ਫਗਵਾੜਾ 27 ਸਤੰਬਰ (ਲਾਲੀ)
*ਜਾਗਰੂਕਤਾ ਰੈਲੀ ਨੂੰ ਤਹਿਸੀਦਾਰ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ
: ਖੂਨਦਾਨ ਪ੍ਰਤੀ ਜਾਗਰੂਕਤਾ ਤਹਿਤ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ( ਰਜ਼ਿ.) ਫਗਵਾੜਾ ਵਲੋਂ ਜਾਗਰੂਕਤਾ ਰੈਲੀ ਕੱਢੀ ਗਈ । ਰੈਲੀ ਨੂੰ ਤਹਿਸੀਲਦਾਰ ਬਲਜਿੰਦਰ ਸਿੰਘ ਅਤੇ ਨਾਇਬ ਤਹਿਸੀਲਦਾਰ ਮਨਦੀਪ ਸਿੰਘ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ । ਪ੍ਰਧਾਨ ਵਿਕਰਮ ਗੁਪਤਾ ਦੀ ਅਗਵਾਈ ਵਿੱਚ ਰਾਸ਼ਟਰੀ ਸਵੈ ਇੱਛਤ ਖੂਨਦਾਨ ਦਿਵਸ਼ ਨੂੰ ਸਮਰਪਿਤ ਇਸ ਰੈਲੀ ਵਿੱਚ ਸਕੂਲਾਂ ਅਤੇ ਕਾਲਜਾਂ ਨਾਲ ਸਬੰਧਿਤ 894 ਵਿਦਿਆਰਥੀਆਂ ਨੇ ਗਰਮਜੋਸ਼ੀ ਨਾਲ ਹਿੱਸਾ ਲਿਆ ।ਹਰੀ ਝੰਡੀ ਪ੍ਰਦਾਨ ਕਰਦਿਆਂ ਆਪਣੇ ਸੰਬੋਧਨ ਵਿੱਚ ਤਹਿਸੀਲਦਾਰ ਬਲਜਿੰਦਰ ਸਿੰਘ ਵਲੋਂ ਖੂਨਦਾਨ ਸੇਵਾਵਾਂ ਲਈ ਕਲੱਬ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਮਾਨਵਤਾ ਨੂੰ ਸਮਰਪਿਤ ਇਸ ਸੇਵਾ ਲਈ ਸਭ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਅਤੇ ਖੂਨਦਾਨ ਦਾ ਸੰਦੇਸ਼ ਦਿੱਤਾ । ਨਾਇਬ ਤਹਿਸੀਲਦਾਰ ਮਨਦੀਪ ਸਿੰਘ ਨੇ ਕਿਹਾ ਕਿ ਉਹ ਇੱਕ ਰੈਗੂਲਰ ਖੂਨਦਾਤਾ ਹੋਣ ਕਾਰਣ ਇਸ ਸੇਵਾ ਦੀ ਮਹਾਨਤਾ ਤੋਂ ਭਲੀ-ਭਾਂਤ ਜਾਣੂ ਹਨ । ਇਹ ਰੈਲੀ ਪੁਰਾਣੀ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਗਾਂਧੀ ਚੌਂਕ, ਗਊਸ਼ਾਲਾ ਰੋਡ, ਨਾਈਆਂ ਚੌਂਕ , ਬੰਗਾ ਰੋਡ, ਰੇਲਵੇ ਰੋਡ ਤੋਂ ਹੁੰਦੇ ਹੋਏ ਪੁਰਾਣੀ ਦਾਣਾ ਮੰਡੀ ਵਿਖੇ ਸੰਪਨ ਹੋਈ । ਖੂਨਦਾਨ ਨਾਲ ਸਬੰਧਿਤ ਸਲੋਗਨ ਭਰਪੂਰ ਤਖਤੀਆਂ ਅਤੇ ਉੱਚੀ ਆਵਾਜ਼ ਵਿੱਚ ਵਿਦਿਆਰਥੀਆਂ ਵੱਲੋਂ ਸ਼ਹਿਰ ਵਾਸੀਆਂ ਨੂੰ ਖੂਨਦਾਨ ਲਈ ਕੀਤੀ ਅਪੀਲ ਸਦਕਾ 37 ਲੋਕਾਂ ਨੇ ਮੌਕੇ ‘ਤੇ ਹੀ ਆਪਣਾ ਨਾਮ ਖੂਨਦਾਨ ਲਈ ਪੇਸ਼ ਕੀਤਾ।