Prime Punjab Times

Latest news
ਸਸਸਸ ਡੱਫਰ ਦੇ ਦੋ ਅਧਿਆਪਕਾਂ ਨੂੰ ਬੈਸਟ ਟੀਚਰ ਅਵਾਰਡ-2026 ਨਾਲ ਕੀਤਾ ਸਨਮਾਨਿਤ पंजाब के होशियारपुर जिले के सहायक प्रशिक्षण केंद्र  बी. एस. एफ. खारकान कैंप में 128 कांस्टेबल (ट्रेड... ਨੌਜਵਾਨ ਨੂੰ ਗੋ+ਲੀ ਲੱਗਣ ਨਾਲ ਇਲਾਕੇ ਚ ਫੈਲੀ ਸਨਸਨੀ,ਹਾਲਤ ਗੰ+ਭੀ+ਰ, ਅੰਮ੍ਰਿਤਸਰ ਰੈਫਰ ਹੁਸ਼ਿਆਰਪੁਰ ਦਿਹਾਤੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਵਲੋਂ 10 ਮੰਡਲ ਪ੍ਰਧਾਨ ਨਿਯੁਕਤ,ਗੜ੍ਹਦੀਵਾਲਾ ਮੰਡਲ ਦੀ... KMS ਕਾਲਜ ਵਿਖੇ ‘ਫੈਸ਼ਨ ਇੱਕ ਸਮਾਜਿਕ ਅਤੇ ਵਾਤਾਵਰਣਕ ਸੰਕਟ’ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ  ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ
ADVERTISEMENT
You are currently viewing ਟੋਲ ਪਲਾਜਾ ਬੰਦ ਹੋਣ ਤੋਂ ਬਾਅਦ ਮਾਨਗੜ੍ਹ ‘ਚ ਬੱਸਾਂ ਨਾ ਰੁਕਣ ਤੇ ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਜਸਵੀਰ ਗਿੱਲ ਨੂੰ ਸੌਂਪਿਆ ਮੰਗ ਪੱਤਰ , ਮੌਕੇ ਤੇ ਕਰਵਾਇਆ ਹੱਲ

ਟੋਲ ਪਲਾਜਾ ਬੰਦ ਹੋਣ ਤੋਂ ਬਾਅਦ ਮਾਨਗੜ੍ਹ ‘ਚ ਬੱਸਾਂ ਨਾ ਰੁਕਣ ਤੇ ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਜਸਵੀਰ ਗਿੱਲ ਨੂੰ ਸੌਂਪਿਆ ਮੰਗ ਪੱਤਰ , ਮੌਕੇ ਤੇ ਕਰਵਾਇਆ ਹੱਲ

ਗੜ੍ਹਦੀਵਾਲਾ (ਯੋਗੇਸ਼ ਗੁਪਤਾ / ਚੌਧਰੀ) 

