Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਬੀ ਜੇ ਪੀ ਦੇ ਫਿਰਕੂ ਕਾਰਪੋਰੇਟ ਗੱਠਜੋੜ ਨੂੰ ਅਲੱਗ ਥਲੱਗ ਕਰਨਾ ਜ਼ਰੂਰੀ : ਕਾਮਰੇਡ ਗੁਰਮੇਸ਼

ਬੀ ਜੇ ਪੀ ਦੇ ਫਿਰਕੂ ਕਾਰਪੋਰੇਟ ਗੱਠਜੋੜ ਨੂੰ ਅਲੱਗ ਥਲੱਗ ਕਰਨਾ ਜ਼ਰੂਰੀ : ਕਾਮਰੇਡ ਗੁਰਮੇਸ਼

ਬੀ ਜੇ ਪੀ ਦੇ ਫਿਰਕੂ ਕਾਰਪੋਰੇਟ ਗੱਠਜੋੜ ਨੂੰ ਅਲੱਗ ਥਲੱਗ ਕਰਨਾ ਜ਼ਰੂਰੀ : ਕਾਮਰੇਡ ਗੁਰਮੇਸ਼
ਗੜਦੀਵਾਲਾ 4 ਮਈ (ਚੌਧਰੀ) : ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੀ ਤਹਿਸੀਲ ਦਸੂਹਾ ਦੀ ਮੀਟਿੰਗ ਗਡ਼੍ਹਦੀਵਾਲਾ ਵਿਖੇ ਚਰਨਜੀਤ ਸਿੰਘ ਚਠਿਆਲ ਦੀ ਪ੍ਰਧਾਨਗੀ ਹੇਠ ਹੋਈ , ਇਸ  ਇਸ ਵਿੱਚ ਸੂਬਾਈ ਆਗੂ ਕਾਮਰੇਡ ਗੁਰਮੇਸ਼ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ । ਉਨ੍ਹਾਂ ਬੋਲਦਿਆਂ ਕਿਹਾ ਕਿ ਇਸ ਨੂੰ ਬਚਾਉਣ ਲਈ ਫਿਰਕੂ ਤੇ ਕਾਰਪੋਰੇਟ ਗੱਠਜੋੜ ਨੂੰ ਹਰਾਉਣਾ ਜ਼ਰੂਰੀ ਹੈ  ਉਨ੍ਹਾਂ ਕਿਹਾ ਕਿ ਭਾਜਪਾ ਹਿੰਦੂ ਰਾਸ਼ਟਰਵਾਦ ਨੂੰ ਲਾਗੂ ਕਰਨ ਲਈ ਹੋਰ ਅੱਗੇ ਵਧ ਰਹੀ ਹੈ  ਤੇ ਇਸ ਤਾਨਾਸ਼ਾਹੀ ਰਵੱਈਏ  ਵਿਰੁੱਧ ਧਰਮ  ਨਿਰਪੱਖ ਸ਼ਕਤੀਆਂ ਨੂੰ ਇਕੱਠੇ ਕਰਕੇ ਜੁਝਾਰੂ ਸੰਘਰਸ਼ ਉਲੀਕਣ ਦੀ ਲੋੜ ਹੈ।  ਉਨ੍ਹਾਂ ਕਿਹਾ ਕਿ ਬੀਜੇਪੀ ਨੇ ਫ਼ਿਰਕੂ ਇਕਸੁਰਤਾ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ  ਉਨ੍ਹਾਂ ਕਿਹਾ ਕਿ ਭਾਜਪਾ  ਲੋਕਾਂ ਦੇ ਅਸਲੀ ਮੁੱਦਿਆਂ ਤੋਂ ਧਿਆਨ ਲਾਂਭੇ ਕਰਕੇ  ਫ਼ਿਰਕਿਆਂ ਵਿੱਚ ਲੜਾਈ ਕਰਾ ਕੇ  ਆਪਸੀ ਭਾਈਚਾਰੇ ਨੂੰ ਵੰਡਣ ਦੀ ਕੋਸ਼ਿਸ਼ ਚ ਲੱਗੀ ਹੋਈ ਹੈ।  