Prime Punjab Times

Latest news
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ਸੰਜੀਵ ਅਰੋੜਾ ਨੇ ਲਿਵਾਸਾ ਹਸਪਤਾਲ ਵਿਖੇ ਐਡਵਾਂਸਡ ਰੇਡੀਏਸ਼ਨ ਓਨਕੋਲੋਜੀ ਸੈਂਟਰ ਦਾ ਉਦਘਾਟਨ ਕੀਤਾ  ਖ਼ਾਲਸਾ ਕਾਲਜ ਵਿਖੇ 'ਗ੍ਰੀਨ ਭਾਰਤ ਪ੍ਰੋਜੈਕਟ' ਅਧੀਨ ਜਾਗਰੂਕਤਾ ਲੈਕਚਰ ਕਰਵਾਇਆ ਗਿਆ CM ਮਾਨ ਦੀ ਟਾਂਡਾ ਉੜਮੁੜ ਫੇਰੀ ਦੌਰਾਨ ਪੁਲਿਸ ਪ੍ਰਸ਼ਾਸਨ ਨੇ  ਜ਼ਿਲ੍ਹਾ ਵਾਈਸ ਪ੍ਰਧਾਨ ਪ੍ਰਿੰਸ ਪਲਿਆਲ ਨੂੰ ਥਾਣਾ ਗੜਦੀਵਾਲ... ਭਗਵਾਨ ਪਰਸ਼ੁਰਾਮ ਜਯੰਤੀ ਧੂਮਧਾਮ ਨਾਲ ਮਨਾਉਣ ਦਾ ਫੈਸਲਾ, ਬ੍ਰਾਹਮਣ ਸਭਾ ਦੀ ਵਿਸ਼ੇਸ਼ ਮੀਟਿੰਗ ਵਿੱਚ ਮਹੱਤਵਪੂਰਨ ਫੈਸਲੇ CM ਮਾਨ 15 ਅਪ੍ਰੈਲ ਨੂੰ ਉੜਮੁੜ ਹਲਕੇ ‘ਚ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੀ ਕਰਨਗੇ ਸ਼ੁਰੂਆਤ—ਜਸਵੀਰ ਸਿੰਘ ਰਾਜਾ ਗਿੱਲ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ ਬਟਾਲਾ ਰੇਲਵੇ ਸਟੇਸ਼ਨ ‘ਤੇ ਸੇਵਾ ਦੀ ਮਿਸਾਲ: 50 ਲੋੜਵੰਦਾਂ ਨੂੰ ਪੈਨਸ਼ਨਾਂ ਵੰਡੀਆਂ, ਛਬੀਲ ਦਾ ਸ਼ਾਨਦਾਰ ਆਗਾਜ਼ ਭਾਜਪਾ ਆਗੂ ਸੰਜੀਵ ਮਨਹਾਸ ਦੇ ਪਿਤਾ ਬਲਬੀਰ ਸਿੰਘ ਦੀ ਅੰਤਿਮ ਅਰਦਾਸ ਮੌਕੇ ਧਾਰਮਿਕ ,ਸਮਾਜਿਕ ਅਤੇ ਰਾਜਨੀਤਿਕ ਹਸਤੀਆਂ ਨੇ ਕ... DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ
ADVERTISEMENT
You are currently viewing ਹੁਸ਼ਿਆਰਪੁਰ ਚ ਹੋਏ ਬਲਾਸਟ ਮਾਮਲੇ ਤੋਂ ਬਾਅਦ ਪੁਲਿਸ ਨੇ 4 ਵਿਅਕਤੀਆਂ ਨੂੰ ਕੀਤਾ ਕਾਬੂ

ਹੁਸ਼ਿਆਰਪੁਰ ਚ ਹੋਏ ਬਲਾਸਟ ਮਾਮਲੇ ਤੋਂ ਬਾਅਦ ਪੁਲਿਸ ਨੇ 4 ਵਿਅਕਤੀਆਂ ਨੂੰ ਕੀਤਾ ਕਾਬੂ

ਹੁਸ਼ਿਆਰਪੁਰ 24 ਅਗਸਤ (ਪ੍ਰਾਈਮ ਪੰਜਾਬ ਟਾਈਮਜ਼)

