ਮਾਤਾ ਕੁੰਤੀ ਮੰਦਰ ਪਿੰਡ ਕੋਈ ਵਿਖੇ ਸਲਾਨਾ ਭੰਡਾਰਾ 17 ਮਈ ਨੂੰ
ਗੜ੍ਹਦੀਵਾਲਾ 15 ਮਈ (ਚੌਧਰੀ) : ਬੀਤੇ ਕੱਲ 14 ਮਈ ਨੂੰ ਪ੍ਰਾਚੀਨ ਮਾਤਾ ਮੰਦਰ ਪਿੰਡ ਕੋਈ ਵਿਖੇ (ਕੁੰਤੀਪਰ) ਵਿਖੇ ਮੰਦਰ ਕਮੇਟੀ ਪ੍ਰਧਾਨ ਰਾਜਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਦੇ ਨੌਜਵਾਨਾਂ ਨਾਲ ਮੀਟਿੰਗ ਹੋਈ। ਇਸ ਮੀਟਿੰਗ ਵਿਚ ਕਮੇਟੀ ਪ੍ਰਧਾਨ ਨੇ ਨੌਜਵਾਨਾਂ ਨਾਲ ਸਲਾਨਾ ਭੰਡਾਰਾ ਜੋ ਕਿ 17 ਮਈ ਦਿਨ ਮੰਗਲਵਾਰ ਨੂੰ ਹੋਣਾ ਨਿਸ਼ਚਿਤ ਹੈ, ਉਸ ਦੀ ਤਿਆਰੀ ਸਬੰਧੀ ਚਰਚਾ ਕੀਤੀ। ਇਸ ਮੌਕੇ ਨੌਜਵਾਨਾਂ ਵਲੋਂ ਆਏ ਸੁਝਾਵਾਂ ਅਨੁਸਾਰ ਸਲਾਨਾ ਭੰਡਾਰਾ ਕਰਵਾਉਣ ਤੇ ਕਮੇਟੀ ਦੀ ਸਹਿਮਤੀ ਬਣੀ। ਨੌਜਵਾਨਾਂ ਵਲੋਂ ਭੰਡਾਰੇ ਨੂੰ ਕਰਵਾਉਣ ਵਿਚ ਮੰਦਰ ਕਮੇਟੀ ਦਾ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਮੀਟਿੰਗ ਵਿਚ ਕਮੇਟੀ ਸਕੱਤਰ ਮਾਸਟਰ ਸੰਜੀਵ ਕੁਮਾਰ ਵਿੱਕੀ, ਰਾਜ ਕੁਮਾਰ , ਸੰਜੀਵ ਕੁਮਾਰ (ਬੱਬਲੂ) ਆਰੀਅਨ, ਤਿਲਕ ਕੌਂਡਲ, ਨਿਤਿਕ, ਮੋਹਿਤ ਕੁਮਾਰ, ਨੀਰਜ ਕੁਮਾਰ, ਰੋਹਿਤ ਕੁਮਾਰ, ਲਵਦੀਪ, ਰੋਹਿਤ ਕੁਮਾਰ, ਨਿਰਮਲ, ਅਮਿਤ ਕੁਮਾਰ, ਗੌਰਵ, ਰਾਜੀਵ ਕੁਮਾਰ, ਵਿਪਿਨ, ਵਿੱਕੀ ਆਦਿ ਹਾਜਰ ਸਨ।








