਕੋਈ ਵੀ ਧਿਆਨ ਨਹੀਂ ਹੈ | ਦਫ਼ਤਰ ‘ਚ ਬਲਾਕ ਸੜੋਆ ਦੇ 110 ਪਿੰਡਾਂ ਦੀਆਂ ਵਿਧਵਾ ਔਰਤਾਂ, ਆਸ਼ਰਿਤ ਬੱਚਿਆਂ ਤੇ ਬੁਢਾਪੇ ਵਾਲੇ ਮਰਦ ਅਤੇ ਔਰਤਾਂ ਦਾ ਅਕਸਰ ਆਉਣਾ-ਜਾਣਾ ਬਣਿਆ ਰਹਿੰਦਾ ਹੈ | ਜ਼ਿਕਰਯੋਗ ਹੈ ਕਿ ਇਸ ਦਫ਼ਤਰ ਨੂੰ ਬਹੁਤੇ ਪਿੰਡਾਂ ਲਈ ਸਿੱਧੀ ਬੱਸ ਸੇਵਾ ਦਾ ਪ੍ਰਬੰਧ ਨਾ ਹੋਣ ਕਰਕੇ ਬਜ਼ੁਰਗਾਂ, ਵਿਧਵਾਵਾਂ ਤੇ ਆਸ਼ਰਿਤ ਬੱਚਿਆਂ ਨੂੰ ਕਾਫ਼ੀ ਮਸ਼ੱਕਤ ਤੋਂ ਬਾਅਦ ਇਸ ਦਫ਼ਤਰ ‘ਚ ਪਹੁੰਚਣਾ ਪੈਂਦਾ ਹੈ, ਪਰ ਸਟਾਫ਼ ਦੀ ਕਮੀ ਕਾਰਨ ਜਾਂ ਫਿਰ ਤਿੰਨੋ ਸੁਪਰਵਾਈਜ਼ਰਾਂ ਦੇ ਫ਼ੀਲਡ ‘ਚ ਜਾਣ ਕਾਰਨ, ਜਦੋਂ ਇਨ੍ਹਾਂ ਬਜ਼ੁਰਗਾਂ ਤੇ ਲੋੜਵੰਦਾਂ ਨੂੰ ਬਿਨਾ ਕੰਮ ਹੋਇਆ ਵਾਪਸ ਘਰ ਪਰਤਣਾ ਪੈਂਦਾ ਹੈ, ਤਾਂ ਉਨ੍ਹਾਂ ਲੋਕਾਂ ਦੇ ਦਿਲ ਕੀ ਬੀਤਦੀ ਹੈ, ਤਾਂ ਉਹ ਹੀ ਜਾਣਦੇ ਹਨ | ਇਸ ਕਰ ਕੇ ਇਲਾਕੇ ਦੀਆਂ ਪੰਚਾਇਤਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੀ. ਡੀ. ਪੀ. ਓ. ਦਫ਼ਤਰ ਸੜੋਆ ਲਈ ਸਰਕਾਰ ਇਮਾਰਤ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਇਸ ਦਫ਼ਤਰ ਦੀਆਂ ਖ਼ਾਲੀ ਅਸਾਮੀਆਂ ਬਿਨਾ ਦੇਰੀ ਪੁਰ ਕੀਤੀਆਂ ਜਾਣ | ਇਲਾਕੇ ਦੀਆਂ ਪੰਚਾਇਤਾਂ ਦਾ ਕਹਿਣਾ ਹੈ ਕਿ ਜੇਕਰ ਵਿਭਾਗ ਸੰਮਤੀ ਦਫ਼ਤਰ ਸੜੋਆ ਦੀ ਪੁਰਾਣੀ ਇਮਾਰਤ ਨੂੰ ਮਾਮੂਲੀ ਜਿਹੀ ਮੁਰੰਮਤ ਕਰਵਾ ਕੇ ਇਸ ਦਫ਼ਤਰ ਨੂੰ ਸੰਮਤੀ ਦਫ਼ਤਰ ਵਿਖੇ ਤਬਦੀਲ ਕਰ ਦੇਵੇ ਤਾਂ ਵੀ ਵਿਭਾਗ ਨੂੰ ਮਹੀਨੇਵਾਰ ਕਿਰਾਏ ਪੱਖੋਂ ਕਾਫ਼ੀ ਰਾਹਤ ਮਿਲੇਗੀ |

error: copy content is like crime its probhihated