Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਸ਼੍ਰੀ ਆਦਿਸ਼ਵਰ ਭਗਵਾਨ ਜੈਨ ਮੰਦਿਰ ਵਿਖੇ ਸਲਾਨਾ ਝੰਡਾ ਰਸਮ ਉਤਸਵ ਸ਼ਰਧਾਪੂਰਵਕ ਮਨਾਇਆ

ਸ਼੍ਰੀ ਆਦਿਸ਼ਵਰ ਭਗਵਾਨ ਜੈਨ ਮੰਦਿਰ ਵਿਖੇ ਸਲਾਨਾ ਝੰਡਾ ਰਸਮ ਉਤਸਵ ਸ਼ਰਧਾਪੂਰਵਕ ਮਨਾਇਆ

ਗੜ੍ਹਦੀਵਾਲਾ (ਯੋਗੇਸ਼ ਗੁਪਤਾ)

ਸ਼੍ਰੀ ਆਦੀਸ਼ਵਰ ਭਗਵਾਨ ਜੈਨ ਮੰਦਿਰ ਗੜ੍ਹਦੀਵਾਲਾ ਦਾ ਸਾਲਾਨਾ ਝੰਡਾ ਚੜਾਉਣ ਉਤਸਵ ਅੱਜ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਰਾਜੇਸ਼ ਜੈਨ, ਸੰਦੀਪ ਜੈਨ ਬਬਲੂ, ਯਸ਼ਪਾਲ ਜੈਨ, ਚਿਤਰੰਜਨ ਜੈਨ ਅਤੇ ਅਮਨ ਜੈਨ ਨੇ ਵਿਧੀ ਪੂਰਵਕ ਸਤਾਰਾਂ ਭੇਦੀ ਪੂਜਾ ਕਰਵਾਈ ਤੇ ਆਦੀਸ਼ਵਰ ਭਗਵਾਨ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਸੇਠ ਅਸ਼ੋਕ ਜੈਨ, ਸੇਠ ਸੁਸ਼ੀਲ ਜੈਨ, ਡਾਕਟਰ ਰਿਸ਼ਭ ਜੈਨ ਅਤੇ ਹੋਰਨਾਂ ਸ਼ਰਧਾਲੂਆਂ ਨੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਸ੍ਰੀ ਆਤਮਾਨੰਦ ਜੈਨ ਸਭਾ ਗੜਦੀਵਾਲਾ ਦੇ ਪ੍ਰਧਾਨ ਤੇ ਪ੍ਰਮੁੱਖ ਸਮਾਜ ਸੇਵਕ ਸੁਨੀਲ ਜੈਨ ਅਤੇ ਉਪ ਪ੍ਰਧਾਨ ਸ਼ੇਰਅੰਸ਼ ਕੁਮਾਰ ਜੈਨ ਨੇ ਆਈਆਂ ਹੋਈਆਂ ਪ੍ਰਮੁੱਖ ਸ਼ਖਸ਼ੀਅਤਾਂ ਦਾ ਫੁੱਲਮਾਲਾਵਾਂ ਪਹਿਨਾ ਕੇ ਸਵਾਗਤ ਤੇ ਸਨਮਾਨ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਸ਼੍ਰੀ ਆਤਮਾਨੰਦ ਜੈਨ ਸਭਾ ਗੜ੍ਹਦੀਵਾਲਾ ਦੇ ਮਹਾਮੰਤਰੀ ਤੇ ਪ੍ਰਮੁੱਖ ਸਮਾਜ ਸੇਵਕ ਦੀਪਕ ਜੈਨ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਇਸ ਪ੍ਰਾਚੀਨ ਜੈਨ ਮੰਦਿਰ ਦਾ ਨਿਰਮਾਣ ਲਾਲਾ ਰੂਪ ਲਾਲ ਜੈਨ ਨੇ ਲਗਭਗ 130 ਸਾਲ ਪਹਿਲਾਂ ਸ੍ਰੀ ਵਿਜਿਯਾਨੰਦ ਸੁਰੀਸ਼ਵਰ ਜੀ ਮਹਾਰਾਜ ਦੀ ਪ੍ਰੇਰਣਾ ਨਾਲ ਕਰਵਾਇਆ ਸੀ। ਇਸ ਮੰਦਿਰ ਦਾ ਨਵ-ਨਿਰਮਾਣ ਸੰਨ 1997 ਵਿੱਚ ਗੱਛਾਅਦੀਪਤੀ ਸ਼੍ਰੀ ਜੈਨ ਅਚਾਰਿਆ ਨਿਤਿਆਨੰਦ ਸੂਰੀ ਜੀ ਮਹਾਰਾਜ ਜੀ ਦੀ ਸਦ ਪ੍ਰੇਰਣਾ ਨਾਲ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਭਜਨ ਮੰਡਲੀਆਂ ਵੱਲੋਂ ਭਜਨ ਸੰਕੀਰਤਨ ਦੁਆਰਾ ਭਗਵਾਨ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਸ੍ਰੀ ਆਤਮਾਨੰਦ ਜੈਨ ਸਭਾ ਗੜ੍ਹਦੀਵਾਲਾ ਦੇ ਪ੍ਰਧਾਨ ਸੁਨੀਲ ਜੈਨ, ਉਪ ਪ੍ਰਧਾਨ ਸ਼ੇਰੰਸ਼ ਕੁਮਾਰ ਜੈਨ, ਮਹਾਮੰਤਰੀ ਤੇ ਪ੍ਰਮੁੱਖ ਸਮਾਜ ਸੇਵਾ ਦੀਪਕ ਜੈਨ, ਮਨਿੰਦਰ ਜੈਨ, ਰਾਜੀਵ ਜੈਨ, ਵਿਕਾਸ ਜੈਨ, ਮਨੀਸ਼ ਜੈਨ, ਹਿਤੇਸ਼ ਜੈਨ, ਪੰਕਜ ਜੈਨ, ਪ੍ਰਵੇਸ਼ ਜੈਨ, ਜੈ ਰਾਣੀ ਜੈਨ, ਸੰਗੀਤਾ ਜੈਨ, ਅਨੀਤਾ ਜੈਨ, ਅਨੂ ਜੈਨ, ਸ਼ਾਲੂ ਜੈਨ, ਊਸ਼ਾ ਜੈਨ, ਨਬਿਆ ਜੈਨ, ਮੋਨਿਕਾ ਜੈਨ, ਵਿਸ਼ਾਲ ਜੈਨ, ਲਲਿਤ ਜੈਨ, ਰਜਨੀ ਜੈਨ, ਮਧੂ ਜੈਨ, ਰਾਜੇਸ਼ ਜੈਨ, ਸ਼ਿਖਾ ਜੈਨ, ਵਸੁਦਾ ਜੈਨ, ਰੋਜੀ ਜੈਨ, ਮੰਜੂ ਜੈਨ, ਪ੍ਰੀਤੀ ਜੈਨ, ਕਵਿਤਾ ਜੈਨ ਆਦਿ ਸਮੇਤ ਭਾਰੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।