ਗੜ੍ਹਸ਼ੰਕਰ, 12 ਮਾਰਚ (ਅਸ਼ਵਨੀ ਸ਼ਰਮਾ) : ਸ਼ਹਿਰ ਦੇ ਗੰਦੇ ਨਾਲੇ ਨੇੜਿਓ ਦਾਣਾ ਮੰਡੀ ਨੂੰ ਜਾਣ ਵਾਲੀ ਸੜਕ ਤੋਂ ਸਵੇਰ ਸਮੇਂ ਇਕ ਵਿਅਕਤੀ ਮਿ੍ਤਕ ਹਾਲਤ ਵਿਚ ਪਾਇਆ ਗਿਆ | ਮਿ੍ਤਕ ਵਿਅਕਤੀ ਦੀ ਪਛਾਣ ਰਾਜ ਕੁਮਾਰ (43) ਪੁੱਤਰ ਸ਼ਾਦੀ ਰਾਮ ਵਾਸੀ ਵਾਰਡ ਨੰਬਰ 5 ਗੜ੍ਹਸ਼ੰਕਰ ਵਜੋਂ ਹੋਇਆ ਹੈ | ਦੱਸਿਆ ਜਾ ਰਿਹਾ ਹੈ ਕਿ ਉਹ ਰਾਤ ਸਮੇਂ ਇਥੇ ਇਕ ਸੀਮੈਂਟ ਦੇ ਬੈਂਚ ‘ਤੇ ਸੁੱਤਾ ਸੀ ਜਿਸ ਨੂੰ ਸਵੇਰ ਸਮੇਂ ਮਿ੍ਤਕ ਹਾਲਤ ‘ਚ ਪਾਇਆ ਗਿਆ| ਦੱਸਿਆ ਜਾ ਰਿਹਾ ਹੈ ਕਿ ਉਹ ਸ਼ਰਾਬ ਪੀਣ ਦਾ ਆਦੀ ਸੀ ਤੇ ਅਕਸਰ ਦਾਣਾ ਮੰਡੀ ਨੇੜੇ ਘੁੰਮਦਾ ਰਹਿੰਦਾ ਸੀ | ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ‘ਚ ਬਿਆਨਾਂ ਦੇ ਆਧਾਰ ‘ਤੇ 174 ਦੀ ਜ਼ਰੂਰੀ ਕਾਰਵਾਈ ਅਮਲ ‘ਚ ਲਿਆਂਦੀ ਗਈ ਹੈ |
ਵੱਡੀ ਖਬਰ.. ਦਾਣਾ ਮੰਡੀ ਨੂੰ ਜਾਣ ਵਾਲੀ ਸੜਕ ਤੋਂ ਵਿਅਕਤੀ ਦੀ ਮਿਲੀ ਲਾਸ਼
- Post published:March 12, 2022
You Might Also Like
श्री राम नवमी उत्सव कमेटी दसूहा ने करवाया श्री सुंदरकांड पाठ
अज्ञात चोरों ने प्राचीन पांडव सरोवर मंदिर की 2 गोलकों को बनाया निशाना, हजारों की नकदी लेकर हुआ रफ्फूचक्कर
10 ਨਸ਼ੀਲੇ ਟੀਕਿਆਂ ਸਮੇਤ ਇੱਕ ਨੌਜਵਾਨ ਨੂੰ ਪੁਲਿਸ ਨੇ ਦਬੋਚਿਆ
ਜੇ ਪੀ ਨੱਡਾ ਦੇ ਹੁਸ਼ਿਆਰਪੁਰ ਪਹੁੰਚਣ ‘ਤੇ ਭਾਜਪਾ ਆਗੂਆਂ ਵਲੋਂ ਭਰਵਾਂ ਸਵਾਗਤ







