Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਅਗਨੀਵੀਰਵਾਯੂ’ ਦੀਆਂ ਆਸਾਮੀਆਂ ਲਈ 31 ਮਾਰਚ ਤੱਕ ਕੀਤੀ ਜਾ ਸਕਦੀ ਹੈ ਆਨਲਾਈਨ ਰਜਿਸਟਰੇਸ਼ਨ : ਜ਼ਿਲ੍ਹਾ ਰੋਜ਼ਗਾਰ ਅਫ਼ਸਰ

ਅਗਨੀਵੀਰਵਾਯੂ’ ਦੀਆਂ ਆਸਾਮੀਆਂ ਲਈ 31 ਮਾਰਚ ਤੱਕ ਕੀਤੀ ਜਾ ਸਕਦੀ ਹੈ ਆਨਲਾਈਨ ਰਜਿਸਟਰੇਸ਼ਨ : ਜ਼ਿਲ੍ਹਾ ਰੋਜ਼ਗਾਰ ਅਫ਼ਸਰ

ਹੁਸ਼ਿਆਰਪੁਰ (ਬਿਊਰੋ) 

22 ਮਾਰਚ : ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਭਾਰਤੀ ਫੌਜ ਵਿਚ ‘ਅਗਨੀਪੱਥ’ ਸਕੀਮ ਤਹਿਤ ‘ਅਗਨੀਵੀਰਵਾਯੂ’ ਦੀਆਂ ਆਸਾਮੀਆਂ (ਅਣ-ਵਿਵਾਹਿਤ ਮਰਦਾਂ ਅਤੇ ਔਰਤਾਂ ਦੋਵਾਂ ਲਈ) ਦੀ ਭਰਤੀ ਲਈ ਆਨਲਾਈਨ ਫਾਰਮਾਂ ਦੀ ਰਜਿਸਟਰੇਸ਼ਨ 17 ਮਾਰਚ 2023 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਆਨਲਾਈਨ ਰਜਿਸਟਰੇਸ਼ਨ ਕਰਨ ਦੀ ਆਖਰੀ ਮਿਤੀ 31 ਮਾਰਚ 2023 ਤੱਕ ਹੈ।
ਗੁਰਮੇਲ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਉਮੀਦਵਾਰਾਂ ਦੀ ਉਮਰ 26 ਦਸੰਬਰ 2002 ਤੋਂ 26 ਜੂਨ 2006  ਦੌਰਾਨ ਦੀ ਹੈ, ਉਹ ਇਸ ਆਸਾਮੀ ਲਈ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਆਸਾਮੀ ਲਈ ਬਿਨੈਕਾਰ ਦਾ ਸਾਇੰਸ ਵਿਸ਼ੇ ਵਿਚ ਬਾਹਰਵੀਂ ਪਾਸ (ਘੱਟੋ-ਘੱਟ 50 ਫੀਸਦੀ ਹਰੇਕ ਵਿਸ਼ੇ ਵਿਚੋਂ ਅਤੇ ਅੰਗਰੇਜ਼ੀ ਵਿਸ਼ੇ ਵਿਚੋਂ ਘੱਟੋ-ਘੱਟ 50 ਫੀਸਦੀ ਹੋਣੇ ਲਾਜ਼ਮੀ ਹਨ) ਜਾਂ 3 ਸਾਲ ਦਾ ਇੰਜੀਨੀਅਰਿੰਗ ਵਿਚ ਡਿਪਲੋਮਾ (ਮਕੈਨੀਕਲ, ਇਲੈਕਟ੍ਰਾਨਿਕਸ, ਆਟੋਮੋਬਾਇਲ, ਕੰਪਿਊਟਰ ਸਾਇੰਸ, ਇੰਸਟਰੂਮੈਂਟੇਸ਼ਨ ਤਕਨਾਲੋਜੀ/ਇਨਫਾਰਮੇਸ਼ਨ ਤਕਨਾਲੋਜੀ) (ਘੱਟੋ-ਘੱਟ 50 ਫੀਸਦੀ ਹਰੇਕ ਵਿਸ਼ੇ ਵਿਚੋਂ ਅਤੇ ਅੰਗਰੇਜ਼ੀ ਵਿਸ਼ੇ ਵਿਚੋਂ ਘੱਟੋ-ਘੱਟ 50 ਫੀਸਦੀ ਹੋਣੇ ਲਾਜ਼ਮੀ ਹਨ) ਜਾਂ ਫਿਰ ਦੋ ਸਾਲਾਂ ਦੇ ਵੋਕੇਸ਼ਨਲ ਕੋਰਸ ਦੇ ਨਾਲ ਦੇ ਨਾਲ ਨਾਨ-ਵੋਕੇਸ਼ਨਲ ਵਿਸ਼ੇ ਵਿਚ ਫਿਜ਼ਿਕਸ ਅਤੇ ਮੈਥ ਵਿਸ਼ੇ ਵਿਚ ਪਾਸ) (ਘੱਟੋ-ਘੱਟ 50 ਫੀਸਦੀ ਹਰੇਕ ਵਿਸ਼ੇ ਵਿਚੋਂ ਅਤੇ ਅੰਗਰੇਜ਼ੀ ਵਿਸ਼ੇ ਵਿਚੋਂ ਘੱਟੋ-ਘੱਟ 50 ਫੀਸਦੀ ਹੋਣੇ ਲਾਜ਼ਮੀ ਹਨ)। ਸਾਇੰਸ ਵਿਸ਼ੇ ਤੋਂ ਇਲਾਵਾ ਬਾਰ੍ਹਵੀਂ ਪਾਸ (ਘੱਟੋ-ਘੱਟ 50 ਫੀਸਦੀ ਹਰੇਕ ਵਿਸ਼ੇ ਵਿਚੋਂ ਅਤੇ ਅੰਗਰੇਜ਼ੀ ਵਿਸ਼ੇ ਵਿਚੋਂ ਘੱਟੋ-ਘੱਟ 50 ਫੀਸਦੀ ਹੋਣੇ ਲਾਜ਼ਮੀ ਹਨ) ਜਾਂ ਦੋ ਸਾਲਾਂ ਦਾ ਵੋਕੇਸ਼ਨਲ ਕੋਰਸ ਪਾਸ (ਘੱਟੋ-ਘੱਟ 50 ਫੀਸਦੀ ਹਰੇਕ ਵਿਸ਼ੇ ਵਿਚੋਂ ਅਤੇ ਅੰਗਰੇਜ਼ੀ ਵਿਸ਼ੇ ਵਿਚੋਂ ਘੱਟੋ-ਘੱਟ 50 ਫੀਸਦੀ ਹੋਣੇ ਲਾਜ਼ਮੀ ਹਨ) ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਮੀਦਵਾਰ ਦੀ ਲੰਬਾਈ ਮਰਦਾਂ ਲਈ ਘੱਟੋ-ਘੱਟ 152.5 ਸੈਂਟੀਮੀਟਰ ਅਤੇ ਔਰਤਾਂ ਲਈ 152 ਸੈਂਟੀਮੀਟਰ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਬਿਨੈਕਾਰ ਵੈਬਸਾਈਟ https://agnipathvayu.cdac.in ’ਤੇ ਜਾ ਕੇ ਇਸ ਆਸਾਮੀ ਸਬੰਧੀ ਆਨਲਾਈਨ ਫਾਰਮ ਭਰ ਸਕਦੇ ਹਨ ਅਤੇ ਵਧੇਰੇ ਜਾਣਕਾਰੀ ਵੀ ਲੈ ਸਕਦੇ ਹਨ।