Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਪਾਬੰਦੀਸ਼ੁਦਾ ਪਲਾਸਟਿਕ ਦੀ ਡੋਰ ਸਮੇਤ ਇੱਕ ਵਿਅਕਤੀ ਕਾਬੂ

ਪਾਬੰਦੀਸ਼ੁਦਾ ਪਲਾਸਟਿਕ ਦੀ ਡੋਰ ਸਮੇਤ ਇੱਕ ਵਿਅਕਤੀ ਕਾਬੂ

ਗੜ੍ਹਦੀਵਾਲਾ 28 ਦਸੰਬਰ (ਚੌਧਰੀ ) 

: ਪਾਬੰਦੀ ਸ਼ੂਦਾ ਸਿੰਥੈਟਿਕ ਡੋਰ ਦੇ 11 ਗੱਟੂ ਸਮੇਤ ਇੱਕ ਵਿਅਕਤੀ ਨੂੰ ਗੜਦੀਵਾਲਾ ਪੁਲਿਸ ਨੇ ਕਾਬੂ ਕੀਤਾ ਹੈ।

 ਇਸ ਸਬੰਧੀ ਸਬ-ਇੰਸਪੈਕਟਰ ਪਰਵਿੰਦਰ ਸਿੰਘ ਧੂਤ ਮੁੱਖ ਅਫਸਰ ਥਾਣਾ ਗੜ੍ਹਦੀਵਾਲਾ ਨੇ ਦੱਸਿਆ ਕਿ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਏ.ਐਸ.ਆਈ ਜੀਵਨ ਲਾਲ ਸਮੇਤ ਪੁਲੀਸ ਪਾਰਟੀ ਬਰਾਏ ਕਰਨੇ ਗਸਤ ਬਾ ਚੈਕਿੰਗ ਸੱਕੀ ਤੇ ਭੇੜੋ ਪੁਰਸ਼ਾ ਦੇ ਸਬੰਧ ਵਿੱਚ ਕੋਈ ਮੋੜ ਗੜਦੀਵਾਲ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੰਸਾਰ ਸਿੰਘ ਪੁਤਰ ਪ੍ਰੇਮ ਚੰਦ ਵਾਸੀ ਪਿੰਡ ਜਮਸ਼ੇਰ ਚਠਿਆਲ ਥਾਣਾ ਗੜਦੀਵਾਲ ਜਿਲਾ ਹੁਸ਼ਿਆਰਪੁਰ ਜੋ ਪਿੰਡ ਜਮਸ਼ੇਰ ਚੁਨਿਆਲ ਆਪਣੀ ਕਰਿਆਨੇ ਦੀ ਦੁਕਾਨ ਦੀ ਆੜ ਵਿਚ ਪਤੰਗ ਉਡਾਉਣ ਵਾਲੀ ਪਾਬੰਦੀ ਸ਼ੁਦਾ ਡੋਰ ਪਲਾਸਟਿਕ ਦੀ ਰੱਖ ਕੇ ਚੋਰੀ ਛੁਪੇ ਗਾਹਕਾਂ ਨੂੰ ਵੇਚਦਾ ਹੈ।ਜੇਕਰ ਉਸਦੀ ਦੁਕਾਨ ਤੇ ਹੁਣੇ ਹੀ ਰੇਡ ਕੀਤਾ ਜਾਵੇ ਤਾਂ ਉਕਤ ਵਿਅਕਤੀ ਪਾਸੋਂ ਭਾਰੀ ਮਾਤਰਾ ਵਿੱਚ ਪਾਬੰਦੀ ਸ਼ੁਦਾ ਪਲਾਸਟਿਕ ਦੀ ਡੋਰ ਸਮੇਤ ਕਾਬੂ ਆ ਸਕਦਾ ਹੈ।ਮੁੱਖਬਰ ਖਾਸ ਦੀ ਇਤਲਾਹ ਤੇ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਵਲੋਂ ਉੱਕਤ ਦੁਕਾਨ ਤੇ ਰੇਡ ਮਾਰਨ ਤੇ ਇੱਕ ਮੋਨਾ ਵਿਅਕਤੀ ਆਪਣੀ ਦੁਕਾਨ ਪਰ ਬੈਠਾ ਸੀ।ਜੋ ਪੁਲਿਸ ਦੀ ਆਮਦ ਨੂੰ ਦੇਖ ਕੇ ਆਪਣੀ ਦੁਕਾਨ ਦਾ ਛੱਟਰ ਸੁੱਟ ਕੇ ਦੁਕਾਨ ਤੇ ਭੱਜਣ ਲੱਗਾ ।ਪੁਲੀਸ ਪਾਰਟੀ ਵਲੋਂ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਸੰਸਾਰ ਸਿੰਘ ਪੁਤਰ ਪ੍ਰੇਮ ਚੰਦ ਵਾਸੀ ਪਿੰਡ ਜਮਸ਼ੇਰ ਚਠਿਆਲ ਥਾਣਾ ਗੜਦੀਵਾਲ ਜਿਲਾ ਹੁਸ਼ਿਆਰਪੁਰ ਦੱਸਿਆ। ਜਿਸਦੀ ਦੁਕਾਨ ਦੀ ਤਲਾਸ਼ੀ ਕਰਨ ਤੇ ਉਸਦੀ ਦੁਕਾਨ ਵਿੱਚੋਂ ਇੱਕ ਬੋਰਾ ਪਲਾਸਟਿਕ ਬ੍ਰਾਮਦ ਹੋਇਆ।ਜਿਸਨੂੰ ਖੋਲ ਕੇ ਚੈਕ ਕੀਤਾ ਤਾਂ ਗਿਣਤੀ ਕਰਨ ਤੇ ਉਸ ਵਿੱਚੋਂ ਪਾਬੰਦੀ ਸਦਾ ਸਿਥੋਟਿਕ ਡੋਰ ਦੇ 11 ਗੱਟੂ ਮਿਲੇ ਜਿਨਾ ਪਰ ਅੰਗਰੇਜੀ ਵਿੱਚ Mono Fil 06 ਗੱਟੂ ਜਿਸ ਤੇ NOT use for kite flying ਲਿਖਿਆ ਹੈ ।ਜਿਸ ਸਬੰਧੀ ਉੱਕਤ ਵਿਅਕਤੀ ਨੂੰ ਡਿਪਟੀ ਕਮਿਸ਼ਨਰ ਹੁਸਿਆਰਪੁਰ ਦੇ ਹੁਕਮ ਨੰਬਰ-16669-89 MA ਮਿਤੀ 10-12-2025 ਦੀ ਉਲੰਘਣਾ ਕੀਤੀ ਹੈ ਅਤੇ ਸਿਥੇਟਿਕ ਡੋਰ ਨੂੰ ਆਪਣੇ ਕਬਜਾ ਵਿਚ ਰੱਖ ਕੇ ਲੋਕਾਂ ਦੇ ਨਿੱਜੀ ਜੀਵਨ ਨੂੰ ਖਤਰੇ ਵਿਚ ਪਾਇਆ ਹੈ।ਪੁਲਿਸ ਵੱਲੋਂ ਸੰਸਾਰ ਸਿੰਘ ਪੁੱਤਰ ਪ੍ਰੇਮ ਚੰਦ ਵਾਸੀ ਪਿੰਡ ਜਮਸ਼ੇਰ ਚਠਿਆਲ ਥਾਣਾ ਗੜਦੀਵਾਲਾ ਖਿਲਾਫ ਜੁਰਮ ਜੇਰੇ ਧਾਰਾ 318(4), 125,223,BNS ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।