Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਬ੍ਰਹਮਗਿਆਨ ਦੀ ਰੌਸ਼ਨੀ ਨਾਲ ਜੀਵਨ ਰੌਸ਼ਨਮਈ ਹੋ ਜਾਂਦਾ ਹੈ–ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

ਬ੍ਰਹਮਗਿਆਨ ਦੀ ਰੌਸ਼ਨੀ ਨਾਲ ਜੀਵਨ ਰੌਸ਼ਨਮਈ ਹੋ ਜਾਂਦਾ ਹੈ–ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

ਹੁਸ਼ਿਆਰਪੁਰ (ਚੌਧਰੀ) 14 ਨਵੰਬਰ 

ਦੀਵਾਲੀ ਦੇ ਸ਼ੁਭ ਦਿਹਾੜੇ ਤੇ ਸਤਿਗੁਰੂ ਮਾਤਾ ਜੀ ਨੇ ਅਨੁਯਾਈਆਂ ਨੂੰ ਦਿੱਤਾ ਸੰਦੇਸ਼

: ਜਿਸ ਤਰ੍ਹਾਂ ਦਿਵਾਲੀ ਦੇ ਸ਼ੁਭ ਦਿਹਾੜੇ ਤੇ ਜਗਦੇ ਹੋਏ ਦੀਵੇ ਫੈਲੇ ਹੋਏ ਹਨੇਰੇ ਨੂੰ ਦੂਰ ਕਰਦੇ ਹਨ ਇਸੇ ਤਰ੍ਹਾਂ ਇੱਕ ਭਗਤ ਦੇ ਜੀਵਨ ਵਿੱਚ ਬ੍ਰਹਮ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਹਮੇਸ਼ਾ ਹੀ ਜੀਵਨ ਵਿੱਚ ਉਜਾਲਾ ਰਹਿੰਦਾ ਹੈ। ਇਹ ਉਕਤ ਵਿਚਾਰ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਇੱਕ ਵਿਸ਼ਾਲ ਸਮਾਗਮ ਵਿੱਚ ਪੇਸ਼ ਕੀਤੇ। ਉਨ੍ਹਾਂ ਕਿਹਾ ਅਗਰ ਜ਼ਿੰਦਗੀ ਦੇ ਵਿੱਚ ਪ੍ਰਮਾਤਮਾ ਯਾਦ ਹੈ ਤਾਂ ਮਨ ਵਿੱਚ ਬ੍ਰਹਮ ਗਿਆਨ ਰੂਪੀ ਰੌਸ਼ਨੀ ਹਮੇਸ਼ਾ ਉਜ਼ਵਲ ਰਹਿੰਦੀ ਹੈ। ਉਹਨਾਂ ਕਿਹਾ ਜਿਵੇਂ ਜਗਦੇ ਹੋਏ ਦੀਵੇ ਬਾਹਰਲੇ ਵਾਤਾਵਰਨ ਨੂੰ ਰੌਸ਼ਨੀ ਵਿੱਚ ਤਬਦੀਲ ਕਰ ਦਿੰਦੇ ਹਨ ਤੇ ਸਭ ਕੁਝ ਸਾਫ ਸਾਫ ਨਜ਼ਰ ਆਉਣ ਲੱਗ ਜਾਂਦਾ ਹੈ ਇਸੇ ਤਰ੍ਹਾਂ ਬ੍ਰਹਮ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਭਗਤ ਦੇ ਜੀਵਨ ਵਿੱਚ ਵਹਿਮਾਂ ਭਰਮਾਂ ਦਾ ਨਾਸ਼ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਉਹ ਹਮੇਸ਼ਾ ਸਮਰਪਣ ਭਾਵਨਾ ਦੇ ਨਾਲ ਸੰਤਮਤੀ ਨੂੰ ਅਪਨਾਉਂਦੇ ਹੋਏ ਆਪਣੇ ਜੀਵਨ ਨੂੰ ਜਿਉਂਦਾ ਹੈ।

