ਹੁਸ਼ਿਆਰਪੁਰ (PPT NEWS)
5 ਅਗਸਤ : ਹੁਸ਼ਿਆਰਪੁਰ ਪੁਲਿਸ ਨੇ ਇੱਕ ਕਾਰ ਸਵਾਰ ਦੋ ਨੌਜਵਾਨਾਂ ਨੂੰ ਦੋ ਦੇਸ਼ੀ ਪਿਸਤੌਲ 32 ਬੋਰ ਸਮੇਤ ਮੈਗਜ਼ੀਨ ਅਤੇ 09 ਰੋਂਦ ਜਿੰਦਾ 32 ਬੋਰ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਰੋਹਿਤ ਉਰਫ ਮਾਹਲਾ ਪੁੱਤਰ ਅੱਛਰਜੀਤ ਵਾਸੀ ਮੁਹੱਲਾ ਮਾਊਂਟ ਐਵੀਨਿਊ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਅਤੇ ਦਲਜਿੰਦਰ ਸਿੰਘ ਉਰਫ ਜਿੰਦਰੀ ਪੁੱਤਰ ਸ਼ਿਵਰਾਮ ਪਾਲ ਵਾਸੀ ਸੁਤੈਹਰੀ ਖੁਰਦ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਜੋਂ ਹੋਈ ਹੈ ।
ਮਾਣਯੋਗ ਸਰਤਾਜ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਿਲਾ ਹੁਸ਼ਿਆਰਪੁਰ ਵਲੋਂ ਜਿਲਾ ਹੁਸ਼ਿਆਰਪੁਰ ਵਿਚ ਅਮਨ ਸ਼ਾਂਤੀ ਕਾਇਮ ਰੱਖਣ ਲਈ ਗੈਂਗਸਟਰਾਂ ਅਤੇ ਗੁੰਡਾ ਅਨਸਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਅਤੇ ਸਰਬਜੀਤ ਸਿੰਘ ਪੀ ਪੀ ਐਸ ਕਪਤਾਨ ਪੁਲਿਸ ਤਫਤੀਸ਼ ਅਤੇ ਪਲਵਿੰਦਰ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ (ਸਿਟੀ) ਹੁਸ਼ਿਆਰਪੁਰ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਸ: ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਮਿਤੀ 04-08-2023 ਨੂੰ ਏ ਐਸ ਆਈ ਹੰਸ ਰਾਜ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨੇ ਸਮੇਤ ਸਾਥੀ ਕੁਮਚਾਰੀਆ ਦੌਰਾਨੇ ਚੈਕਿੰਗ ਇਤਲਾਹ ਮਿਲਣ ਤੇ ਰੇਲਵੇ ਫਾਟਕ ਫਗਵਾੜਾ ਰੋਡ ਪਰ ਨਾਕਾਬੰਦੀ ਕੀਤੀ ਤਾਂ ਮੁਤਾਬਿਕ ਇਤਲਾਹ ਫਗਵਾੜਾ ਸਾਇਡ ਤੋ ਆ ਰਹੀ ਇੱਕ ਚਿੱਟੇ ਰੰਗ ਦੀ ਕਾਰ VENUE NO PB 07- BT-1112 ਨੂੰ ਰੋਕ ਕੇ ਚੈਕ ਕੀਤਾ ਤਾਂ ਕਾਰ ਵਿੱਚ ਸਵਾਰ ਕਾਰ ਚਾਲਕ ਰੋਹਿਤ ਉਰਫ ਮਾਹਲਾ ਪੁੱਤਰ ਅੱਛਰਜੀਤ ਵਾਸੀ ਮੁਹੱਲਾ ਮਾਊਂਟ ਐਵੀਨਿਊ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੀ ਤਲਾਸ਼ੀ ਕਰਨ ਤੇ ਉਸਦੀ ਪਹਿਨੀ ਹੋਈ ਪੈਂਟ ਦੀ ਖੱਬੀ ਡੱਬ ਵਿੱਚੋਂ ਇੱਕ ਪਿਸਤੌਲ 32 ਬੋਰ ਸਮੇਤ 03 ਰੌਂਦ ਜਿੰਦਾ 32 ਬੋਰ ਅਤੇ ਦਲਜਿੰਦਰ ਸਿੰਘ ਉਰਫ ਜਿੰਦਰੀ ਪੁੱਤਰ ਸ਼ਿਵਰਾਮ ਪਾਲ ਵਾਸੀ ਸੁਤੈਹਰੀ ਖੁਰਦ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੀ ਪੈਂਟ ਦੀ ਸੱਜੀ ਜੇਬ ਵਿੱਚੋਂ 02 ਰੋਦ ਜਿੰਦਾ 32 ਬੋਰ ਬ੍ਰਾਮਦ ਹੋਏ ਜਿਸ ਤੇ ਮੁੱਕਦਮਾ ਨੰਬਰ 200 ਮਿਤੀ 04-08-2023 ਅਧ: 25-54-59 ARMS ACT ਥਾਣਾ ਮਾਡਲ ਟਾਊਨ ਜਿਲਾ ਹੁਸ਼ਿਆਰਪੁਰ ਦਰਜ ਰਜਿਸਟਰ ਕਰਕੇ ਪੁੱਛਗਿੱਛ ਕੀਤੀ ਗਈ ।
