Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਵੱਡੀ ਖਬਰ.. ਸਿੱਧ ਯੋਗੀ ਸ਼੍ਰੀ ਬਾਬਾ ਬਾਲਕ ਨਾਥ ਜੀ ਦੇ ਮੰਦਿਰ ਚੋਂ ਮੂਰਤੀ ਹੋਈ ਚੋਰੀ

ਵੱਡੀ ਖਬਰ.. ਸਿੱਧ ਯੋਗੀ ਸ਼੍ਰੀ ਬਾਬਾ ਬਾਲਕ ਨਾਥ ਜੀ ਦੇ ਮੰਦਿਰ ਚੋਂ ਮੂਰਤੀ ਹੋਈ ਚੋਰੀ

  • ਪਿੰਡ ਵਾਸੀਆਂ ਨੇ ਕੀਤੀ ਜਲਦ ਕਾਰਵਾਈ ਦੀ ਮੰਗ

ਗੜ੍ਹਸ਼ੰਕਰ 17 ਮਾਰਚ (ਅਸ਼ਵਨੀ ਸ਼ਰਮਾ) : ਪੰਜਾਬ ਦੇ ਵਿੱਚ ਜਿੱਥੇ ਦਿਨੋਂ ਦਿਨ ਬੇਅਦਬੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜਿੱਥੇ ਕੁੱਝ ਦਿਨ ਪਹਿਲਾਂ ਟਾਂਡਾ ਵਿਖੇ ਗਊਆਂ ਦੀਆਂ ਹੱਤਿਆ ਫਿਰ ਗੜ੍ਹਸ਼ੰਕਰ ਅਧੀਨ ਪੈਂਦੇ ਪਿੰਡ ਪਦਰਾਣਾ ਅਤੇ ਸਤਨੌਰ ਵਿਖੇ ਬੇਅਦਵੀ ਦੀ ਘਟਨਾ ਸਾਹਮਣੇ ਆਈਆਂ ਸਨ ਉੱਥੇ ਹੀ ਹੁਣ ਗੜ੍ਹਸ਼ੰਕਰ ਦੇ ਅੱਡਾ ਬਡੇਸਰੋਂ ਵਿੱਖੇ ਸਿੱਧ ਯੋਗੀ ਸ਼੍ਰੀ ਬਾਬਾ ਬਲਾਕ ਨਾਥ ਜੀ ਦੀ ਮੂਰਤੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਮੂਹ ਪਿੰਡ ਵਾਸੀ ਨੇ ਦੱਸਿਆ ਕਿ ਬਡੇਸਰੋਂ ਅੱਡਾ ਰੇਲਵੇ ਲਾਈਨ ਦੇ ਨਜ਼ਦੀਕ ਸਿੱਧ ਸ਼੍ਰੀ ਬਾਬਾ ਬਾਲਕ ਨਾਥ ਜੀ ਦਾ ਮੰਦਿਰ ਬਣਿਆ ਹੋਇਆ ਹੈ ਉੱਥੇ ਜਦੋ ਸ਼ਾਮ ਨੂੰ ਪਿੰਡ ਦਾ ਇਕ ਵਿਅਕਤੀ ਮੱਥਾ ਟੇਕਣ ਲਈ ਆਇਆ ਤਾਂ ਉੱਥੇ ਇਕ ਬਾਬਾ ਜੀ ਦੀ ਮੂਰਤੀ ਗਾਇਬ ਸੀ l ਜਿਸ ਦੀ ਜਾਣਕਾਰੀ ਤਰੁੰਤ ਪਿੰਡ ਦੀ ਪੰਚਾਇਤ ਨੂੰ ਦਿੱਤੀ ਗਈ ਜਦੋਂ ਪੰਚਾਇਤ ਮੈਬਰਾਂ ਨੇ ਦੇਖਿਆ ਤਾਂ ਉੱਥੇ ਬਾਬਾ ਜੀ ਦੀ ਮੂਰਤੀ ਨਹੀਂ ਸੀ l ਜਿਸ ਦੀ ਕਾਫੀ ਭਾਲ ਕਰਨ ਤੇ ਵੀ ਉਹ ਨਹੀਂ ਮਿਲੀ ਜਿਸ ਕਰਕੇ ਲੋਕਾਂ ਵਿੱਚ ਕਾਫੀ ਰੋਸ਼ ਜਾਹਰ ਕੀਤਾ ਜਾ ਰਿਹਾ ਹੈ l ਇਸਦੀ ਸੂਚਨਾ ਥਾਣਾ ਗੜ੍ਹਸ਼ੰਕਰ ਨੂੰ ਵੀ ਦਿੱਤੀ ਗਈ। ਸਮੂਹ ਪਿੰਡ ਵਾਸੀਆਂ ਅਤੇ ਹਿੰਦੂ ਸੰਗਠਨਾਂ ਨੇ ਆਰੋਪ ਲਗਾਇਆ ਪੁਲਿਸ ਵਲੋਂ ਬੇਅਦਵੀ ਦੇ ਮਾਮਲੇ ਵਿੱਚ ਢਿੱਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੁਲਿਸ ਸੂਚਨਾ ਮਿਲਣ ਤੋਂ ਬਾਅਦ ਵੀ ਉਹ ਕਾਫੀ ਸਮੇਂ ਬਾਅਦ ਪਹੁੰਚੀ ਜਿਸਦੇ ਰੋਸ਼ ਵਜੋਂ ਬੱਸ ਅੱਡਾ ਸਤਨੌਰ ਵਿੱਖੇ ਕੁੱਝ ਸਮੇਂ ਲਈ ਧਰਨਾ ਵੀ ਲਗਾਇਆ ਗਿਆ ਅਤੇ ਸਾਰਾ ਰੋਡ ਜਾਮ ਕੀਤਾ ਗਿਆ। ਪਿੰਡ ਵਾਸੀਆਂ ਤੇ ਹਿੰਦੂ ਸੰਗਠਨਾਂ ਨੇ ਕਿਹਾ ਕਿ ਜੇਕਰ ਸ਼ਨੀਵਾਰ ਤੱਕ ਦੋਸ਼ੀਆਂ ਨੂੰ ਫੜਿਆ ਨਹੀਂ ਗਿਆ ਤਾਂ ਬੱਸ ਅੱਡਾ ਸਤਨੌਰ ਵਿੱਖੇ ਆਵਾਜਾਈ ਨੂੰ ਪੂਰੀ ਤਰ੍ਹਾਂ ਦੇ ਨਾਲ ਰੋਕ ਕੇ ਚੱਕਾ ਜਾਮ ਕੀਤਾ ਜਾਵੇਗਾ। ਇਸ ਮੌਕੇ ਥਾਣਾ ਮੁੱਖੀ ਰਾਜੀਵ ਕੁਮਾਰ ਨੇ ਆਪਣੀ ਪੁਲੀਸ ਪਾਰਟੀ ਨੂੰ ਨਾਲ ਲੈ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਦੋਸ਼ੀਆਂ ਨੂੰ ਫੜਨ ਵਿੱਚ ਸਫਲਤਾ ਹਾਂਸਲ ਕਰਦੀ ਹੈ। ਇਸ ਮੌਕੇ ਐਡਵੋਕੇਟ ਪੰਕਜ ਕਿ੍ਪਾਲ, ਕੁਲਵਿੰਦਰ ਬਿੱਟੂ, ਮੈਡਮ ਸਰਿਤਾ ਸ਼ਰਮਾ, ਤਰੁਣ ਅਰੋੜਾ, ਨਿਮਿਸ਼ਾ ਮਹਿਤਾ, ਅਸ਼ਵਨੀ ਤੋਂ ਇਲਾਵਾ ਪਿੰਡ ਵਾਸੀ ਹਾਜਰ ਸਨ।