ਸਤਿਗੁਰੂ ਮਾਤਾ ਜੀ ਨੇ ਅਗੇ ਕਿਹਾ ਕਿ ਦਿਵਾਲੀ ਦੇ ਸ਼ੁਭ ਮੌਕੇ ਤੇ ਅਸੀਂ ਪਟਾਕਿਆਂ ਦਾ ਇਸਤੇਮਾਲ ਕਰਦੇ ਹਾਂ ਉਹ ਪਹਿਲਾਂ ਤਾਂ ਖੂਬ ਰੌਸ਼ਨੀ ਦਿੰਦੇ ਹਨ ਪਰ ਬਾਅਦ ਦੇ ਵਿੱਚ ਉਹ ਧੂਆਂ ਛੱਡਦੇ ਹਨ ਜਿਸ ਨਾਲ ਉਸ ਪਾਸੇ ਦਾ ਸਾਰਾ ਵਾਤਾਵਰਣ ਧੁੰਦਲਾ ਹੋ ਜਾਂਦਾ ਹੈ ਜਿਸ ਵਿੱਚ ਰੋਸ਼ਨੀ ਦੇ ਮਾਧਿਅਮ ਰਾਹੀਂ ਸਭ ਕੁਝ ਸਾਫ ਸਾਫ ਨਜ਼ਰ ਆਉਂਦਾ ਸੀ। ਉਹਨਾਂ ਕਿਹਾ ਉਸ ਧੂਏ ਅੰਦਰ ਸੂਰਜ ਦੀ ਰੌਸ਼ਨੀ ਵੀ ਫਿੱਕੀ ਪੈ ਜਾਂਦੀ ਹੈ ਨਾਲ ਹੀ ਸਾਰਾ ਵਾਤਾਵਰਣ ਪ੍ਰਦੂਸ਼ਿਤ ਹੋ ਜਾਂਦਾ ਹੈ। ਉਹਨਾਂ ਕਿਹਾ ਜਿਸ ਤਰ੍ਹਾਂ ਅਸੀਂ ਆਪਣੀ ਨੈਤਿਕ ਜਿੰਮੇਵਾਰੀ ਨੂੰ ਸਮਝਦੇ ਹੋਏ ਅਧਿਆਤਮਿਕਤਾ ਦੇ ਸਫਰ ਵਿੱਚ ਹਰ ਇੱਕ ਚੀਜ਼ ਨੂੰ ਸਾਫ ਸੁਥਰਾ ਰੱਖਦੇ ਹਾਂ ਉਸੇ ਤਰ੍ਹਾਂ ਹੀ ਵਾਤਾਵਰਣ ਨੂੰ ਵੀ ਸਾਫ ਸੁਥਰਾ ਰੱਖਣ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਬ੍ਰਹਮ ਗਿਆਨ ਦੀ ਅਦੁੱਤੀ ਰੋਸ਼ਨੀ ਅੰਦਰ ਸਾਡਾ ਜੀਵਨ ਜਿੱਥੇ ਰੌਸ਼ਨਮਈ ਹੋ ਜਾਂਦਾ ਹੈ ਉਥੇ ਹੀ ਸਾਡੇ ਜੀਵਨ ਅੰਦਰ ਸਕੂਨ ਵੀ ਆ ਜਾਂਦਾ ਹੈ ਰੂਹਾਨੀ ਭਰੇ ਜੀਵਨ ਦੀ ਸ਼ੁਰੂਆਤ ਹੋ ਜਾਂਦੀ ਹੈ ਅਤੇ ਅਸੀਂ ਸਮਾਜ ਵਾਸਤੇ ਵੀ ਪ੍ਰੇਰਨਾ ਸਰੋਤ ਬਣਦੇ ਹਾਂ। ਸਾਨੂੰ ਸਮਾਜਿਕ ਅਤੇ ਅਧਿਆਤਮਿਕ ਜਿੰਮੇਵਾਰੀਆਂ ਨੂੰ ਸਮਝਦੇ ਹੋਏ ਉਹਨਾਂ ਨੂੰ ਆਪਣੀ ਜ਼ਿੰਦਗੀ ਅੰਦਰ ਵੀ ਅਪਣਾਉਣਾ ਚਾਹੀਦਾ ਹੈ ਤਾਂ ਜੋ ਇਸ ਦੁਨੀਆ ਤੋਂ ਰੁਖਸਤ ਹੋਣ ਤੋਂ ਬਾਅਦ ਅਸੀਂ ਹਮੇਸ਼ਾ ਦਿਲਾਂ ਵਿੱਚ ਯਾਦ ਰਹੀਏ।