Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਵੱਡੀ ਖਬਰ.. ਹੁਸ਼ਿਆਰਪੁਰ ਪੁਲਿਸ ਵੱਲੋਂ 01 ਕਿਲੋਗ੍ਰਾਮ ਅਫੀਮ ਸਮੇਤ ਇੱਕ ਕਾਬੂ 

ਵੱਡੀ ਖਬਰ.. ਹੁਸ਼ਿਆਰਪੁਰ ਪੁਲਿਸ ਵੱਲੋਂ 01 ਕਿਲੋਗ੍ਰਾਮ ਅਫੀਮ ਸਮੇਤ ਇੱਕ ਕਾਬੂ 

ਹੁਸ਼ਿਆਰਪੁਰ (ਬਿਊਰੋ) :  ਸਧਾਨਕ ਪੁਲਸ ਵਲੋਂ 01 ਕਿਲੋਗ੍ਰਾਮ ਅਫੀਮ ਸਮੇਤ ਇੱਕ ਕਾਬੂ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।ਮੁਲਜ਼ਮ ਦੀ ਪਛਾਣ ਕਾਰਜ ਸਿੰਘ ਪੁੱਤਰ ਸਾਧਾ ਸਿੰਘ(53) ਵਾਸੀ ਫੜੇਵਾਲਾ, ਥਾਣਾ ਮਲਾਵਾਲਾ, ਜਿਲਾ ਫਿਰੋਜ਼ਪੁਰ ਵਜੋਂ ਹੋਈ ਹੈ।