ਉਨ੍ਹਾਂ ਕਿਹਾ  ਮੋਦੀ ਸਰਕਾਰ ਦੇ ਰਾਜ ਵੇਲੇ ਮੁੱਠੀ ਭਰ ਲੋਕਾਂ ਦੇ ਮੁਨਾਫੇ ਬੜੀ ਤੇਜ਼ੀ ਨਾਲ ਵਧੇ ਹਨ,  ਤੇ ਆਮ ਜਨਤਾ ਦਾ ਮਘਾਈ ਨਾਲ ਕਚੂਮਰ ਨਿਕਲ ਰਿਹਾ ਹੈ  ।ਇਸ ਮੀਟਿੰਗ ਤਹਿਸੀਲ ਦਸੂਹਾ ਦੇ ਸਕੱਤਰ ਰਣਜੀਤ ਸਿੰਘ ਚੌਹਾਨ ਨੇ ਬੋਲਦਿਆਂ ਕਿਹਾ  ਕੇ ਬਾਈ ਤੇਈ ਸਤੰਬਰ ਨੂੰ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦਾ ਸੂਬਾਈ ਇਜਲਾਸ ਪਿੰਡ ਧੂਤਕਲਾਂ ਵਰ੍ਹੇ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਉਸ  ਇਜਲਾਸ ਦੀਆਂ ਤਿਆਰੀਆਂ ਲਈ ਦੱਸ ਮਈ ਨੂੰ ਗੜ੍ਹਦੀਵਾਲਾ ਵਿਖੇ  ਸੀਪੀਐੱਮ ਦੀ ਜਨਰਲ ਬਾਡੀ ਦੀ ਮੀਟਿੰਗ ਰੱਖੀ ਗਈ ਹੈ ਜਿਸ ਵਿਚ ਫੰਡ ਇਕੱਠਾ ਕਰਨਾ ਤੇ ਹੋਰ  ਫੰਕਸ਼ਨ ਦੀਆਂ ਤਿਆਰੀਆਂ ਲਈ ਕਮੇਟੀਆਂ ਬਣਾਈਆਂ ਜਾਣਗੀਆਂ।  ਉਨ੍ਹਾਂ  ਪਾਰਟੀ ਦੀ ਮੈਂਬਰਸ਼ਿਪ ਦੀ ਨਵੀਨੀਕਰਨ ਦੀ ਕੰਪਲੀਟ ਰਿਪੋਰਟ ਪੇਸ਼ ਕੀਤੀ ।ਉਨ੍ਹਾਂ ਕਿਹਾ ਕਿ ਇਲਾਕੇ ਦੇ ਦੱਸ ਪਿੰਡਾਂ ਵਿੱਚ ਦੱਸ ਜੁਲਾਈ ਤਕ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ10    ਯੂਨਿਟਾਂ ਦੀ ਮੀਟਿੰਗ ਕਰਕੇ ਚੋਣ ਕੀਤੀ ਜਾਵੇਗੀ ।  ਅੱਜ ਦੀ ਮੀਟਿੰਗ ਵਿੱਚ  ਚਰਨਜੀਤ ਸਿੰਘ ਚਠਿਆਲ, ਨਿਰਮਲਜੀਤ ਸਿੰਘ ਕੱਲੋਵਾਲ, ਹਰਬੰਸ ਸਿੰਘ ਧੂਤ, ਲੰਬੜਦਾਰ ਮਹਿੰਦਰ ਸਿੰਘ ਸਰਾਈਂ, ਚਰਨਜੀਤ ਸਿੰਘ ਤੋਏ ,ਰਘਵੀਰ ਸਿੰਘ ਤੋਏ , ਚਰਨ ਸਿੰਘ ਗੜ੍ਹਦੀਵਾਲਾ , ਸੁਰਿੰਦਰ ਸਿੰਘ ਹਰਸੀਪਿੰਡ ,ਮਲਕੀਤ ਸਿੰਘ, ਅਮਰੀਕ ਸਿੰਘ ,ਸਰਵਣ ਸਿੰਘ ਖਿਆਲਾ   ਆਦਿ ਸ਼ਾਮਲ ਹੋਏ।