Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing “ਅਨੰਦ ਮੂਰਤੀ ਗੁਰੂ ਮਾਂ ਦੀ ਕਿਰਪਾ ਨਾਲ ਰਾਮ ਲੁਭਾਇਆ ਦੇ ਘਰ ਸਜਿਆ ਆਤਮਿਕ ਸਮਾਗਮ, ਸੰਗਤਾਂ ਨੇ ਕੀਤਾ ਭਗਤੀ ਰਸ ਦਾ ਅਨੁਭਵ”

“ਅਨੰਦ ਮੂਰਤੀ ਗੁਰੂ ਮਾਂ ਦੀ ਕਿਰਪਾ ਨਾਲ ਰਾਮ ਲੁਭਾਇਆ ਦੇ ਘਰ ਸਜਿਆ ਆਤਮਿਕ ਸਮਾਗਮ, ਸੰਗਤਾਂ ਨੇ ਕੀਤਾ ਭਗਤੀ ਰਸ ਦਾ ਅਨੁਭਵ”

ਬਟਾਲਾ, 28 ਸਤੰਬਰ (ਅਵਿਨਾਸ਼ ਸ਼ਰਮਾ)

: ਸ਼ਰਧਾ ਅਤੇ ਭਾਵਨਾ ਦਾ ਮਿਸਾਲੀ ਪ੍ਰਗਟਾਵਾ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਸ਼ੁਭ ਨਵਰਾਤਰੇ ਦੇ ਪਵਿੱਤਰ ਮੌਕੇ ‘ਤੇ ਪੂਜਨੀਕ ਆਨੰਦ ਮੂਰਤੀ ਗੁਰੂ ਮਾਂ ਰਿਸ਼ੀ ਚੇਤਨਿਆ ਆਸ਼ਰਮ ਗਨੌਰ ਹਰਿਆਣਾ ਦੇ ਇੱਕ ਨਿਸ਼ਠਾਵਾਨ ਸਾਧਕ ਰਾਮ ਲੁਭਾਇਆ ਨੇ ਆਪਣੇ ਘਰ ਵਿੱਚ ਭਜਨ ਕੀਰਤਨ ਦਾ ਆਯੋਜਨ ਕੀਤਾ। ਇਸ ਆਤਮਿਕ ਸਮਾਗਮ ਵਿੱਚ ਬਟਾਲਾ, ਗੁਰਦਾਸਪੁਰ ਅਤੇ ਧਾਰੀਵਾਲ ਤੋਂ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

ਜਿਵੇਂ ਹੀ ਭਜਨ ਕੀਰਤਨ ਦੀ ਸ਼ੁਰੂਆਤ ਹੋਈ, ਮਾਤਰੀ ਸ਼ਕਤੀ ਦੇ ਰੂਹਾਨੀ ਸੁਰਾਂ ਨੇ ਮਾਹੌਲ ਨੂੰ ਐਸਾ ਆਨੰਦਮਈ ਬਣਾ ਦਿੱਤਾ ਕਿ ਹਰ ਭਗਤਾ ਦੀ ਰੂਹ ਪਰਮ ਆਨੰਦ ਵਿੱਚ ਲੀਨ ਹੋ ਗਈ। ਗੁਰੂ ਮਾਂ ਦੀ ਜੈ-ਜੈਕਾਰ ਦੇ ਗੂੰਜਦੇ ਨਾਰੇ ਐਸਾ ਅਹਿਸਾਸ ਕਰਵਾ ਰਹੇ ਸਨ ਜਿਵੇਂ ਸਾਕਸ਼ਾਤ ਗੁਰੂ ਮਾਂ ਹੀ ਸੰਗਤ ਵਿਚਕਾਰ ਬੈਠ ਕੇ ਅਸ਼ੀਰਵਾਦ ਬਖ਼ਸ਼ ਰਹੇ ਹੋਣ।