ਇੱਥੇ ਜ਼ਿਕਰਯੋਗ ਹੈ ਕਿ ਸੰਸਥਾ ਵੱਲੋਂ 29 ਸਤੰਬਰ ਦਿਨ ਐਤਵਾਰ ਨੂੰ ਮਹਾਰਾਜਾ ਪੈਲੇਸ ਬੰਗਾ ਰੋਡ ਫਗਵਾੜਾ ਵਿਖੇ 30ਵਾਂ ਸਲਾਨਾ ਖੂਨਦਾਨੀਆਂ ਦਾ ਸਨਮਾਨ ਸਮਾਰੋਹ ਆਯੋਜਿਤ ਕੀਤਾ ਜਾ ਰਿਹਾ ਹੈ l ਜਿਸ ਦਾ ਵਿਸ਼ਾਲ ਖੂਨਦਾਨ ਕੈਂਪ ਵੀ ਇੱਕ ਹਿੱਸਾ ਹੈ । ਰੈਲੀ ਦੇ ਨਾਲ ਚੱਲਦਿਆਂ ਮੀਤ ਪ੍ਰਧਾਨ ਹਰਜਿੰਦਰ ਗੋਗਨਾ, ਪੰਡਿਤ ਰਾਹੁਲ ਸ਼ਰਮਾ ਅਤੇ ਉਪ ਚੇਅਰਮੈਨ ਗੋਪਾਲ ਲੂੰਬਾ ਵੱਲੋਂ ਰਾਹਗੀਰਾਂ ਅਤੇ ਦੁਕਾਨਦਾਰਾਂ ਨੂੰ ਖੂਨਦਾਨ ਕਰਨ ਲਈ ਬੇਨਤੀ ਕੀਤੀ । ਬਜ਼ਾਰ ਵਿੱਚ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਦੁਕਾਨਦਾਰਾਂ ਵੱਲੋਂ ਪਾਣੀ ਦਾ ਉਚਿਤ ਪ੍ਰਬੰਧ ਕੀਤਾ ਗਿਆ ਸੀ । ਰੈਲੀ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ , ਜੀ.ਐਨ.ਏ. ਯੂਨੀਵਰਸਿਟੀ ਦੇ ਐਨ.ਐਸ.ਐਸ. ਯੂਨਿਟ, ਅਰੋਮਾ ਇੰਸਟੀਚਿਊਟ, ਰਾਮਗੜੀਆ ਇੰਸਟੀਚਿਊਟ ਆਫ ਹੈਲਥ ਸਾਇੰਸਜ਼, ਸਕੂਲ ਆਫ ਐਮੀਨੈਂਸ ਫਗਵਾੜਾ, ਸ਼੍ਰੀ ਮਹਾਂਵੀਰ ਜੈਨ ਮਾਡਲ ਸਕੂਲ ਮਾਡਲ ਟਾਊਨ, ਸਰਤਾਜ ਪਬਲਿਕ ਸਕੂਲ, ਟੈਗੋਰ ਪਬਲਿਕ ਸਕੂਲ, ਕਮਲਾ ਨਹਿਰੂ ਪਬਲਿਕ ਸਕੂਲ ਚੱਕ ਹਕੀਮ, ਐਸ.ਡੀ. ਮਾਡਲ ਸੀ. ਸ. ਸਕੂਲ ਅਤੇ ਡਿਵਾਇਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ ਖੂਨਦਾਨ ਦੇ ਹੱਕ ਵਿੱਚ ਨਾਅਰੇ ਲਗਾਏ ।ਰੈਲੀ ਸਮਾਪਤੀ ‘ਤੇ ਪ੍ਰਧਾਨ ਵਿਕਰਮ ਗੁਪਤਾ ਅਤੇ ਜਨਰਲ ਸਕੱਤਰ ਵਿਤਿਨ ਪੁਰੀ ਵੱਲੋਂ ਸਮੂਹ ਵਿਦਿਆਰਥੀਆਂ ਦੇ ਨਾਲ ਅਧਿਆਪਕਾਂ ਦੇ ਸਹਿਯੋਗ ਦੀ ਵਿਸ਼ੇਸ਼ ਪ੍ਰਸ਼ੰਸ਼ਾ ਕਰਦਿਆਂ ਸਨਮਾਨ ਕੀਤਾ ਅਤੇ ਰਿਫਰੈਸ਼ਮੈਂਟ ਪ੍ਰਦਾਨ ਕੀਤੀ । ਇਸ ਮੌਕੇ ਜਰਨੈਲ ਸਿੰਘ ਬਸਰਾ,ਵਿਤਿਨ ਪੁਰੀ, ਹਰਜਿੰਦਰ ਗੋਗਨਾ, ਗੋਪਾਲ ਲੂੰਬਾ, ਵਿਕਰਮ ਗੁਪਤਾ, ਨੀਰਜ ਬਖਸ਼ੀ. ਪੰਡਿਤ ਰਾਹੁਲ ਸ਼ਰਮਾ, ਜਗਜੀਵਨ ਕੁਮਾਰ ਪਲਾਹੀ ਗੇਟ , ਨਰੇਸ਼ ਕੋਹਲੀ, ਲੱਕੀ ਭਾਖੜੀ, ਮੋਨਿਕਾ ਟੰਡਨ, ਰਾਜੀਵ ਭਾਰਦਵਾਜ, ਨਿਤਿਨ ਮਦਾਨ, ਲੈਕ. ਰਣਵੀਰ ਪਰਮਾਰ, ਸੁਮਿਤ ਕੌਸ਼ਲ, ਅਸ਼ਵਨੀ ਸ਼ਰਮਾ, ਡਾ. ਅੰਜੂ ਸ਼ਰਮਾ, ਪ੍ਰਭਜੋਤ ਸਿੰਘ, ਵਿਪਨ ਮਾਨ, ਪ੍ਰੇਮ ਗੁਪਤਾ, ਕਰਨ ਸੋਨੀ, ਰਾਕੇਸ਼ ਵਢੇਰਾ, ਅਜੇ ਅਗਰਵਾਲ , ਰਮਨ ਨਹਿਰਾ, ਜਸਮੀਤ ਕੌਰ, ਦੇਸ ਰਾਜ ਆਦਿ ਵੀ ਹਾਜ਼ਰ ਸਨ ।