:ਹੁਸ਼ਿਆਰਪੁਰ-ਜਲੰਧਰ ਮਾਰਗ ਤੇ ਅੱਡਾ ਮੰਡਿਆਲਾ ਵਿਖੇ HP ਗੈਸ ਦੇ ਟੈਂਕਰ ਅਤੇ ਮਹਿੰਦਰਾ ਪਿੱਕਅੱਪ ਗੱਡੀ ਦੀ ਹੋਈ ਭਿਆਨਕ ਟੱਕਰ

: ਮਿਤੀ 22/08/2025 ਨੂੰ ਰਾਤ ਵਕਤ ਕਰੀਬ 10 ਪੀ.ਐਮ ਪਰ ਕੰਟਰੋਲ ਰੂਮ ਪਰ ਫੋਨ ਮੌਸੂਲ ਹੋਇਆ ਸੀ ਕਿ ਜਲੰਧਰ-ਹੁਸ਼ਿਆਰਪੁਰ ਮਾਰਗ ਤੇ ਸਥਿਤ ਪਿੰਡ ਮੰਡਿਆਲਾ ਵਿਖੇ ਇੰਡੀਅਨ ਆਇਲ ਪੈਟਰੋਲ ਪੰਪ ਨਜ਼ਦੀਕ ਇਕ ਗੈਸ ਦੇ ਟੈਂਕਰ ਅਤੇ ਜਲੰਧਰ ਸਾਈਡ ਤੋਂ ਸਬਜੀਆਂ ਨਾਲ ਲੋਡ ਹੋਈ ਮਹਿੰਦਰਾ ਪਿੱਕਅੱਪ ਦੀ ਆਪਸ ਵਿਚ ਟੱਕਰ ਹੋਈ ਹੈ ਅਤੇ ਮੌਕਾ ਪਰ ਬਹੁਤ ਭਿਆਨਕ ਅੱਗ ਲਗੀ ਹੋਈ ਹੈ। ਜਿਸ ਉਪਰੰਤ ਨਰਿੰਦਰ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ, ਸਬ-ਡਵੀਜ਼ਨ ਦਿਹਾਤੀ, ਐਸ.ਆਈ ਮਨਿੰਦਰ ਸਿੰਘ ਮੁੱਖ ਅਫਸਰ ਥਾਣਾ ਬੁੱਲੋਵਾਲ, ਏ.ਐਸ.ਆਈ ਸੁਰਿੰਦਰਪਾਲ ਸਿੰਘ ਇੰਚਾਰਜ਼ ਚੌਂਕੀ ਨਸਰਾਲਾ, ਏ.ਐਸ.ਆਈ ਸੰਜੀਵ ਕੁਮਾਰ ਇੰਚਾਰਜ ਚੌਂਕੀ ਸ਼ਾਮ ਚੌਰਾਸੀ ਸਮੇਤ ਫੋਰਸ ਮੌਕਾ ਪਰ ਪਹੁੰਚੇ ਅਤੇ ਪਬਲਿਕ ਦੇ ਸਹਿਯੋਗ ਨਾਲ ਬਚਾਅ ਕਾਰਜ ਸ਼ੁਰੂ ਕੀਤੇ ਗਏ, ਕੰਟਰੋਲ ਰੂਮ ਨੂੰ ਮੌਕਾ ਪਰ ਤੁਰੰਤ ਫਾਇਰ ਬਿਗ੍ਰੇਡ ਦੀਆਂ ਵੱਧ ਤੋਂ ਵੱਧ ਗੱਡੀਆਂ ਅਤੇ ਐਬੂਲੈਂਸਾਂ ਭੇਜਣ ਦੀ ਹਦਾਇਤ ਕੀਤੀ। ਮੌਕਾ ਪਰ ਪਤਾ ਲੱਗਾ ਕਿ ਟੈਂਕਰ LPG ਗੈਸ ਨਾਲ ਭਰਿਆ ਹੋਇਆ ਸੀ, ਜਿਸ ਵਿਚ ਉਪਰੋਕਤ ਮਹਿੰਦਰਾ ਪਿਕਅੱਪ ਗੱਡੀ ਦੀ ਟੱਕਰ ਹੋਈ ਹੈ ਅਤੇ ਐਕਸੀਡੈਂਟ ਹੋਣ ਕਾਰਨ ਟੈਂਕਰ ਵਿਚੋਂ ਗੈਸ ਲੀਕ ਹੋਣ ਕਰਕੇ ਬਹੁਤ ਭਿਆਨਕ ਅੱਗ ਲੱਗੀ, ਜਿਸ ਕਾਰਨ ਦੋਨੋਂ ਗੱਡੀਆਂ ਬੁਰੀ ਤਰ੍ਹਾਂ ਸੜ ਚੁੱਕੀਆਂ ਸਨ ਅਤੇ ਅੱਗ ਮੇਨ ਰੋਡ ਦੇ ਆਲੇ-ਦੁਆਲੇ ਦੁਕਾਨਾਂ ਅਤੇ ਘਰਾਂ ਤੱਕ ਪਹੁੰਚ ਚੁੱਕੀ ਸੀ । ਮੌਕਾ ਪਰ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਅਤੇ ਐਬੂਲੈਂਸਾਂ ਪੁੱਜਣ ਉਪਰੰਤ ਮੌਕਾ ਤੇ ਮੌਜੂਦ ਪਬਲਿਕ ਦੇ ਸਹਿਯੋਗ ਨਾਲ ਲੱਗੀ ਅੱਗ ਉਪਰ ਕਾਬੂ ਪਾਇਆ ਗਿਆ ਅਤੇ ਅੱਗ ਵਿਚ ਝੁਲਸੇ ਹੋਏ ਲੋਕਾਂ ਨੂੰ ਘਰਾਂ ਵਿਚੋਂ ਕੱਢ ਕੇ ਐਂਬੂਲੈਂਸਾਂ ਰਾਹੀਂ ਤੁਰੰਤ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ ਗਿਆ। ਮੌਕਾ ਪਰ ਵੱਖ-ਵੱਖ ਐਮਰਜੈਂਸੀ ਫਾਇਰ ਸਰਵਿਸਜ਼ ਟੀਮਾਂ, ਜਲੰਧਰ, ਫਗਵਾੜਾ, ਕਪੂਰਥਲਾ, ਆਦਮਪੁਰ ਏਅਰ ਫੋਰਸ ਸਟੇਸ਼ਨ ਦੀਆਂ ਫਾਇਰ ਬਿਗ੍ਰੇਡ ਗੱਡੀਆਂ ਨੂੰ ਵੀ ਬੁਲਾ ਕੇ ਅੱਗ ਉਪਰ ਕਾਬੂ ਪਾਇਆ ਗਿਆ। ਟੈਂਕਰ ਅਤੇ ਮਹਿੰਦਰਾ ਪਿਕਅੱਪ ਬੁਰੀ ਤਰ੍ਹਾਂ ਨਾਲ ਸੜ ਚੁੱਕੇ ਸਨ। ਜਿਨਾਂ ਦੇ ਨੰਬਰ ਪੜ੍ਹਨਯੋਗ ਨਹੀਂ ਸਨ।