3 ਅਕਤੂਬਰ : ਅੱਜ ਮਾਨਗੜ੍ਹ ਟੋਲ ਪਲਾਜਾ ਦੇ ਨਜਦੀਕੀ ਪਿੰਡਾਂ ਦੇ ਲੋਕਾਂ ਨੇ ਸਰਪੰਚ ਨਵਪ੍ਰੀਤ ਕੌਰ ਦੀ ਅਗਵਾਈ ਵਿੱਚ ਹਲਕਾ ਵਿਧਾਇਕ ਟਾਂਡਾ ਉੜਮੁੜ ਜਸਵੀਰ ਸਿੰਘ ਰਾਜਾ ਗਿੱਲ ਨੂੰ ਪਿੰਡ ਦੇ ਲੋਕਾਂ ਦੀ ਸਮੱਸਿਆ ਸਬੰਧੀ ਇੱਕ ਮੰਗ ਪੱਤਰ ਟੋਲ ਪਲਾਜਾ ਮਾਨਗੜ ਵਿਖੇ ਸੌਂਪਿਆ ਗਿਆ । ਨਾਲ ਹੀ ਵਿਧਾਇਕ ਵਲੋਂ ਬੱਸਾਂ ਰੁਕਵਾ ਕਇ ਹੱਲ ਵੀ ਕਰਵਾਇਆ ਗਿਆ । ਇਸ ਮੌਕੇ ਜਾਣਕਾਰੀ ਦਿੰਦਿਆਂ ਸਰਪੰਚ ਨਵਪ੍ਰੀਤ ਕੌਰ ਨੇ ਦੱਸਿਆ ਕਿ ਪਿੰਡ ਦੇ ਅੱਡੇ ਤੇ ਪ੍ਰਾਈਵੇਟ ਬੱਸਾਂ ਨਾ ਰੁਕਣ ਕਰਕੇ ਪਿੰਡ ਦੇ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਅੱਗੇ ਨੇ ਦੱਸਿਆ ਕਿ ਟੋਲ ਪਲਾਜਾ ਜਦੋਂ ਚਲਦਾ ਸੀ ਤਾਂ ਬੱਸਾਂ ਮਾਨਗੜ੍ਹ ਟੋਲ ਪਲਾਜਾ ਤੇ ਰੁੱਕ ਜਾਂਦਿਆਂ ਸਨ ਜਦੋਂ ਤੋਂ ਪੰਜਾਬ ਸਰਕਾਰ ਦੁਆਰਾ ਟੋਲ ਪਲਾਜਾ ਬੰਦ ਕੀਤਾ ਗਿਆ ਹੈ ਉਦੋਂ ਤੋਂ ਪਿੰਡ ਮਾਨਗੜ੍ਹ ਵਿਖੇ ਕੋਈ ਵੀ ਬੱਸ ਨਹੀਂ ਰੁਕਦੀ। ਜਿਸ ਕਰਕੇ ਪਿੰਡ ਤੋਂ ਆਣ ਜਾਣ ਵਾਲੇ ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਆਉਂਦੀ ਹੈ। ਜਿਸ ਦੀ ਪੂਰਤੀ ਲਈ ਪਿੰਡ ਵਾਸੀਆਂ ਨੇ ਸਰਪੰਚ ਨਵਦੀਪ ਕੌਰ ਦੀ ਅਗਵਾਈ ਹੇਠ ਹੇਠ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਅਤੇ ਪੰਜਾਬ ਰੋਡਵੇਜ ਹੁਸ਼ਿਆਰਪੁਰ ਡਿਪੂ ਦੇ ਜੀ ਐਮ ਜਸਵੀਰ ਸਿੰਘ ਨੂੰ ਇੱਕ ਮੰਗ ਪੱਤਰ ਸੌਂਪਿਆ। ਇਸ ਮੌਕੇ ਹਲਕਾ ਵਿਧਾਇਕ ਸ ਜਸਵੀਰ ਸਿੰਘ ਰਾਜਾ ਗਿੱਲ ਨੇ ਮੌਕੇ ਹਾਜ਼ਰ ਲੋਕਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਹਲ ਕਰਵਾਉਣ ਦਾ ਭਰੋਸਾ ਦਵਾਇਆ। ਇਸ ਮੌਕੇ ਜਿਲਾ ਯੂਥ ਪ੍ਰੈਜੀਡੈਂਟ ਚੌਧਰੀ ਰਾਜਵਿੰਦਰ ਸਿੰਘ ਰਾਜਾ, ਨੰਬਰਦਾਰ ਰਛਪਾਲ ਸਿੰਘ, ਆਪ ਆਗੂ ਹਰਭਜਨ ਸਿੰਘ ਢੱਟ, ਆਪ ਆਗੂ ਹਰਜੀਤ ਸਿੰਘ ਭਾਟੀਆ ਤੇ ਪਿੰਡ ਵਾਸੀ ਹਾਜਰ ਸਨ।