Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਸਤਿਗੁਰੂ ਹਜੂਰ ਮਹਾਰਾਜ ਦੇ ਦਰਸ਼ਨ ਦਾਸ ਜੀ ਦਾ 71ਵਾਂ ਜਨਮ ਦਿਹਾੜਾ 6,7,8 ਦਸੰਬਰ ਨੂੰ ਬੜੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ

ਸਤਿਗੁਰੂ ਹਜੂਰ ਮਹਾਰਾਜ ਦੇ ਦਰਸ਼ਨ ਦਾਸ ਜੀ ਦਾ 71ਵਾਂ ਜਨਮ ਦਿਹਾੜਾ 6,7,8 ਦਸੰਬਰ ਨੂੰ ਬੜੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ

ਬਟਾਲਾ 3 ਦਸੰਬਰ (ਅਵਿਨਾਸ਼ ਸ਼ਰਮਾ )

ਸੰਤ ਤ੍ਰਿਲੋਚਨ ਦਰਸ਼ਨ ਦਾਸ ਜੀ ਇਸ ਸਮਾਗਮ ਵਿਚ ਪਰਮਾਤਮਾ ਦਾ ਨਾਮ ਜਪਾਉਣ ਦਾ ਅਭਿਆਸ ਕਰਵਾਉਣਗੇ ਅਤੇ ਸਾਧ ਸੰਗਤ ਨੂੰ ਲੋਕ ਭਲਾਈ ਦਾ ਸੰਦੇਸ਼ ਦੇਵਣਗੇ

