Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਰੋਕੀ ਰੇਲ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਰੋਕੀ ਰੇਲ

ਫ਼ਤਹਿਗੜ੍ਹ ਚੂੜੀਆਂ  / ਬਟਾਲਾ (ਅਵਿਨਾਸ਼ ਸ਼ਰਮਾ)

18 ਅਪ੍ਰੈਲ : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਵਾਲੀ ਅਤੇ ਦਲਜੀਤ ਸਿੰਘ ਚਿਤੌੜਗੜ੍ਹ ਦੀ ਅਗਵਾਈ ਹੇਠ ਬਲਾਕ ਫ਼ਤਹਿਗੜ੍ਹ ਚੂੜੀਆਂ ਦੇ ਅਜਨਾਲਾ ਰੋਡ ਫਾਟਕ ਤੇ 12 ਵਜੇ ਤੋਂ ਚਾਰ ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ। ਪਿਛਲੇ ਦਿਨੀਂ ਭਾਰੀ ਮੀਂਹਾਂ ਅਤੇ ਗੜ੍ਹੇਮਾਰੀ ਨਾਲ ਕਣਕ ਦੇ ਝਾੜ ਵਿੱਚ ਹੋਈ ਘਾਟ ਦਾ ਪੂਰਾ ਮੁਆਵਜ਼ਾ ਦੇਣ ਦੀ ਬਜਾਏ ਕੇਂਦਰ ਸਰਕਾਰ ਵੱਲੋਂ ਦਾਗੀ ਦਾਣਿਆਂ ਦੇ ਬਹਾਨੇ ਬਾਕੀ ਬਚੀ ਕਣਕ ਦੇ ਰੇਟ ਵਿੱਚ ਵੀ 5.31 ਤੋਂ ਲੈ ਕੇ 31.86 ਰੁਪਏ ਪ੍ਰਤੀ ਕੁਇੰਟਲ ਦੀ ਕਟੌਤੀ ਕਰਨ ਦੇ ਫ਼ੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਇਹ ਫੈਸਲਾ ਤੁਰੰਤ ਵਾਪਸ ਲਿਆ ਜਾਵੇ। ਜਿਲ੍ਹਾ ਸਲਾਹਕਾਰ ਗੁਰਬਚਨ ਸਿੰਘ ਅਮ੍ਰਿਤਸਰ ਨੇ ਦੋਸ਼ ਲਾਇਆ ਹੈ ਕਿ ਇਸ ਕਿਸਾਨ-ਮਾਰੂ ਫੈਸਲੇ ਨੇ ਕੇਂਦਰੀ ਭਾਜਪਾ ਹਕੂਮਤ ਦਾ ਕਿਸਾਨ-ਦੁਸ਼ਮਣ ਕਿਰਦਾਰ ਇੱਕ ਵਾਰ ਫਿਰ ਨੰਗਾ ਕੀਤਾ ਹੈ। ਬੇਸ਼ੱਕ ਪੰਜਾਬ ਦੀ ਆਪ ਸਰਕਾਰ ਨੇ ਵੀ ਕਣਕ ਦੀ 75 ਤੋਂ 100% ਯਾਨੀ ਮੁਕੰਮਲ ਤਬਾਹੀ ਦਾ ਮੁਆਵਜ਼ਾ ਸਿਰਫ਼ 15000 ਰੁਪਏ ਪ੍ਰਤੀ ਏਕੜ ਐਲਾਨ ਕਰ ਕੇ ਕਿਸਾਨਾਂ ਨਾਲ਼ ਕੋਝਾ ਮਜ਼ਾਕ ਹੀ ਕੀਤਾ ਹੈ। ਪ੍ਰੰਤੂ ਕੇਂਦਰ ਸਰਕਾਰ ਨੇ ਮੁਆਵਜ਼ਾ ਤਾਂ ਕੀ ਦੇਣਾ ਸੀ ਉਲਟਾ ਮਿਥੇ ਹੋਏ ਘਾਟੇ ਵਾਧੇ ਰੇਟ ਵਿੱਚੋਂ ਵੀ ਕਟੌਤੀ ਕਰ ਮਾਰੀ ਹੈ। ਸਰਕਾਰਾਂ ਦੀਆ ਮਾੜੀਆ ਨੀਤੀਆ ਦਾ ਸਖ਼ਤ ਵਿਰੋਧ ਕਰਕੇ ਨਾਰੇਬਾਜ਼ੀ ਵੀ ਕੀਤੀ। ਬੁਲਾਰਿਆ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਐਮ ਐਸ ਪੀ ਵਿੱਚ ਕੀਤੀ ਕਟੌਤੀ ਦੇ ਫੈਸਲੇ ਨੂੰ ਵਾਪਸ ਲਿਆ ਜਾਵੇ, ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਅੱਜ ਦੇ ਇਕੱਠ ਵਿੱਚ ਮੇਜਰ ਸਿੰਘ ਭੌਲੇਕੇ, ਅਜੀਤ ਸਿੰਘ ਖੋਖਰ, ਜੋਗਾ ਸਿੰਘ ਮੁਰੀਦਕੇ, ਪ੍ਰਕਾਸ਼ ਸਿੰਘ ਵੀਲਾ, ਕਰਨੈਲ ਸਿੰਘ ਰੂਪੋਵਾਲੀ, ਹਰਦਿਆਲ ਸਿੰਘ ਫ਼ਤਹਿਗੜ੍ਹ ਚੂੜੀਆਂ, ਹਰਦੀਪ ਸਿੰਘ ਲੋਹ ਚਪ, ਸਕੱਤਰ ਸਿੰਘ ਭੇੜ ਪਤਨ, ਗੁਰਮੀਤ ਸਿੰਘ ਠੱਠਾ, ਜਗਪ੍ਰੀਤ ਸਿੰਘ ਧਰਮਾਬਾਦ, ਸਵਰਨ ਸਿੰਘ ਕਲੇਰ,ਦਲਜੀਤ ਸਿੰਘ ਧਵਾਨ, ਸੁਖਦੇਵ ਸਿੰਘ ਉੱਦੋਵਾਲੀ, ਗੁਰਮੇਜ਼ ਸਿੰਘ ਚੀਮਾ ਖੁੱਡੀ, ਮੁੱਖਤਾਰ ਸਿੰਘ ਢਪਾਈ, ਜਗੀਰ ਸਿੰਘ ਭਰਥ, ਬਲਦੇਵ ਸਿੰਘ ਚਿਤੌੜਗੜ੍ਹ, ਕਾਲਾ ਸਿੰਘ ਭੌਲੇਕੇ ਆਦਿ ਕਿਸਾਨ ਹਾਜਰ ਸਨ।