Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਏ.ਬੀ. ਸ਼ੂਗਰ ਮਿੱਲ ਰੰਧਾਵਾ ਵਲੋਂ ਸੀਜ਼ਨ 2024-25 ਗੰਨੇ ਪੜਾਈ ਦਾ ਉਦਘਾਟਨ

ਏ.ਬੀ. ਸ਼ੂਗਰ ਮਿੱਲ ਰੰਧਾਵਾ ਵਲੋਂ ਸੀਜ਼ਨ 2024-25 ਗੰਨੇ ਪੜਾਈ ਦਾ ਉਦਘਾਟਨ

ਏ.ਬੀ. ਸੂਗਰ ਮਿੱਲ ਰੰਧਾਵਾ ਵਲੋਂ ਨਿਰੋਲ ਕਿਸਾਨਾਂ ਨੂੰ ਕਲੰਡਰ ਸਿਸਟਮ ਅਨੁਸਾਰ ਹੀ ਗੰਨੇ ਦੀਆਂ ਪਰਚੀਆਂ ਮਹੁੱਈਆ ਕਰਵਾਈਆਂ ਜਾਣਗੀਆਂ : ਗਰੇਵਾਲ

ਗੜ੍ਹਦੀਵਾਲਾ (ਯੋਗੇਸ਼ ਗੁਪਤਾ, ਚੌਧਰੀ)