: ਸਤਿਗੁਰੂ ਹਜੂਰ ਮਹਾਰਾਜ ਦੇ ਦਰਸ਼ਨ ਦਾਸ ਜੀ ਦਾ 71ਵਾਂ ਜਨਮ ਦਿਹਾੜੇ ਮਨਾਉਣ ਸਬੰਧੀ ਅੱਜ ਸੱਚਖੰਡ ਨਾਨਕ ਧਾਮ ਬਟਾਲਾ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਬਾਬਾ ਜੀ ਨੇ ਦੱਸਿਆ ਕਿ
6,7,8 ਦਸੰਬਰ ਨੂੰ ਬਟਾਲਾ ਵਿੱਖੇ ਸਤਿਗੁਰੂ ਹਜੂਰ ਮਹਾਰਾਜ ਦਰਸ਼ਨ ਦਾਸ ਜੀ ਦੇ 71 ਵੇਂ ਜਨਮ ਦਿਹਾੜੇ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੱਚਖੰਡ ਨਾਨਕ ਧਾਮ ਬਾਈਪਾਸ ਬਟਾਲਾ ਵਿੱਖੇ ਬੜੇ ਹੀ ਉੱਚੇ ਪੱਧਰ ਤੇ ਸਮਾਗਮ ਮਨਾਇਆ ਜਾ ਰਿਹਾ ਹੈ ।ਇਸ ਸਮਾਗਮ ਵਿਚ ਦੇਸ਼ ਵਿਦੇਸ਼ ਤੋਂ ਬਹੁਤ ਸੰਗਤ ਆ ਰਹੀ ਹੈ ਦੂਰ ਦੂਰ ਤੋਂ ਆ ਰਹੀਆਂ ਹਨ, ਸੰਗਤਾਂ ਦੇ ਰਹਿਣ ਦੇ ਵਾਸਤੇ ਸੱਚਖੰਡ ਨਾਨਕ ਧਾਮ ਪ੍ਰਬੰਧਕ ਕਮੇਟੀ ਦੇ ਵੱਲੋ ਬੜੇ ਹੀ ਵਧੀਆ ਤਰੀਕੇ ਨਾਲ ਪ੍ਰਬੰਧ ਕੀਤਾ ਜਾ ਰਿਹਾ ਹੈ। ਤਿੰਨ ਦਿਨ ਦੇ ਸਮਾਗਮ ਦੇ ਵਿਚ ਸਾਧ ਸੰਗਤ ਲਈ ਲੰਗਰ ਪ੍ਰਸਾਦ ਦਾ ਦਿਨ ਰਾਤ ਪ੍ਰਬੰਧ ਕੀਤਾ ਗਿਆ ਹੈ। ਇਸ ਸਮਾਗਮ ਦੇ ਵਿਚ ਸੰਤ ਤ੍ਰਿਲੋਚਨ ਦਰਸ਼ਨ ਦਾਸ ਜੀ ਦੁਆਰਾ ਸਤਿਗੁਰੂ ਹਜੂਰ ਮਹਾਰਾਜ ਦਰਸ਼ਨ ਦਾਸ ਜੀ ਦੇ ਜੀਵਨ ਅਤੇ ਉਹਨਾਂ ਦੀਆਂ ਸਿੱਖਿਆਵਾਂ ਉਪਰ ਚਾਨਣਾ ਪਾਇਆ ਜਾਵੇਗਾ‌ ਅਤੇ ਉਸ ਉਪਰ ਚੱਲਣ ਲਈ ਸਾਧ ਸੰਗਤ ਨੂੰ ਪ੍ਰੇਰਿਤ ਕੀਤਾ ਜਾਵੇਗਾ। ਸੰਤ ਤ੍ਰਿਲੋਚਨ ਦਰਸ਼ਨ ਦਾਸ ਜੀ ਅਕਸਰ ਆਪਣੇ ਸਤਸੰਗ ਰਾਹੀਂ ਸੰਗਤ ਨੂੰ ਸੱਚ, ਸੰਤੁਸ਼ਟੀ, ਪਰਮਾਤਮਾ ਦਾ ਨਾਮ ਜੱਪਣਾ ਅਤੇ ਸੇਵਾ ਕਰਨ ਲਈ ਕਹਿੰਦੇ ਹਨ।ਮਿੱਤੀ 8 ਦਸੰਬਰ ਨੂੰ ਸੰਤ ਸੰਮੇਲਨ ਕੀਤਾ ਜਾ ਰਿਹਾ ਹੈ ਜਿਸ ਦੇ ਵਿਚ ਦੇਸ਼ ਦੀਆ ਵੱਖ ਵੱਖ ਥਾਵਾਂ ਤੋਂ ਉੱਚ ਪਦ ਤੇ ਆਸੀਨ ਹੋਏ ਸੰਤ ਮਹਾਂਪੁਰਖ ਸਮਾਗਮ ਵਿਚ ਸ਼ਾਮਿਲ ਹੋਣ ਆ ਰਹੇ ਹਨ।ਗੁਰੂ ਮਹਾਰਾਜ ਸੰਤ ਤ੍ਰਿਲੋਚਨ ਦਰਸ਼ਨ ਦਾਸ ਜੀ ਦੇ ਕਹੇ ਅਨੁਸਾਰ ਜੌ ਵੀ ਸਾਧ ਸੰਗਤ ਇਸ ਤਿੰਨ ਦਿਨ ਦੇ ਸਮਾਗਮ ਵਿਚ ਆਪਣੀ ਹਾਜ਼ਰੀ ਭਰ ਕੇ ਤਨ ਮਨ ਤੋਂ ਸੇਵਾ ਕਰੇਗਾ। ਪਾਰਬ੍ਰਹਮ ਪਰਮਾਤਮਾ ਦੀ ਉਹਨਾਂ ਤੇ ਬੜੀ ਰਹਿਮਤ ਕਿਰਪਾ ਹੋਵੇਗੀ ਅਤੇ ਉਹ ਗੁਰੂ ਘਰ ਦੀਆ ਖੁਸ਼ੀਆ ਪ੍ਰਾਪਤ ਕਰਨਗੇ। ਸੰਤ ਤ੍ਰਿਲੋਚਨ ਦਰਸ਼ਨ ਦਾਸ ਜੀ ਇਸ ਸਮਾਗਮ ਵਿਚ ਪਰਮਾਤਮਾ ਦਾ ਨਾਮ ਜਪਾਉਣ ਦਾ ਅਭਿਆਸ ਕਰਵਾਉਣਗੇ ਅਤੇ ਸਾਧ ਸੰਗਤ ਨੂੰ ਲੋਕ ਭਲਾਈ ਦਾ ਸੰਦੇਸ਼ ਦੇਵਣਗੇ। ਇਸ ਪਾਵਨ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਲੋਕ ਭਲਾਈ ਦੇ ਕੰਮ ਵੀ ਕੀਤੇ ਜਾਣਗੇ ਜਿਵੇਂ ਕਿ ਫ੍ਰੀ ਆਯੁਰਵੈਦਿਕ ਮੈਡੀਕਲ ਚੈੱਕਅਪ, ਜਰੂਰਤਮੰਦ ਲੋਕਾਂ ਨੂੰ ਕੰਬਲ ਵੰਡਣਾ ਅਤੇ ਰਾਸ਼ਨ ਆਦਿ ਵੰਡਣਾ।
ਸਮਾਗਮ ਵਿੱਚ ਸਾਧ ਸੰਗਤ ਦੀ ਸੇਵਾ ਦੇ ਲਈ ਸੱਚਖੰਡ ਨਾਨਕ ਧਾਮ ਦੀ ਸਾਰੀ ਪ੍ਰਬੰਧਕ ਕਮੇਟੀ ਅਤੇ ਬਾਬਾ ਜੀ ਸਾਹਿਬਾਨ ਬੜੇ ਹੀ ਉਤਸਾਹ ਨਾਲ ਲੱਗੇ ਹੋਏ ਹਨ।