Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਵੱਡੀ ਖਬਰ.. ਹੁਸ਼ਿਆਰਪੁਰ ਪੁਲਿਸ ਵੱਲੋਂ ਦੱਸ ਕਿੱਲੋ ਅਫੀਮ ਸਮੇਤ ਦੋਸ਼ੀ ਗ੍ਰਿਫ਼ਤਾਰ 

ਵੱਡੀ ਖਬਰ.. ਹੁਸ਼ਿਆਰਪੁਰ ਪੁਲਿਸ ਵੱਲੋਂ ਦੱਸ ਕਿੱਲੋ ਅਫੀਮ ਸਮੇਤ ਦੋਸ਼ੀ ਗ੍ਰਿਫ਼ਤਾਰ 

ਹੁਸ਼ਿਆਰਪੁਰ 9 ਮਾਰਚ ( ਤਰਸੇਮ ਦੀਵਾਨਾ ) : ਧਰੁਮਨ ਐਚ ਨਿੰਬਾਲੇ ਆਈ ਪੀ ਐਸ ਸੀਨੀਅਰ ਪੁਲਸ ਕਪਤਾਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭੈੜੇ ਸ਼ੱਕੀ ਲੋਕਾਂ   ਨੂੰ ਨੱਥ ਪਾਉਣ ਲਈ ਮੁਖਤਿਆਰ ਰਾਏ ਪੀਪੀਐਸ ਤਫਤੀਸ਼   ਕਪਤਾਨ  ਹੁਸ਼ਿਆਰਪੁਰ ਅਤੇ  ਸਰਬਜੀਤ ਰਾਏ ਪੀ ਪੀ ਐੱਸ ਉੱਪ ਪੁਲਸ ਕਪਤਾਨ ਤਫਦੀਸ ਹੁਸ਼ਿਆਰਪੁਰ ਦੀ ਸੇਧ ਅਨੁਸਾਰ ਪ੍ਰੇਮ ਸਿੰਘ ਪੀਪੀਐਸ ਉਪ ਪੁਲਸ ਕਪਤਾਨ ਸਬ ਡਿਵੀਜ਼ਨ ਸਿਟੀ ਹੁਸ਼ਿਆਰਪੁਰ ਦੀ ਵਿਸ਼ੇਸ਼ ਟੀਮ ਵੱਲੋਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਦੱਸ ਕਿਲੋ ਅਫੀਮ ਬਰਾਮਦ ਕਰਕੇ ਸਫਲਤਾ ਹਾਸਲ ਕੀਤੀ ਹੈ  ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਐੱਸ ਐੱਸ ਪੀ ਧਰੁਮਨ ਐਚ ਨਿੰਬਾਲੇ ਆਈ ਪੀ ਐੱਸ ਸੀਨੀਅਰ ਪੁਲਸ ਕਪਤਾਨ ਹੁਸ਼ਿਆਰਪੁਰ ਨੇ ਦੱਸਿਆ ਕਿ ਅੱਜ ਸਵੇਰੇ ਸੀਆਈਏ ਸਟਾਫ ਦੀ ਵਿਸ਼ੇਸ਼ ਟੀਮ ਵੱਲੋਂ ਚੱਕ ਸਾਧੂ ਨਾਕਾ ਲਗਾਇਆ ਹੋਇਆ ਸੀ ਤੇ  ਜਿੱਥੇ ਕਿ ਇੱਕ ਕਾਰ ਚਾਲਕ ਨੂੰ ਦਸ ਕਿੱਲੋ ਅਫੀਮ ਸਮੇਤ ਕਾਰ ਕਾਬੂ ਕੀਤਾ ਗਿਆ ਜਿਸ ਪਾਸੋਂ ਉਨ੍ਹਾਂ ਨੂੰ ਕੋਈ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਸੀ  ਜਿਸ ਦੀ ਜਾਣਕਾਰੀ ਸੀ ਆਈ ਸਟਾਫ ਦੀ ਟੀਮ ਵੱਲੋਂ ਆਪਣੇ ਇੰਚਾਰਜ ਨੂੰ ਦਿੱਤੀ ਗਈ ਅਤੇ ਸੂਚਨਾ ਪ੍ਰਾਪਤ ਹੋਣ ਤੇ ਇੰਚਾਰਜ ਸੀਆਈਏ ਸਟਾਫ਼ ਸਮੇਤ ਪੁਲਸ ਪਾਰਟੀ ਨਾਕਾ ਚੱਕ ਸਾਧੂ ਪਹੁੰਚਿਆ ਜਿਸ ਨੇ ਕਾਰ ਚਾਲਕ ਦਾ ਨਾਂ  ਪਤਾ ਪੁੱਛਿਆ ਤਾਂ ਕਾਰ ਚਾਲਕ ਨੇ ਆਪਣਾ ਨਾਮ ਹਰਨੂਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਸਾਗਰਪੁਰਾ ਥਾਣਾ ਤਲੇਰਾਂ ਜ਼ਿਲ੍ਹਾ ਬੂੰਦੀ ਸਟੇਟ ਰਾਜਸਥਾਨ ਦੱਸਿਆ  ਜਿੱਥੇ  ਕਿ ਕਾਰ ਦੀ ਤਲਾਸ਼ੀ ਪ੍ਰੇਮ ਸਿੰਘ ਪੀਪੀਐਸ ਉਪ ਪੁਲਸ ਕਪਤਾਨ ਸਬ ਡਿਵੀਜ਼ਨ ਸਿਟੀ ਹੁਸ਼ਿਆਰਪੁਰ ਵੱਲੋਂ ਕੀਤੀ ਗਈ ਤਲਾਸ਼ੀ ਕਰਨ ਤੇ ਕਾਰ ਚਾਲਕ ਹਰਨੂਰ ਸਿੰਘ ਉਕਤ ਪਾਸੋਂ ਕਾਰ ਵਿੱਚ ਪਏ ਇੱਕ ਚਿੱਟੇ ਰੰਗ ਦੇ ਵਜ਼ਨਦਾਰ ਬੋਰੇ ਵਿਚੋਂ ਦੱਸ ਕਿਲੋਗ੍ਰਾਮ ਅਫੀਮ ਬਰਾਮਦ ਹੋਈ ਜਿਸ ਤੇ ਦੋਸ਼ੀ ਖਿਲਾਫ 18-61-85 ਐੱਨ ਡੀ ਪੀ ਐੱਸ ਐਕਟ ਤਹਿਤ ਥਾਣਾ ਸਦਰ ਹੁਸ਼ਿਆਰਪੁਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ  ਇਸੇ ਤਰ੍ਹਾਂ ਏ ਐਸ ਆਈ ਦੇਸ ਰਾਜ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਵੱਲੋਂ ਥਾਣੇ ਦੇ ਏਰੀਏ ਵਿੱਚ ਹੋ ਰਹੀਆਂ ਚੋਰੀਆਂ ਨੂੰ ਠੱਲ੍ਹ ਪਾਉਂਦਿਆਂ ਮੁਕੱਦਮਾ ਨੰਬਰ  17 ਨੂੰ ਟਰੇਸ   ਕਰਕੇ ਮੁਕੱਦਮੇ ਦੇ ਦੋਸ਼ੀ ਰਮਨਦੀਪ ਸਿੰਘ ਪੁੱਤਰ ਹਰਵਿੰਦਰ ਪਾਲ ਸਿੰਘ ਵਾਸੀ ਛਾਉਣੀ ਕਲਾਂ ਥਾਣਾ ਸਦਰ ਹੁਸ਼ਿਆਰਪੁਰ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਇਕ ਐੱਲ ਈ ਡੀ ਇੱਕ ਮੋਬਾਇਲ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ  ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀਆਂ ਪਾਸੋਂ ਇੱਕ ਕਾਰ ਹੁੰਡਈ ਦੋ ਹਾਰਡ ਡਿਸਕ ਇਕ ਲੈਪਟਾਪ ਆਦਿ ਬਰਾਮਦ ਕੀਤਾ ਗਿਆ।

ਫੋਟੋ ਮਨੀਰ