ਏ. ਬੀ. ਸ਼ੂਗਰ ਮਿੱਲ ਰੰਧਾਵਾ ਵਲੋਂ ਗੰਨੇ ਦੇ ਸੀਜਨ 2024-25 सी ਪਿੜਾਈ ਸ਼ੁਰੂਆਤ ਕੀਤੀ ਗਈ । ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਭਾਈ ਇੰਦਰਜੀਤ ਸਿੰਘ ਸੋਹਾਣੇ ਵਾਲੇ, ਭਾਈ ਜਗਜੀਤ ਸਿੰਘ ਕੋਮਲ ਯੁਐਏ ਵਾਲੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ । ਇਸ ਮੌਕੇ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਮੁੱਖੀ ਸੰਤ ਬਾਬਾ ਹਰਚਰਨ ਸਿੰਘ ਖਾਲਸਾ ਵਲੋਂ ਭੇਜੇ ਪੰਜ ਸਿੰਘਾਂ ਵਲੋਂ ਮੁੱਖ ਬੁਲਾਰੇ ਜਸਵਿੰਦਰ ਸਿੰਘ ਸਿੰਘ ਵਾਲਿਆਂ ਵੱਲੋਂ ਸੀਜ਼ਨ ਦੀ ਸਫਲਤਾ ਦੀ ਅਰਦਾਸ ਉਪਰੰਤ ਗੰਨੇ ਦੇ ਸੀਜ਼ਨ ਦੀ ਪੜਾਈ ਦਾ ਸਰਦਾਰ ਰਾਜਿੰਦਰ ਸਿੰਘ ਚੱਢਾ ਸੀਡੀਐਮ ਏ.ਬੀ ਸ਼ੂਗਰ ਮਿੱਲ ਲਿਮਟਿਡ ਅਤੇ ਉਨ੍ਹਾਂ ਦੇ ਸਪੁੱਤਰ ਐਮ.ਡੀ ਸਰਦਾਰ ਅਸ਼ੀਸ਼ ਸਿੰਘ ਚੱਢਾ ਦੀ ਅਗਵਾਈ ਹੇਠ ਪੰਜ ਸਿੰਘ ਸਹਿਬਾਨ ਵੱਲੋਂ ਉਦਘਾਟਨ ਕੀਤਾ। ਇਸ ਮੌਕੇ ਪਹਿਲੀਆਂ 11 ਟਰਾਲੀਆਂ ਲਿਆਉਣ ਵਾਲੇ ਕਿਸਾਨਾਂ ਉਕਾਰ ਸਿੰਘ, ਭੁਪਿੰਦਰ ਸਿੰਘ, ਰਣਜੀਤ ਸਿੰਘ, ਸੁਖਦੇਵ ਸਿੰਘ, ਨਿਸ਼ਾਨ ਸਿੰਘ, ਬਾਵਾ ਸਿੰਘ, ਲੱਖਾ ਸਿੰਘ, ਮਹਿੰਦਰ ਸਿੰਘ, ਅਵਤਾਰ ਸਿੰਘ, ਜਤਿੰਦਰ ਸਿੰਘ, ਓਕਾਰ ਸਿੰਘ ਆਦਿ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਿੱਲ ਦੇ ਪ੍ਰੈਜ਼ੀਡੈਂਟ ਬਲਵੰਤ ਸਿੰਘ ਗਰੇਵਾਲ ਨੇ ਕਿਹਾ ਮਿੱਲ ਦੇ ਸੀ. ਐੱਮ. ਡੀ. ਡਾਕਟਰ ਰਾਜਿੰਦਰ ਸਿੰਘ ਚੱਢਾ ਦੇ ਸਪੁੱਤਰ ਐਮ.ਡੀ.ਅਸੀਸ ਚੱਢਾ ਦੇ ਦੀ ਅਗਵਾਈ ਹੇਠ ਮਿੱਲ ਦਾ ਪਿੜਾਈ ਸੀਜ਼ਨ ਸ਼ੁਰੂ ਕੀਤਾ ਜਾ ਰਿਹਾ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਗੰਨੇ ਦੀ ਛਿਲਾਈ ਸਬੰਧੀ ਪ੍ਰਬੰਧ ਕਰ ਲੈਣ ਤਾਂ ਜੋ ਕੈਲੰਡਰ ਸਿਸਟਮ ਚਲਾਉਣ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਕਿਹਾ ਕਿ ਗੰਨੇ ਦੀ ਛਲਾਈ ਪਰਚੀ ਆਉਣ ਤੋਂ ਬਾਅਦ ਹੀ ਕਰਵਾਈ ਜਾਵੇ । ਇਸ ਮੌਕੇ ਮਿੱਲ ਦੇ ਜੀ. ਐਮ. ਕੰਨ ਪੰਕਜ ਕੁਮਾਰ, ਡੀ.ਜੀ.ਐੱਮ. ਕੁਲਦੀਪ ਸਿੰਘ, ਏ.ਜੀ.ਐਮ. ਦੇਸ ਰਾਜ, ਪੁਸ਼ਪਿੰਦਰ ਸ਼ਰਮਾ, ਜੀਐਮ ਫਨਾਈਸ਼ ਭੋਪਾਲ ਸਿੰਘ, ਕੇ ਕੇ ਮਿਸ਼ਰਾ, ਵਿਸ਼ਾਲ ਵਾਲੀਆਂ. ਵਾਈਸ ਪੈਜੀਡੈਂਟ ਡਿਸਟਲਰੀ ਅਲੋਕ ਗੁਪਤਾ,ਇਕਬਾਲ ਸਿੰਘ ਜੌਹਲ, ਜਗਦੀਸ਼ ਸਿੰਘ ਸੋਈ, ਅਸੋਕ ਜਾਜਾ, ਕੁਲਦੀਪ ਸਿੰਘ ਬੁੱਟਰ, ਸੰਜੀਵ ਪਾਲ ਸਿੰਘ ਚੀਮਾ, ਅਮਨਦੀਪ ਸਿੰਘ, ਭਾਰਤੀ ਕਿਸਾਨ ਯੂਨੀਅਨ ਪ੍ਰਧਾਨ ਜੁਝਾਰ ਸਿੰਘ ਕੇਸਪੁਰ, ਪ੍ਰੀਤਮੋਹਣ ਸਿੰਘ ਭੱਜੀਪਿੰਡ, ਲਖਵਿੰਦਰ ਸਿੰਘ ਚੱਕਬਾਮੂ, ਗੁਰਵਿੰਦਰ ਸਿੰਘ ਮੂਨਕ, ਦੀਪ ਗਗਨ ਸਿੰਘ ਹਨੀ ਗਿੱਲ ਸ਼ੋਰ ਪ੍ਰਤਾਪ ਸਿੰਘ ਰਾਮਪਾਲ ਸਿੰਘ ਬੱਬ, ਗੁਰਜੀਤ ਸਿੰਘ ਮਿੱਠੀ ਗਿੱਲ, ਸਾਬਕਾ ਸਰਪੰਚ ਕੁਲਦੀਪ ਸਿੰਘ, ਸਰਪੰਚ ਸੁਖਵਿੰਦਰ ਸਿੰਘ ਰੰਧਾਵਾ, ਸਾਬੀ ਰੰਧਾਵਾ, ਰਾਜਿੰਦਰ ਸਿੰਘ, ਅਮਨਪ੍ਰੀਤ ਸਿੰਘ ਬੇਦਾਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।