ਗੁਰੂ ਮਾਂ ਦੇ ਸਰੂਪ ਨੂੰ ਸੋਹਣੀਆਂ ਤੇ ਸੁਗੰਧਿਤ ਫੁੱਲਾਂ ਦੀਆਂ ਮਾਲਾਵਾਂ ਨਾਲ ਸਜਾਇਆ ਗਿਆ ਸੀ। ਪਾਸ ਹੀ ਪ੍ਰਜਵਲਿਤ ਪਵਿੱਤਰ ਜੋਤ ਦੀ ਚਮਕ ਨੇ ਸਾਰੇ ਘਰ ਨੂੰ ਰੌਸ਼ਨੀ ਅਤੇ ਭਗਤੀ ਰੰਗ ਨਾਲ ਰੰਗ ਦਿੱਤਾ। ਭਜਨ ਕੀਰਤਨ ਦੇ ਹਰ ਇਕ ਬੋਲ ਨਾਲ ਘਰ ਦੀਆਂ ਕੰਧਾਂ ਵੀ ਜਿਵੇਂ ਰੂਹਾਨੀ ਅਨੁਭਵਾਂ ਨਾਲ ਗੂੰਜਦੀਆਂ ਮਹਿਸੂਸ ਹੋ ਰਹੀਆਂ ਸਨ।

ਕਰੀਬ ਡੇਢ ਘੰਟੇ ਤੱਕ ਚੱਲੇ ਇਸ ਸਮਾਗਮ ਵਿੱਚ ਸੰਗਤਾਂ ਨੇ ਰੱਬੀ ਰੰਗ ਵਿੱਚ ਡੁੱਬ ਕੇ ਭਜਨ ਕੀਰਤਨ ਸੁਣਿਆ ਅਤੇ ਭਗਤੀ ਰਸ ਦਾ ਅਨੁਭਵ ਕੀਤਾ। ਹਰੇਕ ਸ਼ਰਧਾਲੂ ਦੇ ਚਿਹਰੇ ‘ਤੇ ਇੱਕ ਅਲੌਕਿਕ ਚਮਕ ਸਾਫ਼ ਦਿਖਾਈ ਦੇ ਰਹੀ ਸੀ।

ਸਮਾਗਮ ਦੇ ਅੰਤ ‘ਤੇ ਪ੍ਰਸ਼ਾਦ ਦਾ ਵਿਤਰਣ ਕੀਤਾ ਗਿਆ। ਆਏ ਹੋਏ ਹਰੇਕ ਭਗਤ ਨੇ ਪ੍ਰਸ਼ਾਦ ਨੂੰ ਗੂੜੀ ਸ਼ਰਧਾ ਨਾਲ ਗ੍ਰਹਿਣ ਕੀਤਾ ਅਤੇ ਇਸਨੂੰ ਗੁਰੂ ਮਾਂ ਦੀ ਕਿਰਪਾ ਦਾ ਪ੍ਰਤੀਕ ਮੰਨਿਆ। ਸੰਗਤਾਂ ਨੇ ਇਹ ਵੀ ਅਰਦਾਸ ਕੀਤੀ ਕਿ ਗੁਰੂ ਮਾਂ ਦਾ ਪਵਿੱਤਰ ਆਸ਼ੀਰਵਾਦ ਸਦਾ ਸੰਗਤਾਂ ‘ਤੇ ਬਣਿਆ ਰਹੇ।

ਇਹ ਸਮਾਗਮ ਨਾਂ ਕੇਵਲ ਇੱਕ ਧਾਰਮਿਕ ਪ੍ਰੋਗਰਾਮ ਸੀ, ਬਲਕਿ ਇੱਕ ਰੂਹਾਨੀ ਅਨੁਭਵ ਸੀ, ਜਿਸ ਨੇ ਸਾਰੇ ਭਗਤਾਂ ਦੇ ਮਨ, ਚਿੱਤ ਅਤੇ ਆਤਮਾ ਨੂੰ ਪਰਮ ਸ਼ਾਂਤੀ ਅਤੇ ਆਨੰਦ ਨਾਲ ਭਰ ਦਿੱਤਾ।