ਇਹ ਹਾਦਸਾ ਟੈਂਕਰ ਡਰਾਇਵਰ ਵਲੋਂ ਇਹ ਜਾਣਦੇ ਹੋਏ ਕਿ ਟੈਂਕਰ ਵਿਚ ਮੌਜੂਦ ਜਲਣਸ਼ੀਲ ਪਦਾਰਥ ਨਾਲ ਆਮ ਲੋਕਾਂ ਦਾ ਜਾਨੀ-ਮਾਲੀ ਨੁਸਕਾਨ ਹੋ ਸਕਦਾ ਹੈ, ਫਿਰ ਵੀ ਉਸ ਵਲੋਂ ਗੈਸ ਨਾਲ ਲੋਡ ਵੱਡੇ ਟੈਂਕਰ ਨੂੰ ਲਿੰਕ ਰੋਡ ਵੱਲ ਲੈ ਕੇ ਜਾਣ ਕਰਕੇ ਇਹ ਹਾਦਸਾ ਵਾਪਰਿਆ ਹੈ। ਇਸ ਲਈ ਟੈਂਕਰ ਦੇ ਡਰਾਇਵਰ ਦੇ ਖਿਲਾਫ ਮੁਕੱਦਮਾ ਨੰਬਰ 119 ਮਿਤੀ 23/08/2025 ਅ/ਧ 105, 324(4) ਬੀ.ਐਨ.ਐਸ ਥਾਣਾ ਬੁੱਲੋਵਾਲ ਵਿਖੇ ਦਰਜ਼ ਰਜ਼ਿਸਟਰ ਕੀਤਾ ਗਿਆ।

ਇਸ ਸਬੰਧੀ ਪੈਸ ਕਾਨਫਰੰਸ ਦੌਰਾਨ ਐਸ ਐਸ ਪੀ ਹੁਸ਼ਿਆਰਪੁਰ ਸੰਦੀਪ ਮਲਿਕ ਨੇ ਦੱਸਿਆ ਕਿ ਉਪਰੋਕਤ ਮੁਕੱਦਮੇ ਦੀ ਡੂੰਘਾਈ ਨਾਲ ਤਫਤੀਸ਼ ਕਰਦੇ ਹੋਏ ਇਹ ਪਤਾ ਲੱਗਾ ਕਿ ਐਕਸੀਡੈਂਟ ਟੈਂਕਰ ਦੇ ਡਰਾਇਵਰ ਦਾ ਨਾਮ ਸੁਖਜੀਤ ਵਾਸੀ ਪੰਧੇਰ ਖੇੜੀ, ਥਾਣਾ ਮਲੋਦ, ਜਿਲ੍ਹਾ ਖੰਨਾ ਹੈ ਅਤੇ ਉਹ ਹਾਦਸੇ ਦੇ ਸਮੇਂ ਸੁਖਚੈਨ ਸਿੰਘ ਸੁੱਖਾ ਵਾਸੀ ਰਾਮ ਨਗਰ ਢੇਹਾਂ ਦੇ ਡੇਰੇ ਤੇ ਜਾ ਰਿਹਾ ਸੀ, ਕਿਉਕਿ ਉਪਰੋਕਤ ਸੁਖਚੈਨ ਸਿੰਘ ਉਰਫ ਸੁੱਖਾ ਵਾਸੀ ਰਾਮ ਨਗਰ ਢੇਹਾਂ ਗੈਸ ਪਲਾਂਟ ਵਿੱਚੋਂ ਆਉਂਦੇ ਟੈਂਕਰਾਂ ਦੇ ਡਰਾਇਵਰਾਂ ਨਾਲ ਮਿਲੀਭਗਤ ਕਰਕੇ ਟੈਂਕਰਾਂ ਵਿਚੋਂ ਗੈਰ ਕਾਨੂੰਨੀ ਤਰੀਕੇ ਨਾਲ ਜੁਗਾੜੂ ਪਾਈਪ ਦੀ ਮਦਦ ਨਾਲ ਗੈਸ ਕੱਢ ਕੇ ਸਿਲੰਡਰਾਂ ਵਿੱਚ ਭਰ ਕੇ ਅੱਗੇ ਗ੍ਰਾਹਕਾ ਨੂੰ ਵੇਚਦਾ ਹੈ। ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਇਸੇ ਤਰਾਂ 03 ਹੋਰ ਵਿਅਕਤੀ 1.ਅਵਤਾਰ ਸਿੰਘ ਉਰਫ ਮਤੀ ਪੁੱਤਰ ਪ੍ਰਕਾਸ਼ ਸਿੰਘ ਵਾਸੀ ਜੰਡੀ ਥਾਣਾ ਬੁੱਲੋਵਾਲ ਜਿਲ੍ਹਾ ਹੁਸ਼ਿ: 2.ਰਮੇਸ਼ ਕੁਮਾਰ ਅਤੇ 3.ਰਾਜ ਕੁਮਾਰ ਪੁੱਤਰਾਨ ਜਨਕ ਦਾਸ ਵਾਸੀਆਨ ਮਕਾਨ ਨੰ: 1252 ਲੰਮਾ ਪਿੰਡ ਜਲੰਧਰ ਵੀ ਗ੍ਰੇਸ ਟੈਂਕਰਾਂ ਦੇ ਡਰਾਇਵਰਾਂ ਨਾਲ ਮਿਲੀਭੁਗਤ ਕਰਕੇ HP ਗੈਸ ਪਲਾਂਟ ਵਿੱਚ ਆਉਂਦੇ ਟੈਂਕਰਾਂ ਵਿਚੋਂ ਗੈਸ ਕੱਢ ਕੇ ਅੱਗੇ ਸਿਲੰਡਰਾਂ ਵਿੱਚ ਭਰ ਕੇ ਆਪਣੇ-ਆਪਣੇ ਗਾਹਕਾਂ ਨੂੰ ਵੇਚਦੇ ਹਨ। ਜਿਸ ਸਬੰਧੀ ਕਾਰਵਾਈ ਕਰਦੇ ਹੋਏ ਟਿਪਰ ਡਰਾਇਵਰ ਸੁਖਜੀਤ ਸਿੰਘ ਦੇ ਸਮੇਤ ਕੁੱਲ 5 ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 120 ਮਿਤੀ 23/08/2025 ਅ/ਧ 303(2), 318(4), 287, 288, 3(5), 7 EC ACT in 7-39 Act, 3,4 Liquid Petroleum Gas Supply and Control Order 2000 ਥਾਣਾ ਬੁੱਲੋਵਾਲ ਵਿਖੇ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ।

ਦੌਰਾਨੇ ਤਫਤੀਸ਼ ਸੁਖਚੈਨ ਸਿੰਘ ਉਰਫ ਸੁੱਖਾ ਉਕਤ ਨੂੰ ਕੱਲ ਮਿਤੀ 23-08-2025 ਨੂੰ ਗ੍ਰਿਫਤਾਰ ਕੀਤਾ ਗਿਆ, ਜਿਸਨੇ ਇੰਕਸ਼ਾਫ ਕੀਤਾ ਕਿ ਉਸਦਾ ਘਰ ਬਾਹਰ-ਬਾਹਰ ਖੇਤਾਂ ਵਿਚ ਹੋਣ ਕਰਕੇ ਉਹ ਡਰਾਇਵਰਾਂ ਨੂੰ ਆਪਣੇ ਘਰ ਬੁਲਾ ਕੇ ਇਕ ਟੈਂਕਰ ਵਿਚੋਂ ਜੁਗਾੜੂ ਪਾਈਪ ਦੀ ਮਦਦ ਨਾਲ ਕ੍ਰੀਬ 4/5 ਸਿਲੰਡਰਾਂ ਦੀ ਗੈਸ ਕੱਢਦਾ ਸੀ ਅਤੇ ਜਿਸ ਬਦਲੇ ਉਹ 1000/-ਰੁਪਏ ਪ੍ਰਤੀ ਸਿਲੰਡਰ ਟੈਂਕਰ ਡਰਾਇਵਰ ਨੂੰ ਦਿੰਦਾ ਸੀ ਅਤੇ ਉਹ ਅੱਗੇ 1200/1300 ਰੁਪਏ ਵਿਚ ਇਕ ਸਿਲੰਡਰ ਆਪਣੇ ਗ੍ਰਾਹਕਾ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਵੇਚਦਾ ਸੀ। ਜੋ ਉਪਰੋਕਤ ਸੁਖਚੈਨ ਸਿੰਘ ਉਰਫ ਸੁੱਖਾ ਦੀ ਰਿਹਾਇਸ਼ ਵਿਚੋਂ ਪਸ਼ੂਆਂ ਦੀ ਸ਼ੈੱਡ ਵਿਚੋਂ 10 LPG ਗੈਸ ਸਿਲੰਡਰ ਕਮਰਸ਼ੀਅਲ ਅਤੇ ਇਕ ਜੁਗਾੜੂ ਪਾਈਪ ਬ੍ਰਾਮਦ ਕਰਕੇ ਕਬਜ਼ਾ ਪੁਲਿਸ ਵਿਚ ਲਿਆ ਗਿਆ। ਇਸ ਤੋਂ ਇਲਾਵਾ ਬਾਕੀ ਦੋਸ਼ੀਆਨ 1. ਅਵਤਾਰ ਸਿੰਘ ਉਰਫ ਮਤੀ ਪੁੱਤਰ ਪ੍ਰਕਾਸ਼ ਸਿੰਘ ਵਾਸੀ ਜੰਡੀ ਥਾਣਾ ਬੁੱਲੋਵਾਲ ਜਿਲ੍ਹਾ ਹੁਸ਼ਿ:, 2. ਰਮੇਸ਼ ਕੁਮਾਰ ਅਤੇ 3. ਰਾਜ ਕੁਮਾਰ ਪੁੱਤਰਾਨ ਜਨਕ ਦਾਸ ਵਾਸੀਆਨ ਲੰਮਾ ਪਿੰਡ ਜਲੰਧਰ ਨੰ ਵੀ ਕੱਲ ਮਿਤੀ 23-08-2025 ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨਾਂ ਨੇ ਵੀ ਇੰਕਸ਼ਾਫ ਕੀਤਾ ਕਿ ਉਹ ਟੈਂਕਰ ਡਰਾਇਵਰਾਂ ਨਾਲ ਮਿਲੀਭੁਗਤ ਕਰਕੇ ਟੈਂਕਰ ਵਿਚੋਂ ਗੈਸ ਕੱਢ ਕੇ ਸਲੰਡਰ ਆਪਣੇ ਗ੍ਰਾਹਕਾਂ ਨੂੰ ਵੇਚਦੇ ਸਨ। ਉਪਰੋਕਤ ਤਿੰਨਾਂ ਦੋਸ਼ੀਆਂ ਦੇ ਮੰਡਿਆਲਾ ਵਿਖੇ ਵਿਸ਼ਕਰਮਾ ਮੰਦਿਰ ਨੇੜੇ ਬਣੇ ਗਡਾਉਨ ਵਿਚੋਂ 40 ਸਲੰਡਰ, 9 ਤੇਲ ਦੇ ਖਾਲੀ ਡਰੰਮ ਅਤੇ ਜੁਗਾੜੂ ਪਾਈਪਾਂ (ਨੌਜ਼ਲਾਂ) ਬ੍ਰਾਮਦ ਹੋਈਆਂ ਹਨ।