ਪੁੱਛਗਿੱਛ ਦੌਰਾਨ ਦੋਸ਼ੀਅਨ ਰੋਹਿਤ ਉਰਫ ਮਾਹਲਾ ਅਤੇ ਦਲਜਿੰਦਰ ਸਿੰਘ ਉਰਫ ਜਿੰਦਰੀ ਨੇ ਦੱਸਿਆ ਕਿ ਮਿਤੀ 29-07-2023 ਨੂੰ ਤੁਲਸੀ ਨਗਰ ਹੁਸ਼ਿਆਰਪੁਰ ਵਿਖੇ ਉਹਨਾ ਦਾ ਝਗੜਾ ਸੰਜੀਵ ਕੁਮਾਰ ਪੁੱਤਰ ਉਂਕਾਰ ਸਿੰਘ ਵਾਸੀ ਮਕਾਨ ਨੰ 103/06 ਮੁਹੱਲਾ ਤੁਲਸੀ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨਾਲ ਹੋ ਗਿਆ ਸੀ ਤਾਂ ਰੋਹਿਤ ਉਰਫ ਮਾਹਲਾ ਨੇ ਆਪਣੇ ਹੁਣ ਬ੍ਰਾਮਦ ਹੋਏ ਪਿਸਤੋਲ ਤੋਂ ਇਲਾਵਾ ਦੂਸਰੇ ਹੋਰ ਪਿਸਤੌਲ 32 ਬੋਰ ਨਾਲ ਫਾਇਰ ਕੀਤਾ ਸੀ ।ਜਿਸ ਦੇ ਸਬੰਧ ਵਿੱਚ ਪਹਿਲਾ ਹੀ ਸੰਜੀਵ ਕੁਮਾਰ ਪੁੱਤਰ ਉਂਕਾਰ ਸਿੰਘ ਵਾਸੀ ਮਕਾਨ ਨੰ 103/06 ਮੁਹੱਲਾ ਤੁਲਸੀ ਨਗਰ ਦੇ ਬਿਆਨ ਤੇ ਮੁਕੱਦਮਾ ਨੰਬਰ 196 ਮਿਤੀ 29-07-2023 ਅਧ 336,120-B IPC 25/54/59 Arms Act ਵਾਧਾ ਜੁਰਮ 307 ਭ:ਦ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦਰਜ ਰਜਿਸਟਰ ਹੈ ਜਿਸ ਵਿੱਚ ਵੀ ਇਹਨਾ ਦੋਵਾ ਦੋਸ਼ੀਆਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਰੋਹਿਤ ਊਰਫ ਮਾਹਲਾ ਪਾਸੋਂ ਇਸ ਫਾਇਰ ਕਰਨ ਦੀ ਘਟਨਾ ਵਿੱਚ ਵਰਤਿਆ ਗਿਆ ਪਿਸਤੌਲ 32 ਬੋਰ ਸਮੇਤ (14 ਜਿੰਦਾ ਹੋਂਦ 32 ਬੋਰ ਵੀ ਬ੍ਰਾਮਦ ਕੀਤਾ ਗਿਆ ਹੈ
ਇਸ ਤੋਂ ਇਲਾਵਾ ਪੁੱਛਗਿੱਛ ਦੌਰਾਨ ਦੋਸ਼ੀਆਨ ਰੋਹਿਤ ਉਰਫ ਮਾਹਲਾ ਅਤੇ ਦਲਜਿੰਦਰ ਸਿੰਘ ਉਰਫ ਜਿੰਦਰੀ ਨੇ ਮਿਤੀ 25-04-2023 ਨੂੰ ਸੁੰਦਰ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਆਪਣੇ ਸਾਥੀਆਂ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਨੰਦ ਲਾਲ ਵਾਸੀ ਨਿਊ ਫਤਿਹਗੜ ਵਗੈਰਾ ਨਾਲ ਮਿਲ ਕੇ ਮਨਪ੍ਰੀਤ ਸਿੰਘ ਜੰਮੂ ਗੁੱਜਰ ਪੁੱਤਰ ਬਲਰਾਮ ਸਿੰਘ ਵਾਸੀ ਨਿਊ ਫਤਿਹਗੜ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਤੇ ਮਾਰ ਦੇਣ ਦੀ ਨਿਯਤ ਨਾਲ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਸੱਟਾਂ ਮਾਰੀਆਂ ਸਨ ਜਿਸ ਦੇ ਸਬੰਧ ਵਿੱਚ ਮੁੱਕਦਮਾ ਨੰਬਰ 115 ਮਿਤੀ 26-04-2023 ਅਧ: 307,34 ਭ:ਦ: ਥਾਣਾ ਮਾਡਲ ਟਾਉਨ ਹੁਸ਼ਿਆਰਪੁਰ ਦਰਜ ਰਜਿਸਟਰ ਹੈ ।ਦੋਸ਼ੀਆਨ ਨੂੰ ਅੱਜ ਪੁਲਿਸ ਹਿਰਾਸਤ ਖਤਮ ਹੋਣ ਤੇ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਿਲ ਕਰਕੇ ਇਹਨਾਂ ਦੇ ਹੋਰ ਸਾਥੀਆਂ ਦੇ ਟਿਕਾਣਿਆਂ ਦਾ ਪਤਾ ਕਰਕੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਇਹਨਾ ਪਾਸੋ ਹੋਰ ਵੀ ਹਥਿਆਰਾਂ ਦੀ ਰਿਕਵਰੀ ਹੋਣ ਦੀ ਸੰਭਾਵਨਾ ਹੈ ਅਤੇ ਦੋਸ਼ੀਆਨ ਪਾਸੋਂ ਬ੍ਰਾਮਦ ਹੋਈ ਕਾਰ ਸਬੰਧੀ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਉਹਨਾਂ ਨੂੰ ਇਹ ਕਾਰ ਕਿਸ ਨੇ ਮੁਹੱਈਆ ਕਰਵਾਈ ਹੈ ।ਦੋਵੇਂ ਦੋਸ਼ੀਆਂ ਖਿਲਾਫ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿੱਚ ਕਈ ਮੁਕੱਦਮੇਂ ਦਰਜ ਹਨ।








