ਪ੍ਰਾਈਵੇਟ ਸਕੂਲਾਂ ਤੋਂ ਨਾਂ ਕੱਟਵਾ ਕੇ ਬੱਚੇ ਕਰ ਰਹੇ ਹਨ ਸਰਕਾਰੀ ਸਕੂਲਾਂ ਵੱਲ ਰੁਖ
ਗੜ੍ਹਦੀਵਾਲਾ 19 ਅਪ੍ਰੈਲ (ਚੌਧਰੀ) : ਵਿਭਾਗੀ ਹਿਦਾਇਤਾਂ ਅਧੀਨ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਵਧਾਉਣ ਦੀ ਮੁਹਿੰਮ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਵਲੋਂ ਜਿਲ੍ਹਾ ਸਿੱਖਿਆ ਅਫ਼ਸਰ ਗੁਰਸ਼ਰਨ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ,ਪ੍ਰਿੰਸੀਪਲ ਜਤਿੰਦਰ ਸਿੰਘ ਦੀ ਕੁਸ਼ਲ ਅਗਵਾਈ ਹੇਠਾਂ ਇਸ ਮੁਹਿੰਮ ਨੂੰ ਵਧੀਆ ਢੰਗ ਨਾਲ ਚਲਾਇਆ ਜਾ ਰਿਹਾ ਹੈ|ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਸਟੇਟ ਐਵਾਰਡੀ ਡਾ ਕੁਲਦੀਪ ਮਨਹਾਸ ਨੇ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਵਿੱਖੇ ਲੋਕ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਮਹਿਸੂਸ ਕਰਦੇ ਹਨ ਜਿਸ ਕਾਰਨ ਵਿਦਿਆਰਥੀ ਲਾਗਲੇ ਪ੍ਰਾਈਵੇਟ ਸਕੂਲਾਂ ਵਿੱਚੋ ਨਾਮ ਕੱਟਾ ਕੇ ਸਾਡੇ ਸਕੂਲ ਵਿੱਚ ਦਾਖ਼ਲ ਹੋ ਰਹੇ ਹਨ,ਕਿਉਂਕਿ ਸਾਡੇ ਪਾਸ ਵੱਧ ਤਜਰਬੇ ਵਾਲੇ ਅਧਿਆਪਕ,ਉੱਚ ਪੱਧਰ ਦੀ ਸਿੱਖਿਆ,ਖੇਡਾਂ, ਐਨ ਸੀ ਸੀ,ਐਨ ਐਸ ਐਸ,ਸਮਾਰਟ ਕਲਾਸ ਰੂਮ,ਸਰਕਾਰੀ ਸਹੂਲਤਾਂ ਅਤੇ ਅੰਗਰੇਜ਼ੀ ਮਾਧਿਅਮ ਨਾਲ ਪੜ੍ਹਾਈ ਹੁੰਦੀ ਹੈ | ਵਿਦਿਆਰਥੀ ਕਰਨਵੀਰ ਸਿੰਘ ਅਤੇ ਕਰਨਜੋਤ ਸਿੰਘ ਜੋ ਪ੍ਰਾਈਵੇਟ ਸਕੂਲ ਤੋਂ ਹੱਟ ਕੇ ਆਏ ਓਹਨਾ ਨੂੰ ਦਾਖ਼ਲ ਕਰਨ ਮੌਕੇ ਸਟਾਫ਼ ਨਾਲ |