ਹਾਦਸੇ ਨਾਲ ਸਬੰਧਤ ਟਿਪਰ ਡਰਾਇਵਰ ਦੇ ਖਿਲਾਫ ਦਰਜ ਮੁਕੱਦਮਾ:-

ਮੁਕਦਮਾ ਨੰਬਰ 119 ਮਿਤੀ 23/08/2025 / 105, 324(4) ਬੀ ਐਨ ਐਸ ਥਾਣਾ ਬੁੱਲੋਵਾਲ ਜਿਲਾ ਹੁਸ਼ਿਆਰਪੁਰ

ਤਫਤੀਸ਼ ਦੌਰਾਨ ਸਾਹਮਣੇ ਆਏ ਤੱਥ ਟੈਂਕਰਾਂ ਵਿਚੋਂ ਹੁੰਦੀ ਗੈਸ ਚੋਰੀ ਸਬੰਧੀ ਦਰਜ ਮੁਕੱਦਮਾ:-

ਮੁਕਦਮਾ ਨੰਬਰ 120 ਮਿਤੀ 23/08/2025 ਅ/ਧ 303 (2) , 318(4), 287, 288,3(5)-BNS, 7 EC ACT in 7-39 Act, 3,4 Liquid Petroleum Gas Supply and Control Order 2000 ਥਾਣਾ ਬੁੱਲੋਵਾਲ ਜਿਲ੍ਹਾ ਹੁਸ਼ਿ।