ਧਰੁਮਨ ਐੱਚ ਨਿੰਬਲੇ ਆਈ.ਪੀ.ਸੀ. ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਵਲੋਂ ਪੈਸ ਨੂੰ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮਿਤੀ 15.03.2022 ਨੂੰ ਸੀਨੀਅਰ ਅਫਸਰਾਨ ਦੀ ਹਦਾਇਤ ਪਰ ਇੰਚਾਰਜ਼ ਸੀ.ਆਈ.ਏ ਸਟਾਫ ਇੰਸਪੈਕਟਰ ਲਖਬੀਰ ਸਿੰਘ ਸਮੇਤ ਪੁਲਿਸ ਪਾਰਟੀ ਸਿਫਟਿੰਗ ਨਾਕਬੰਦੀ ਤੋਂ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਨਾਕਾ ਪੁਲ ਨਹਿਰ ਐਂਡ ਮੋਹਟੀਆਣਾ ਮੌਜੂਦ ਸੀ ਤਾਂ ਮੁੱਖਬਰ ਖਾਸ ਨੇ ਇੰਚਾਰਜ ਸੀ.ਆਈ.ਏ. ਸਟਾਫ ਇੰਸਪੈਕਟਰ ਲਖਬੀਰ ਸਿੰਘ ਨੂੰ ਇਲਤਾਹ ਦਿੱਤੀ ਕਿ ਸੰਦੀਪ ਸਿੰਘ ਪੁੱਤਰ ਕਾਰਜ ਸਿੰਘ ਅਤੇ ਚਰਨਜੀਤ ਸਿੰਘ ਉਰਫ ਗੁਰਚਰਨ ਸਿੰਘ ਵਾਸੀਆਨ ਫਤਿਹਵਾਲਾ ਨੇੜੇ ਮੱਲਾਵਾਲਾ, ਜਿਲਾ ਫਿਰੋਜਪੁਰ ਬਾਹਰਲੇ ਸੂਬਿਆਂ ਤੋਂ ਅਫੀਮ ਲਿਆ ਕੇ ਹੁਸ਼ਿਆਰਪੁਰ ਏਰੀਆ ਵਿੱਚ ਵੇਚਦੇ ਹਨ। ਜੋ ਇਸ ਸਮੇਂ ਫਿਰੋਜ਼ਪੁਰ ਤੋਂ ਹੁਸ਼ਿਆਰਪੁਰ ਅਫੀਮ ਵੇਚਣ ਲਈ ਆ ਰਹੇ ਹਨ ਜਿਹਨਾਂ ਨੂੰ ਕਾਬੂ ਕਰਕੇ ਇਹਨਾਂ ਤੋਂ ਭਾਰੀ ਮਾਤਰਾ ਵਿੱਚ ਅਫੀਮ ਬਰਾਮਦ ਹੋ ਸਕਦੀ ਹੈ। ਇਤਲਾਹ ਠੋਸ ਤੇ ਭਰਸੇਯੋਗ ਹੋਣ ਤੇ ਦੋਸ਼ੀਆਨ ਉਕਤਾਨ ਖਿਲਾਫ ਮੁੱਕਦਮਾ ਨੰਬਰ 16 ਮਿਤੀ 15.03.2022 ਅ/ਧ 18-61-85 ਐਨ.ਡੀ.ਪੀ.ਐਸ ਐਕਟ ਥਾਣਾ ਮੇਹਟੀਆਣਾ ਜਿਲਾ ਹੁਸ਼ਿਆਰਪੁਰ ਦਰਜ਼ ਰਜਿਸਟਰ ਕੀਤਾ ਗਿਆ ਤੇ ਇੰਚਾਰਜ ਸੀ.ਆਈ.ਏ ਸਟਾਫ ਵੱਲੋਂ ਮਿਤੀ 1,03,24022 ਨੂੰ ਪਿੰਡ ਫਤੇਵਾਲ ਮੌਸਮੀਆਨ ਉਕਤਾਨ ਦੇ ਘਰ ਰੇਡ ਕੀਤੀ ਜਦੋਂ ਪੁਲਿਸ ਪਾਰਟੀ ਮੌਸਮੀਆਨ ਉਕਤਾਨ ਦੇ ਘਰ ਪੁੱਜੀ ਤਾਂ ਉਹ ਘਰ ਵਿਚ ਮੌਜੂਦ ਨਹੀਂ ਮਿਲ ਪਰ ਇਕ ਸਰਦਾਰ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਨਾਲ ਦੇ ਸਰੋਂ ਦੇ ਖੇਤ ਵਿਚ ਭਜ ਨਿਕਲਿਆ ਜਿਸਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਕਾਰਜ ਸਿੰਘ ਪੁੱਤਰ ਸਾਧਾ ਸਿੰਘ ਵਾਸੀ ਫੱਤੇਵਾਲਾ ਥਾਣਾ ਮੱਲਵਾਲਾ ਜਿਲਾ ਫਿਰੋਜ਼ਪੁਰ ਦੱਸਿਆ ਜਿਸਦੀ ਪੁਲਿਸ ਪਾਰਟੀ ਵੱਲੋਂ ਹਸਬ ਜਾਬਤਾ ਤਲਾਸੀ ਕਰਨ ਤੇ ਉਸ ਪਾਸੋਂ ਇੱਕ ਕਿਲੋਗ੍ਰਾਮ ਅਫੀਮ ਬਰਾਮਦ ਹੋਈ।

ਗ੍ਰਿਫਤਾਰ ਦੋਸ਼ੀ ਦੇ ਖਿਲਾਫ ਪਹਿਲਾਂ ਦਰਜ ਮੁੱਕਦਮੇਂ

1. ਮੁਕਦਮਾ ਨੰਬਰ 334 ਮਿਤੀ 17.11.2017 ਅ/ਧ 21-61-85 NDPS ਐਕਟ ਥਾਣਾ ਸਦਰ ਜਿਲਾ ਫਿਰੋਜ਼ਪੁਰ।

2. ਮੁਕਦਮਾ ਨੰਬਰ 160 ਮਿਤੀ 06.11.2020 ਅਧ 18-61-85 NDPS ਐਕਟ ਥਾਣਾ ਮੱਲਾਵਾਲਾ ਜਿਲਾ ਫਿਰੋਜਪੁਰ