Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਅਰਣਿਆ ਠਾਕੁਰ ਨੇ ਵਿਸ਼ਵ ਤਾਇਕਵਾਂਡੋ ਚੈਂਪੀਅਨਸ਼ਿਪ ‘ਚ ਤਗਮਾ ਜਿੱਤ ਕੇ…

ਅਰਣਿਆ ਠਾਕੁਰ ਨੇ ਵਿਸ਼ਵ ਤਾਇਕਵਾਂਡੋ ਚੈਂਪੀਅਨਸ਼ਿਪ ‘ਚ ਤਗਮਾ ਜਿੱਤ ਕੇ…

ਗੜ੍ਹਸ਼ੰਕਰ, (ਜਤਿੰਦਰ ਪਾਲ ਸਿੰਘ ਕਲੇਰ )–

ਅਰਣਿਆ ਠਾਕੁਰ ਨੇ ਵਿਸ਼ਵ ਤਾਇਕਵਾਂਡੋ ਚੈਂਪੀਅਨਸ਼ਿਪ ‘ਚ ਤਗਮਾ ਜਿੱਤ ਕੇ ਦੇਸ਼ ਦਾ ਨਾਂਅ ਕੀਤਾ ਰੌਸ਼ਨ

4 ਅਗਸਤ– ਗੜ੍ਹਸ਼ੰਕਰ ਦੀ ਦੋਹਤਰੀ ਤੇ ਸਮਾਜ ਸੇਵੀ ਰਾਜੀਵ ਰਾਣਾ ਦੀ ਭਾਣਜੀ ਅਰਣਿਆ ਠਾਕੁਰ ਨੇ ਵਿਸ਼ਵ ਤਾਇਕਵਾਂਡੋ ਚੈਪੀਅਨਸ਼ਿੱਪ ਵਿਚ ਚਾਂਦੀ ਦਾ ਤਗਮਾ ਜਿੱਤਕੇ ਪੰਜਾਬ ਦਾ ਹੀ ਨਹੀਂ ਸਗੋਂ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ | ਸਮਾਜ ਸੇਵੀ ਰਾਜੀਵ ਰਾਣਾ ਨੇ ਦੱਸਿਆ ਕਿ ਉਨ੍ਹਾਂ ਦੀ ਭਾਣਜੀ ਅਰਣਿਆ ਠਾਕੁਰ ਜੋ ਕਿ ਪੰਚਕੂਲਾ ਦੇ ਤਾਉ ਦੇਵੀ ਲਾਲ ਸੈਂਟਰ ਤੋਂ ਤਾਇਕਵਾਂਡੋ ਦੀ ਟ੍ਰੇਨਿੰਗ ਪ੍ਰਾਪਤ ਕਰ ਰਹੀ ਹੈ ਨੇ 14 ਸਾਲ ਦੀ ਉਮਰ ਵਿਚ ਹੀ ਵਲਰਡ ਤਾਇਕਵਾਂਡੋ ਚੈਂਪੀਅਨਸ਼ਿੱਪ ਵਿਚ ਸਿਲਵਰ ਮੈਡਕਲ ਜਿੱਤਕੇ ਦੇਸ਼ ਦਾ ਨਾਮ ਉੱਚਾ ਕੀਤਾ ਹੈ | ਉਨ੍ਹਾਂ ਦੱਸਿਆ ਕਿ ਅਰਣਿਆ ਠਾਕੁਰ ਨੇ ਇਸ ਚੈਂਪੀਅਨਸ਼ਿੱਪ ਵਿਚ ਰਾਉਂਡ 16 ਵਿਚ ਚੀਨੀ ਖਿਡਾਰੀ ਨੂੰ ਚਿੱਤ ਕੀਤਾ ਤੇ ਰਾਉਂਡ 32 ਵਿਚ ਆਸਟ੍ਰੇਲੀਆ ਦੇ ਖਿਲਾਫ਼ ਜਿੱਤ ਹਾਸਿਲ ਕੀਤੀ | ਇਸੇ ਤਰ੍ਹਾਂ ਉਸਨੇ ਕੁਆਟਰ ਫਾਈਨਲ ਵਿਚ ਕੈਨੇਡਾ ਤੇ ਸੈਮੀ ਫਾਈਨਲ ਵਿਚ ਗਰੀਸ ਦੇ ਖਿਲਾਫ਼ ਜਿੱਤ ਦਰਜ ਕੀਤੀ | ਉਨ੍ਹਾਂ ਦੱਸਿਆ ਕਿ ਅਰਣਿਆ ਠਾਕੁਰ ਨੇ ਕੋਰੀਅਨ ਖਿਡਾਰੀ ਤੋਂ ਹਾਰਨ ਦੇ ਬਾਵਜੂਦ ਵੀ ਦੇਸ਼ ਲਈ ਪਹਿਲਾ ਸਿਲਵਰ ਮੈਡਲ ਜਿੱਤ ਕੇ ਇਤਿਹਾਸ ਰਚਿਆ ਹੈ | ਉਨ੍ਹਾਂ ਕਿਹਾ ਕਿ ਅਰਣਿਆ ਠਾਕੁਰ ਇਸਤੋਂ ਪਹਿਲਾ ਵੀ ਦੁਬਈ ਵਿਚ ਹੋਈ ਵਿਸ਼ਵ ਚੈਂਪੀਅਨਸ਼ਿੱਪ ਵਿਚ ਸੋਨ ਤਗਮੇ ਜਿੱਤਕੇ ਦੇਸ਼ ਦਾ ਨਾਮ ਰੌਸ਼ਨ ਕਰ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਕੋਚ ਹਰਜਿੰਦਰ ਸਿੰਘ ਦੀ ਸਖ਼ਤ ਮਿਹਨਤ ਸਦਕਾ ਅਰਣਿਆ ਦੀ ਇਸ ਉਪਲੱਬਧੀ ਨਾਲ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਵਿਚ ਵੱਡੀ ਖੁਸ਼ੀ ਪਾਈ ਜਾ ਰਹੀ ਹੈ |