ਗ੍ਰਿਫਤਾਰ ਦੋਸ਼ੀ:-

1. ਸੁਖਚੈਨ ਸਿੰਘ ਉਰਫ ਸੁੱਖਾ ਵਾਸੀ ਰਾਮ ਨਗਰ ਢੇਹਾਂ ਥਾਣਾ ਬੁੱਲੋਵਵਾਲ ਹੁਸ਼ਿ:

2. ਅਵਤਾਰ ਸਿੰਘ ਉਰਫ ਮਤੀ ਪੁੱਤਰ ਪ੍ਰਕਾਸ਼ ਸਿੰਘ ਵਾਸੀ ਜੰਡੀ ਥਾਣਾ ਬੁੱਲੋਵਾਲ ਜਿਲ੍ਹਾ ਹੁਸ਼ਿ:.

3. ਰਮੇਸ਼ ਕੁਮਾਰ

4. ਰਾਜ ਕੁਮਾਰ ਪੁੱਤਰਾਨ ਜਨਕ ਦਾਸ ਵਾਸੀਆਨ ਮਕਾਨ ਨੰ: 1252 ਲੰਮਾ ਪਿੰਡ ਜਲੰਧਰ

ਬ੍ਰਾਮਦਗੀ:-

1. ਸੁਖਚੈਨ ਸਿੰਘ ਸੁੱਖਾ ਪਾਸੋਂ (10 ਸਿਲੰਡਰ + 1 ਜੁਗਾੜੂ ਪਾਈਪ (ਨੋਜ਼ਲ) (ਰਿਹਾਇਸ਼ੀ ਘਰ ਪਸ਼ੂਆਂ ਦੀ ਸ਼ੈੱਡ ਵਿਚੋਂ)

2. ਅਵਤਾਰ 3. ਰਮੇਸ਼ ਕੁਮਾਰ 4. ਰਾਜ ਕੁਮਾਰ ਪਾਸੋਂ ( 40 ਸਿਲੰਡਰ + 9 ਤੇਲ ਦੇ ਖਾਲੀ ਡਰੰਮ + ਜੁਗਾੜੂ ਪਾਈਪ (ਨੋਜ਼ਲਾਂ) (ਮੰਡਿਆਲਾ ਵਿਖੇ ਵਿਸ਼ਕਰਮਾ ਮੰਦਿਰ ਨੇੜੇ ਬਣੇ ਗਡਾਉਨ ਵਿਚੋਂ)

ਕੁੱਲ ਬ੍ਰਾਮਦਗੀ:-

50 ਸਲੰਡਰ+ 9 ਤੇਲ ਦੇ ਖਾਲੀ ਡਰੰਮ + ਜੁਗਾੜੂ ਪਾਈਪਾਂ (ਨੋਜ਼ਲਾਂ)

Criminal Antecedents of accused Avtar Singh:-

1. FIR 121 Dt. 30/10/1999 U/S 379-IPC PS Hariana HPR

2. FIR 09 Dtt. 27/01/1999 U/S 325,323,34-IPC PS Hariana HPR

3. FIR 79 Dt. 30/06/1999 U/S 323,326,324,341-IPC PS Hariana HPR

4. FIR 211 Dt. 22/10/2001 U/S 279,304A-IPC PS Dharamkot (Moga)

5. FIR 160 Dt. 01/08/2002 U/S 411-IPC PS Hariana HPR

6. FIR 233 Dt. 22/11/2002 U/S 326,324,323,148,149-IPC PS Hariana HPR

7. FIR 128 Dt. 14/04/2017 U/S 7-EC Act, 379,411,34-IPC PS Bhogpur, JAL

error: copy content is like crime its probhihated